|
 |
 |
 |
|
|
Home > Communities > Punjabi Poetry > Forum > messages |
|
|
|
|
|
ਨਫਰਤ |
ਬਹੁਤ ਬੁਰੀ ਚੀਜ ਦਾ ਨਾਂ ਹੈ ਨਫਰਤ, ਕਦੇ ਚੰਗੀ ਨਾ ਹੋਵੇ ਇਸ ਦੀ ਫਿਤਰਤ। ਦੂਜੇ ਦੀ ਤਰੱਕੀ ਤੋ ਹੋਵੇ ਇਸਦੀ ਸ਼ੂਰਆਤ, ਫਿਰ ਹੋਲੀ ਹੋਲੀ ਵੱਧ ਕੇ ਦਿਖਾਵੇ ਓਕਾਤ । ਕਿਸੇ ਦਾ ਸੋਹਣਾ ਰੰਗ ਰੂਪ ਨਾ ਇਹਨੂੰ ਭਾਵੇ, ਇਹ ਧਰਮਾ ਤੇ ਜਾਤਾ ਦੇ ਨਾ ਕੇ ਲੜਾਵੇ । ਇਹ ਜਿਸ ਵੀ ਥਾਂ ਜਾ ਕੇ ਵੜ ਜਾਵੇ, ਉਥੇ ਬਣ ਨਾਗ ਮੁਸੀਬਤ ਦਾ ਲੜ ਜਾਵੇ । ਸਕੇ ਭਰਾਵਾਂ ਵਿੱਚ ਵੀ ਵੰਡ ਪਵਾ ਦਵੇ, ਦੇਸ਼ਾ ਨੂੰ ਆਪਸ ਵਿੱਚ ਇਹ ਲੜਾ ਦਵੇ । ਵਿਹਲੇ ਮਨ ਛੇਤੀ ਇਸਦੇ ਬਣਦੇ ਟਿਕਾਣੇ, ਇਸ ਨੂੰ ਨੱਥ ਪਾਉਣੀ ਹਰ ਇੱਕ ਨਾ ਜਾਣੇ । ਪਰ ਜਿੱਥੇ ਵੀ ਪਿਆਰ ਦੀ ਸਾਝ ਵੱਧ ਜਾਵੇਗੀ, "ਸੰਧੂ" ਉਥੇ ਨਫਰਤ ਇਹ ਆਪੇ ਮਰ ਜਾਵੇਗੀ ।
|
|
06 Nov 2013
|
|
|
|
ਬਹੁਤ ਵਧੀਆ ਸਤਵਿੰਦਰ ਜੀ |
ਸੱਚ ਐ, ਕੇਵਲ ਪਿਆਰ ਹੀ ਨਫਰਤ ਨੂੰ ਮਾਰ ਸਕਦਾ ਏ |
ਕੁਝ ਬੇਨਤੀਆਂ :
ਫਿਰ ਹੋਲੀ ਹੋਲੀ (ਹੌਲੀ ਹੌਲੀ) ਵੱਧ (ਵਧ) ਕੇ ਦਿਖਾਵੇ ਓਕਾਤ ।
ਇਹ ਧਰਮਾ (ਧਰਮਾਂ) ਤੇ ਜਾਤਾ (ਜਾਤਾਂ) ਦੇ ਨਾ (ਨਾਂ) ਕੇ (ਤੇ) ਲੜਾਵੇ ।
ਸਕੇ (ਸੱਕੇ) ਭਰਾਵਾਂ ਵਿੱਚ ਵੀ ਵੰਡ ਪਵਾ ਦਵੇ,
ਦੇਸ਼ਾ (ਦੇਸ਼ਾਂ) ਨੂੰ ਆਪਸ ਵਿੱਚ (ਵਿਚ) ਇਹ ਲੜਾ ਦਵੇ ।
ਪਰ ਜਿੱਥੇ ਵੀ ਪਿਆਰ ਦੀ ਸਾਝ ਵੱਧ (ਸਾਂਝ ਵਧ) ਜਾਵੇਗੀ,
ਬਹੁਤ ਵਧੀਆ ਸਤਵਿੰਦਰ ਜੀ |
ਸੱਚ ਏ, ਪਿਆਰ ਹੀ ਨਫਰਤ ਨੂੰ ਮਾਰ ਸਕਦਾ ਏ |
ਬੇਨਤੀ :
ਫਿਰ ਹੋਲੀ ਹੋਲੀ (ਹੌਲੀ ਹੌਲੀ) ਵੱਧ (ਵਧ) ਕੇ ਦਿਖਾਵੇ ਓਕਾਤ ।
ਇਹ ਧਰਮਾ (ਧਰਮਾਂ) ਤੇ ਜਾਤਾ (ਜਾਤਾਂ) ਦੇ ਨਾ (ਨਾਂ) ਕੇ (ਤੇ) ਲੜਾਵੇ ।
ਸਕੇ (ਸੱਕੇ) ਭਰਾਵਾਂ ਵਿੱਚ ਵੀ ਵੰਡ ਪਵਾ ਦਵੇ,
ਦੇਸ਼ਾ (ਦੇਸ਼ਾਂ) ਨੂੰ ਆਪਸ ਵਿੱਚ (ਵਿਚ) ਇਹ ਲੜਾ ਦਵੇ ।
ਪਰ ਜਿੱਥੇ ਵੀ ਪਿਆਰ ਦੀ ਸਾਝ ਵੱਧ (ਸਾਂਝ ਵਧ) ਜਾਵੇਗੀ,
|
|
06 Nov 2013
|
|
|
|
jagjit g tusi kis typewriter to likh de ho.
