ਧੀ ਕਹੇ ਮਾ ਨੂੰ ਜਦ ਮੈ ਜਾਵਾਗੀ ਵਿਆਹੀ, ਤੇਰੀ ਆਪਣੀ ਧੀ ਹੋ ਕੇ ਵੀ ਹੋ ਜਾਵਾਗੀ ਪਰਾਈ, ਕਿਸੇ ਗੱਲੋ ਜਦ ਸਹੁਰੇ ਦਬਕਾ ਮਾਰ ਚੁੱਪ ਕਰਾਉਣਗੇ । ਉਸ ਵੇਲੇ ਮਾਂ ਤੇਰੇ ਲਡਾਏ ਲਾਡ ਬੜੇ ਚੇਤੇ ਆਉਣਗੇ।ਜਦ ਮੇਰੀ ਨਨਾਣ ਆਊ ਮਿਲਣ ਮੇਰੇ ਸਉਰੇ ਘਰ, ਭੱਜ ਮਿਲੂ ਆਪਣੇ ਮਾਪਿਆ ਨੂੰ ਜਿਵੇ ਲੱਗੇ ਹੋਣ ਪਰ,ਉਦੋ ਤੇਰੇ ਕੋਲ ਬਿਤਾਏ ਪਲ ਬਣ ਯਾਦਾ ਸਤਾਉਣਗੇ। ਮਾ ਉਦੋ ਤੇਰੇ ਪਿਆਰ ਵਾਲੇ ਪਲ ਚੇਤੇ ਆਉਣਗੇ ।ਮਾ ਜਦ ਮੇਰੇ ਹੋਣਗੇ ਆਪਣੇ ਨਿੱਕੇ ਨਿੱਕੇ ਬਾਲ, ਮੇਨੂ ਕਰਨਗੇ ਜਦੋ ਉਹ ਅਜੀਬ ਅਜੀਬ ਸਵਾਲ, ਜੋ ਮੈ ਸੀ ਕਰਦੀ ਤੈਨੂ ਸਵਾਲ ਉਦੋ ਚੇਤੇ ਆਉਣਗੇ । ਉਦੋ ਤੇਰੇ ਕੋਲ ਬਿਤਾਏ ਪਲ ਖਿੱਚ ਮਿਲਣ ਦੀ ਪਾਉਣਗੇ।ਜਦ ਮਾ ਤੂੰ ਮੇਰੇ ਕਮਰੇ ਅੰਦਰ ਵੜਿਆ ਕਰੇਗੀ, ਸ਼ਰਬੱਤੀਆ ਉੱਤੇ ਪਏ ਸਾਰੇ ਤੱਕਿਆ ਕਰੇਗੀ, ਉਦੋ ਇਹ ਤੇਨੂੰ ਆਪਣੀ ਧੀ ਦੀ ਯਾਦ ਦਿਵਾਉਣਗੇ । ਮਾ ਮੇਰੇ ਗੁੱਡਿਆ ਪਟੋਲੇ ਮਾ ਤੇਨੂ ਵੀ ਰਵਾਉਣਗੇ ।
Good one, Satwinder. It's touching !