|
 |
 |
 |
|
|
Home > Communities > Punjabi Poetry > Forum > messages |
|
|
|
|
|
ਮਾੜਾ ਸਿਸਟਮ ਇਕ ਹੋਰ ਘਰ ਦਾ ਦੀਵਾ ਬੁਝਾ ਗਿਆ |
ਕੁੱਝ ਦਿਨ ਪਹਿਲਾ ਜਦ ਮੈ ਉਸ ਨੂੰ ਮਿਲਿਆ ਲੱਗਾ ਜਿਵੇ ਬਹੁਤ ਸ਼ਾਂਤ ਸੀ ਉਹ, ਪਤਾ ਹੀ ਨਹੀ ਲਗਾ ਪਰ ਅਸਲ ਵਿੱਚ ਦੁਖੀ ਅਤਿਆਂਤ ਸੀ ਉਹ, ਕਹਿਣਾ ਵੀ ਚਹੁੰਦਾ ਸੀ ਉਹ ਕੁਝ ਪਰ ਫਿਰ ਵੀ ਚੁੱਪ ਰਹਿ ਗਿਆ | ਉਹ ਕੁਝ ਵੀ ਨਾ ਬੋਲਿਆ ਪਰ ਪਤਾ ਨਹੀ ਉਹ ਕੀ ਕੁੱਝ ਕਹਿ ਗਿਆ| ਮਨ ਦੇ ਕਈ ਸਵਾਲ ਜਿਵੇਂ ਉਹ ਅੰਦਰ ਹੀ ਦਬਾ ਕੇ ਬਹਿ ਗਿਆ, ਮੇਰੇ ਨਾਲ ਬਸ ਇਕੱਲੀ ਅੱਖ ਹੀ ਮਿਲਾਈ ਉਸ ਸ਼ਾਤ ਚੇਹਰੇ ਨੇ, ਪਤਾ ਨਹੀ ਕਿਹੜੀ ਕਹਾਣੀ ਉਹ ਬੰਦ ਬੁੱਲਾਂ ਨਾਲ ਕਹਿ ਗਿਆ | ਉਹ ਕੁੱਝ ਵੀ ਨਾ ਬੋਲਿਆ ਪਰ ਪਤਾ ਨਹੀ ਉਹ ਕੀ ਕੁੱਝ ਕਹਿ ਗਿਆ| ਅੱਜ ਮਿਲੀ ਜਦ ਇਕ ਖ਼ਬਰ ਤਾ ਮੈ ਦੁਖੀ ਹੋਇਆ ਉਸ ਦੇ ਘਰ ਗਿਆ, ਸੱਭ ਨੂੰ ਹਸਾਉਣ ਵਾਲਾ ਅੱਜ ਲੰਮੀ ਤਾਣ ਕੇ ਪਿਆ ਸੀ | ਪਰ ਉਸ ਦੇ ਸ਼ਰੀਰ ਵਿੱਚ ਹੁਣ ਕੋਈ ਸਾਹ ਨਾ ਰਿਹਾ ਸੀ, ਅੱਜ ਪਤਾ ਲਗਾ ਉਸ ਦਿਨ ਉਹ ਮੈਨੂੰ ਕੀ ਸੀ ਬੁਜਾਰਤ ਪਾ ਗਿਆ| ਹੁਣ ਦਸਿਆ ਲੋਕਾ ਨੇ, ਕੀ ਡਿਗਰੀ ਲੈ ਕੇ ਵੀ ਓਹ ਬੇਰੁਜਗਾਰ ਸੀ, ਬਾਪੁ ਦੇ ਸਿਰ ਵੀ ਕਰਜੇ ਦਾ ਭਾਰ, ਘਰ ਬੈਠੀ ਭੇਣ ਮੁਟਿਆਰ ਸੀ| "ਸੰਧੂ" ਉਹ ਮਜਬੂਰ ਤੇ ਮਾਰਿਆ ਹੋਇਆ ਦੁਖ ਦਾ ਵੇਖ ਕੀ ਚੰਦ ਚੜਾ ਗਿਆ | ਵੇਖ ਸਰਕਾਰੇ ਤੇਰਾ ਮਾੜਾ ਸਿਸਟਮ ਇਕ ਹੋਰ ਘਰ ਦਾ ਦੀਵਾ ਬੁਝਾ ਗਿਆ..................ਸੰਧੂ
