Punjabi Poetry
 View Forum
 Create New Topic
  Home > Communities > Punjabi Poetry > Forum > messages
satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 
ਦਿਵਾਲੀ

ਦਿਵਾਲੀ ਤਿਉਹਾਰ ਵਰਿਆ ਤੋ ਮਨਾਇਆ ਜਾ ਰਿਹਾ,
ਇਹ ਤਿਉਹਾਰ ਹਰ ਵਰੇ ਸੱਭ ਲਈ ਖੁਸ਼ੀਆ ਲਿਆ ਰਿਹਾ |
ਹਰ ਸਾਲ ਆ ਸਾਡੇ ਵਿਹੜੇ ਸਾਨੂੰ ਇਤਹਾਸ ਯਾਦ ਕਰਾਵੇ ,
ਇਸ ਸੋਹਣੇ ਦਿਨ ਹਰ ਕੋਈ ਆਪਣੇ ਗੁਰੂ ਦੇ ਘਰ ਸੀਸ ਝੁਕਾਵੇ|
ਕਰਾ ਦੁਆ ਕੀ ਇਹ ਦਿਵਾਲੀ ਸੱਭ ਲਈ ਖੁਸ਼ੀਆ ਲੈ ਕੇ ਆਵੇ |

ਇਸ ਦਿਵਾਲੀ ਦੀ ਪ੍ਰਭਾਤ ਹੋਵੇ ਇਕ ਨਵੀ ਸ਼ੁਰਆਤ,
ਸੱਭ ਧਰਮਾ ਦੇ ਲੋਕ ਸਮਾਜ ਦੇ ਕੰਮਾ ਲਈ ਇਕ ਹੋ ਜਾਣ|
ਸਮਾਜ ਦੀ ਹਰ ਬੁਰਾਈ ਦੇ ਖਿਲਾਫ਼ ਡੱਟ ਖਲੋ ਜਾਣ,
ਹਰ ਕੋਈ ਭੁੱਲ ਕੇ ਨਫਰਤ ਨੂੰ ਪਿਆਰ ਦੇ ਦੀਪ ਜਗਾਵੇ |
ਮੇਰੇ ਵਾਹਿਗੁਰੂ ਇਹ ਦਿਵਾਲੀ ਸੱਭ ਲਈ ਖੁਸ਼ੀਆ ਲੈ ਕੇ ਆਵੇ |

ਇਸ ਦਿਵਾਲੀ ਕੋਈ ਵੀ ਖੇਡ ਜੂਆ ਆਪਣਾ ਘਰ ਨਾ ਉਜਾੜੇ,
ਨਾ ਹੀ ਕੋਈ ਦਾਰੂ ਪੀ ਹੋ ਕੇ ਟੱਲੀ ਪਾਵੇ ਨਵੇ ਪਵਾੜੇ |
ਕੋਈ ਪਟਾਕਿਆ ਦੀ ਅੱਗ ਕਿਸੇ ਦੇ ਪਿਆਰੇ ਘਰ ਨੂੰ ਨਾ ਸਾੜੇ,
ਦਿਵਾਲੀ ਸੱਭ ਦੀ ਝੋਲੀ ਉਸਦੀ ਮਨ ਮੰਗੀ ਮੁਰਾਦ ਪਾਵੇ |
ਹੇ ਪਰਮਾਤਮਾ ਇਹ ਦਿਵਾਲੀ ਸੱਭ ਲਈ ਖੁਸ਼ੀਆ ਲੈ ਕੇ ਆਵੇ |

30 ਸਾਲਾ ਤੋ ਸਿੱਖ ਜਿਸ ਕਤਲੇਆਮ ਦੇ ਇਨਸਾਫ਼ ਨੂੰ ਉਡੀਕ ਰਹੇ,
ਉਸ ਹੋਏ 84 ਦੇ ਜੁਲਮ ਨੂੰ ਕਰ ਯਾਦ ਹਰ ਸਾਹ ਨਾਲ ਚੀਕ ਰਹੇ |
ਸਿੱਖ ਨੂੰ ਉਸ ਹੋਏ ਡਾਡੇ ਜੁਲਮ ਦਾ ਇਨਸਾਫ਼ ਮਿਲ ਜਾਵੇ ,
"ਸੰਧੂ" ਫਿਰ ਹਰ ਕੋਈ ਰਲ ਇਹ ਪਵਿਤਰ ਤਿਉਹਾਰ ਮਨਾਵੇ |
ਹੇ ਮੇਰੇ ਸੱਚੇ ਪਾਤਸ਼ਾਹ ਦਿਵਾਲੀ ਸੱਭ ਲਈ ਖੁਸ਼ੀਆ ਲੈ ਕੇ ਆਵੇ |

02 Nov 2013

Reply