|
ਮੇਰੇ ਬਾਬਾ ਨਾਨਕ ਜੀ |
ਮੇਰੇ ਗੁਰੂ ਨਾਨਕ ਜੀ ਤੁਸੀਂ ਜੋ ਸੋਹਣਾ ਸਮਾਜ ਸੀ ਵਸਾਇਆ, ਕਲਯੁਗ ਨੇ ਕਰ ਕੇ ਵਾਰ ਪਲਟ ਦਿਤੀ ਹੈ ਉਸ ਦੀ ਕਾਇਆ| ਤੁਸੀਂ ਜੋ ਵੀ ਕੁਰੀਤੀਆ ਤੇ ਮਾੜੇ ਕੰਮ ਦੂਰ ਸੀ ਭਜਾਏ, ਤੁਹਾਡੇ ਜਾਣ ਪਿੱਛੋ ਸੱਭ ਇੱਕ ਇੱਕ ਕਰ ਵਾਪਿਸ ਮੁੜ ਆਏ | ਸਮਾਜ ਤੇ ਕਬਜਾ ਕਰਨ ਦੀ ਇੰਨਾ ਸ਼ੁਰੂ ਕਰ ਦਿਤੀ ਹੋੜ , ਮੇਰੇ ਬਾਬਾ ਨਾਨਕ ਜੀ ਤੁਹਾਨੂੰ ਫਿਰ ਆਉਣ ਦੀ ਹੈ ਲੋੜ |
ਤੁਸੀ ੨੦ ਰੁਪਏ ਦਾ ਭੋਜਨ ਸ਼ਕਾ ਕੀਤਾ ਸੀ ਸੱਚਾ ਸੋਦਾ, ਠੱਗੀ ਕਰਕੇ ਹਿਲਣ ਲੱਗ ਪਿਆ ਤੁਹਾਡਾ ਲਾਇਆ ਪੋਦਾ | ਹੁਣ ਦੁਨਿਆ ਵਿੱਚ ਪਾਪ ਤੇ ਝੂਠ ਬਣ ਗਏ ਸਮਰਾਟ, ਸੱਚ ਨਾਲ ਖੜਨ ਤੇ ਬੋਲਣ ਵਾਲਿਆ ਦੀ ਹੋਗੀ ਬਹੁਤ ਘਾਟ| ਮਾਇਆ ਹੈ ਯਾਦ ਪਰ ਰੱਬ ਦਾ ਨਾਂ ਲੈਣ ਵਾਲਿਆ ਦੀ ਥੋੜ, ਮੇਰੇ ਬਾਬਾ ਨਾਨਕ ਜੀ ਤੁਹਾਨੂੰ ਫਿਰ ਆਉਣ ਦੀ ਹੈ ਲੋੜ |
ਸਮਾਜ ਨੂੰ ਜਿੰਨਾ ਵਹਿਮਾ ਤੋ ਛੁਟਕਾਰਾ ਸੀ ਦਿਵਾਇਆ , ਉਨਾ ਨੇ ਹੁਣ ਫਿਰ ਆ ਕੇ ਸਮਾਜ ਨੂੰ ਘੇਰਾ ਪਾਇਆ | ਵਹਿਮਾ ਵਿਚ ਪੈ ਲੋਕ ਕਰਦੇ ਨਿੱਤ ਨਵੇਂ ਜਾਦੂ ਟੂਣੇ, ਕੋਈ ਵੀ ਨਾਂ ਦੇ ਪਾਵੇ ਇੰਨਾ ਨੂੰ ਜੱਗ ਲੁੜੀਦੇ ਹਲੂਣੇ| ਤੁਹਾਨੂੰ ਹੀ ਲੋਕ ਬਚਾਉਣੇ ਪੈਣੇ ਵਹਿਮ ਦਾ ਭਾਡਾ ਤੋੜ , ਮੇਰੇ ਬਾਬਾ ਨਾਨਕ ਜੀ ਤੁਹਾਨੂੰ ਫਿਰ ਆਉਣ ਦੀ ਹੈ ਲੋੜ |
ਤੇਰਾ ਤੇਰਾ ਤੋਲ ਜਿਸ ਬਦੀ ਨੂੰ ਸੀ ਦੂਰ ਧਕੇਲਿਆ , ਹੁਣ ਉਸੇ ਨੇ ਫਿਰ ਆ ਕੇ ਨੇਕੀ ਉਤੇ ਧਾਵਾ ਬੋਲਿਆ | ਛੱਡ ਕੇ ਕਿਰਤ,ਕਰਨ ਚੋਰੀ,ਠੱਗੀ ਲੋਕ ਪਏ ਪੁੱਠੇ ਰਾਹ, ਮਾੜੇ ਰਸਤੇ ਪੈ ਕੇ ਸੱਭ ਹੁਣ ਬਹੁਤ ਦੁੱਖ ਰਹੇ ਨੇ ਹੰਡਾ| ਲੋਕਾ ਨੂੰ ਸਮਝਾਓ ਕੱਢ ਫਿਰ ਕਿਸੇ ਪਕਵਾਨ ਦਾ ਨਿਚੋੜ, ਮੇਰੇ ਬਾਬਾ ਨਾਨਕ ਜੀ ਤੁਹਾਨੂੰ ਫਿਰ ਆਉਣ ਦੀ ਹੈ ਲੋੜ |
ਜੋ ਸੀ ਦੁੱਨਿਆ ਤਾਰੀ ਗੁਰਬਾਣੀ ਦੇ ਮਿੱਠੇ ਬੋਲ ਸੁਣਾ, ਲੋਕ ਉਸੇ ਪਵਿੱਤਰ ਬਾਣੀ ਦੇ ਅਰਥ ਬੈਠੇ ਨੇ ਭੁਲਾ| ਲੋਭ, ਮੋਹ ਤੇ ਹੰਕਾਰ ਦੀ ਹੈ ਸੱਭ ਨੇ ਬੁੱਕਲ ਮਾਰੀ , ਦੋ ਸ਼ਬਦ ਲਿਖ ਕੇ "ਸੰਧੂ" ਜਿਹੇ ਪਾਪੀ ਹੋ ਗਏ ਹੰਕਾਰੀ | ਗੁਰਬਾਣੀ ਦੇ ਸ਼ਬਦ ਸੁਣਾ ਇੰਨਾ ਦੀ ਧੋਣ ਦਿਉ ਮਰੋੜ, ਮੇਰੇ ਬਾਬਾ ਨਾਨਕ ਜੀ ਤੁਹਾਨੂੰ ਫਿਰ ਆਉਣ ਦੀ ਹੈ ਲੋੜ |
|
|
16 Nov 2013
|