|
|
17 Oct 2013
|
|
|
|
ਕੋਈ ਸ਼ੱਕ ਨੀ ਬੇਰੋਜ਼ਗਾਰੀ ਇਕ ਵੱਡੀ ਸਮੱਸਿਆ ਹੈ | ਪਰ ਚਲਣਾ ਜਿੰਦਗੀ ਤੇ ਹੰਭ ਕੇ ਬੈਠ ਜਾਣਾ ਮੌਤ ਹੈ |
ਜੀਵਨ ਇਕ ਸੰਘਰਸ਼ ਹੈ, ਉੱਦਮ ਅਤੇ ਲੜਨ ਨਾਲ ਈ ਕੁਝ ਨਸੀਬ ਹੋ ਸਕਦਾ ਹੈ, ਉਂਝ ਨਹੀਂ | ਮੇਰਾ ਤੇ ਮੰਨਣਾ ਹੈ
" ਇਰਾਦਿਆਂ ਦੀ ਅੱਗ 'ਚੋਂ,
ਸਾਕਾਰ ਹੋਣ ਸੁਪਨੇ,
ਤਾਂ ਜਾਕੇ ਪਲਟਦਾ,
ਮੁਕੱਦਰਾਂ ਦਾ ਦੌਰ ਏ "
Good Attempt !
ਕੋਈ ਸ਼ੱਕ ਨੀ ਬੇਰੋਜ਼ਗਾਰੀ ਇਕ ਵੱਡੀ ਸਮੱਸਿਆ ਹੈ | ਪਰ ਚਲਣਾ ਜਿੰਦਗੀ, ਤੇ ਹੰਭ ਕੇ ਬੈਠ ਜਾਣਾ ਮੌਤ ਹੈ |
ਜੀਵਨ ਇਕ ਸੰਘਰਸ਼ ਹੈ, ਦ੍ਰਿੜ੍ਹ ਇਰਾਦੇ, ਉੱਦਮ ਅਤੇ ਲੜਨ ਨਾਲ ਈ ਕੁਝ ਨਸੀਬ ਹੋ ਸਕਦਾ ਹੈ, ਉਂਝ ਨਹੀਂ | ਮੇਰਾ ਤੇ ਮੰਨਣਾ ਹੈ : -
"ਇਰਾਦਿਆਂ ਦੀ ਅੱਗ 'ਚੋਂ,
ਸਾਕਾਰ ਹੋਣ ਸੁਪਨੇ,
ਤਾਂ ਜਾਕੇ ਪਲਟਦਾ,
ਮੁਕੱਦਰਾਂ ਦਾ ਦੌਰ ਏ " - ਮੁਕੱਦਰ ਵਿਚੋਂ
ਜੱਗੀ
|
|
17 Oct 2013
|
|
|
|
JAGJIT ਜੀ ਤੁਹਾਡੀ ਗੱਲ ਵੀ ਬਿਲਕੁਲ ਸਹੀ ਏ | ਪਰ ਹਰ ਗੱਲ ਨੂ ਦੇਖਣ ਦੇ ਕਈ ਪਹਿਲੂ ਹੁੰਦੇ ਹਨ | ਜੋ ਮੈ ਲਿਖਆ ਹੈ ਓਹ ਅਲਗ ਸੋਚ ਨਾਲ ਲਿਖਆ ਸੀ | ਪਰ ਤੁਹਾਡੇ ਅਣਮੁਲੇ ਵਿਚਾਰ ਵੀ ਬਹੁਤ ਵਧੀਆ ਹਨ | ਇੱਜਤ ਸਹਿਤ ਧੰਨਵਾਦ |
|
|
17 Oct 2013
|
|
|
|
|
|
|
|
 |
 |
 |
|
|
|