ਕਦੇ ਗੱਭਰੂ ਪਾਉਦੇ ਹੁੰਦੇ ਸੀ ਕੁੜਤੇ ਪਜਾਮੇ,ਨਾਲੇ ਬੰਨਦੇ ਸੀ ਪੱਗਾ ਚਿਣ ਕੇ ਪੋਚਵੀਆ ।ਹੁਣ ਪਾ ਕੇ ਜੀਨਾ ਦਿੰਦੇ ਹੇਅਰ ਕੱਟ ਦੇ ਪੋਜ ਆ।ਮੈਨੂੰ ਮਰ ਰਹੇ ਪੰਜਾਬੀ ਵਿਰਸੇ ਤੇ ਸ਼ੋਕ ਆ।ਪਤਾ ਨਹੀ ਕਿਥੇ ਦੁਰਲੱਭ ਹੋ ਗਈਆ ਉਹ ਮੁਟਿਆਰਾ,ਜੋ ਸ਼ੌਕ ਨਾਲ ਪਾਉਦੀਆ ਸੀ ਪੰਜਾਬੀ ਸੂਟ ਸਲਵਾਰਾ।ਹੁਣ ਪਾ ਕੇ ਜੀਨਾ ਤੇ ਸਕਰਟਾ ਕਰਦੀਆ ਕੈਟ ਵੋਕ ਆ,ਮੈਨੂੰ ਮਰ ਰਹੇ ਪੰਜਾਬੀ ਵਿਰਸੇ ਤੇ ਸ਼ੋਕ ਆ।ਦਹੀ, ਲੱਸੀ ਪੀਣੀ ਛੱਡ ਕੇ ਹੁਣ ਨਸ਼ਾ ਕਰਦੇ ਆ,ਮੱਖਣ,ਮਲਾਈ ਭੁੱਲ ਬਰਗਰ ਨਾਲ ਢਿੱਡ ਭਰਦੇ ਆ।ਇਹ ਹੋਰ ਕੁੱਝ ਨਹੀ ਆਉਣ ਵਾਲੀ ਅਣਦੇਖੀ ਮੋਤ ਆ।ਮੈਨੂੰ ਮਰ ਰਹੇ ਪੰਜਾਬੀ ਵਿਰਸੇ ਤੇ ਸ਼ੋਕ ਆ।ਹੁਣ ਦੋ ਭਰਾ ਇਕੱਠੇ ਰਲ ਕੇ ਬਹਿਣੋ ਹੱਟ ਗਏ ਆ,ਇੱਕ ਦੂਜੇ ਦੀ ਹਾਸੇ ਵਾਲੀ ਗੱਲ ਸਹਿਣੋ ਹੱਟ ਗਏ ਆ।ਇਹ ਦੂਰ ਹੋ ਰਹੇ ਰਿਸ਼ਤਿਆ ਤੇ "ਸੰਧੂ" ਕਰਾਰੀ ਚੋਟ ਆ,ਮੈਨੂ ਮਰ ਰਹੇ ਪੰਜਾਬੀ ਵਿਰਸੇ ਤੇ ਸ਼ੋਕ ਆ.........ਸੰਧੂ