|
 |
 |
 |
|
|
Home > Communities > Punjabi Poetry > Forum > messages |
|
|
|
|
|
Ghazal |
ਵਿਅੰਗ ਗ਼ਜ਼ਲ - ਅਮਰ ਸੂਫੀ ਗੱਲ ਸੁਣ ਇਧਰ ਆ ਭਾਈਆ। ਕੰਮ 'ਚ ਹੱਥ ਵੰਡਾ ਭਾਈਆ। ...
ਰੋਟੀ ਲਾਹੁਣ ਤੋਂ ਮੈਂ ਬੈਠੀ, ਚੱਲ ਤੰਦੂਰ ਤਪਾ ਭਾਈਆ। ਭੱਜੀਂ-ਭੱਜੀਂ ਕਰ ਦਿੱਤਾ ਹੈ, ਮਹਿੰ ਦਾ ਫੋਸ ਹਟਾ ਭਾਈਆ। ਧੋ ਕੇ ਰੱਖੇ ਹੋਏ ਨੇ ਮੈਂ, ਕੱਪੜੇ ਸੁਕਣੇ ਪਾ ਭਾਈਆ। ਜੇਕਰ ਚਾਹ ਤੂੰ ਪੀਣੀ ਹੈ, ਹੱਥੀਂ ਆਪ ਬਣਾ ਭਾਈਆ। ਲੰਗਰ ਲਾਹ ਕੇ ਵੀ ਰੱਖ ਦਿੱਤੈ, ਖਾਣਾ ਹੈ ਤਾਂ ਖਾ ਭਾਈਆ। ਘਰ ਦੇ ਕਿੰਨੇ ਕੰਮ ਪਏ ਨੇ, ਹੱਥੋ ਹੱਥ ਮੁਕਾ ਭਾਈਆ। ਵੇਲਾ ਹੋ ਗਿਐ ਛੁੱਟੀ ਦਾ, ਗੁੱਡੂ ਨੂੰ ਲੈ ਆ ਭਾਈਆ। ਅੱਜ ਅਪਣਾ ਬੀਰੂ ਨਈਂ ਆਇਆ, ਝਾੜੂ ਪੋਚਾ ਲਾ ਭਾਈਆ। ਜਿੰਨੀ ਦੇਰ ਪ੍ਰਾਹੁਣੇ ਬੈਠਣ, ਛੱਤ ਉਤੇ ਚੜ੍ਹ ਜਾ ਭਾਈਆ। ਕੱਪੜਿਆਂ ਨੂੰ ਕਰਦੇ 'ਲੋਹਾ', ਦੇਵੀਂ ਨਾ ਕਿਤੇ ਮਚਾ ਭਾਈਆ। ਚੱਕੀ ਵੱਲੇ ਜਾ ਭਾਈਆ, ਆਟਾ ਵੀ ਚੁੱਕ ਲਿਆ ਭਾਈਆ। ਘੋਨੇ ਕੇ ਮੁੰਡੇ ਦਾ ਮੰਗਣੈ ਜਾਹ, ਸ਼ਗਨ ਦੇ ਆ ਭਾਈਆ। ਸਾਰਾ ਦਿਨ ਤੂੰ ਵਿਹਲਾ ਰਹਿੰਦੈਂ, ਮੁੰਨੇ ਤਾਈਂ ਖਿਡਾ ਭਾਈਆ। ਡੰਗਰ ਵੱਛੇ ਦੇ ਕੋਲੇ ਤੂੰ, ਅਪਣਾ ਮੰਜਾ ਡਾਹ ਭਾਈਆ। ਨੂੰਹ ਦੀ ਚੌਧਰ ਚੱਲੇ 'ਸੂਫ਼ੀ', ਨਿਵ ਕੇ ਵਕਤ ਟਪਾ ਭਾਈਆ।
|
|
27 Aug 2012
|
|
|
|
Its a funny one ! ਇੱਕ ਨਜ਼ਮ ਸੀ ਅਨਵਰ ਮਸੂਦ ਜੀ ਦੀ ਬਿਲਕੁਲ ਇਸੇ ਤਰਾਂ ਦੀ ,,,
thanx for sharing,,,
|
|
27 Aug 2012
|
|
|
|
|
hahahaha
nice change....TFS rupinder
thanx for the video too harpinder g
budde uncle ne dukh vi kinni raunak laga ke sunaya..!!!!
|
|
28 Aug 2012
|
|
|
|
|
|
|
|
 |
 |
 |
|
|
|