ਸਾਰਾ ਦੇਸ਼ ਗਾਂਧੀ ਗਾਂਧੀ ਨਾ ਦੀ ਰੱਟ ਲਾਈ ਬੈਠਾ,ਹਰ ਕੋਈ ਬਿਨਾ ਗਲੋ ਗਾਂਧੀ ਬਾਪੁ ਬਣਾਈ ਬੈਠਾ |ਦੱਸੋ ਤਾਂ ਸਹੀ ਕੀ ਗਿਆ ਏ ਸਾਡਾ ਸਵਾਰ ਗਾਂਧੀ,ਉਲਟਾ ਕਈ ਨਵੇ ਪਾ ਪੰਗੇ ਗਿਆ ਖਿਲਾਰ ਗਾਂਧੀ |ਲੋਕੀ ਆਵੇ ਹੀ ਇਸ ਗਾਂਧੀ ਨੂੰ ਮਹਾਤਮਾ ਬਣਾਈ ਜਾਂਦੇ,ਲੋੜ ਵੇਲੇ ਭੱਜਣ ਵਾਲੇ ਨੂੰ ਰਾਸ਼ਟਰਪਿਤਾ ਦਿਖਾਈ ਜਾਂਦੇ |ਉਹ ਤਾਂ ਬੱਸ ਬੈਠਾ ਆਪਣੀ ਬੱਕਰੀ ਪਾਲਦਾ ਰਿਹਾ,ਬਣ ਕੇ ਅੰਗਰੇਜਾ ਦਾ ਪਿਠੂ ਦੇਸ਼ ਦਾ ਨਾ ਗਾਲਦਾ ਰਿਹਾ |ਲੋਕੀ ਆਖਣ ਦੇਸ਼ ਨੂੰ ਗਾਂਧੀ ਦਵਾ ਗਿਆ ਅਜਾਦੀ,ਓਹ ਲੋਕੋ ਇਹ ਤਾਂ ਭਗਤ,ਸਰਾਭੇ ਤੇ ਊਧਮ ਸਿੰਘਦੀ ਮਿਹਨਤ ਤੇ ਬਹਾਦਰੀ ਦੀ ਲਿਆਂਦੀ ਆਈ ਅਜਾਦੀ |"ਸੰਧੂ" ਇਹ ਕਿਸੇ ਦੇ ਚਰਖੇ ਕੱਤ ਨਹੀ ਆਈ,ਬਲਕਿ ਸਹੀਦਾ ਨੇ ਆਪਣਾ ਖੂਨ ਡੋਲ ਕੇ ਵਿਆਹੀ ਅਜਾਦੀ |