mere typewriter te bindi te kai var
adak ya tippi te hode knode sahi nahi lagde.
mea kai vaar bahut koshih kiti a par time khrab
hon bina kuj nahi banda.
so pls typewriter da name jrur daso g.
thanks
|
|
07 Nov 2013
|
|
|
|
ਸਤਵਿੰਦਰ ਜੀ, You are welcome !
ਆਪ ਦੀ ਮਦਦ ਵਾਸਤੇ ਹੇਠਾਂ ਇਕ ਨੋਟ ਲਿਖਿਆ ਹੈ | ਇਸਨੂੰ ਧਿਆਨ ਨਾਲ ਪੜ੍ਹ ਕੇ type ਕਰੋ, ਕੋਈ ਦਿੱਕਤ ਨਹੀਂ ਆਵੇਗੀ |
ਜੈਸੇ ਈ ਤੁਸੀਂ "Create New Topic" ਜਾਂ "Reply" ਤੇ (Click) ਕਲਿੱਕ ਕਰਦੇ ਹੋ, ਸਕ੍ਰੀਨ ਤੇ ਹੇਠਾਂ ਦਿੱਤੇ ਦੋ ਡੱਬੇ ਖੁਲਦੇ ਹਨ |
1) ਉਪਰਲਾ ਡੱਬਾ ਸਾਈਜ਼ ਵਿਚ ਥੋੜ੍ਹਾ ਵੱਡਾ ਏ ਜਿਦ੍ਹੇ ਖੱਬੇ ਪਾਸੇ Description ਲਿਖਿਆ ਹੁੰਦਾ ਹੈ |
2) ਇਹ ਡੱਬਾ ਸਾਈਜ਼ ਵਿਚ ਛੋਟਾ ਹੁੰਦਾ ਹੈ | ਇਹਦੇ ਉੱਪਰ ਲਾਲ ਰੰਗ ਵਿਚ ਲਿਖਿਆ ਹੁੰਦਾ ਹੈ "Write in Punjabi and copy-paste it in the box above" | ਪਹਿਲਾਂ ਇਸ ਡੱਬੇ 'ਚ ਇਕ ਇਕ ਸ਼ਬਦ ਅੰਗ੍ਰੇਜ਼ੀ ਵਿਚ ਪੰਜਾਬੀ ਲਿਖੀ ਜਾਓ, ਇਕ ਸ਼ਬਦ ਤੋਂ ਬਾਅਦ ਜਿਦਾਂ ਈ Space ਵਾਲਾ ਬਟਨ ਦੱਬੋਗੇ, ਅੰਗ੍ਰੇਜ਼ੀ ਵਾਲਾ ਸ਼ਬਦ ਪੰਜਾਬੀ ਲਿਪੀ ਵਿਚ ਬਦਲ ਜਾਵੇਗਾ |
ਬਸ ਇੰਨਾ ਈ ਕੰਮ ਹੁੰਦਾ ਏ | ਹੋਰ ਕਿਸੇ ਟਾਈਪ ਰਾਈਟਰ ਵਗੈਰਾ ਦੀ ਕੋਈ ਲੋੜ ਨਹੀਂ |
God Bless and Happy Experiences !!!
Jaggi
|
|
08 Nov 2013
|
|
|
|
|
|
weldone,...............jeo,.........
|
|
21 Nov 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|