2014 ਨਵੇ ਸਾਲ ਦੀ ਸੱਭ ਨੂੰ ਲੱਖ ਲੱਖ ਵਧਾਈ,
ਹੱਥ ਜੋੜ ਕਰਾ ਦੁਆ ਮਾਲਕਾ ਸੱਭ ਤੇ ਠੰਡ ਵਰਤਾਈ ।
ਇਸ ਵਰੇ ਮਾਪਿਆ ਦਾ ਨਾ ਕਰੇ ਕੋਈ ਅਪਮਾਨ,
ਹੋ ਮਜਬੂਰ ਹਲਾਤਾ ਤੋ ਕਿਸੇ ਨੂੰ ਵੇਚਣਾ ਪਵੇ ਨਾ ਇਮਾਨ ।
ਇਹ ਸਾਲ ਮਾਵਾਂ ਦੇ ਵਿਛੜੇ ਪਰਦੇਸੀ ਪੁੱਤ ਮਿਲਾਵੇ,
ਕੋਈ ਬਜੁਰਗ ਬੱਚਿਆ ਨੂੰ ਬਹਿ ਇਤਹਾਸ ਸਮਝਾਵੇ ।
ਰੱਬ ਕਰੇ ਮਿਹਰ ਕਿ ਉੱਜੜੇ ਹੋਏ ਘਰ ਫਿਰ ਵੱਸ ਜਾਣ,
ਭਾਰਤ ਦਾ ਬੁਰਾ ਤੱਕਣ ਵਾਲਿਆ ਨੂੰ ਨਾਗ ਡੱਸ ਜਾਣ ।
ਸਾਰੇ ਪਰਦੇਸੀਆ ਨੂੰ ਪੀ ਆਰ ਮਿਲ ਜਾਵੇ,
ਕੋਈ ਵੀ ਕਿਸੇ ਦੀ ਧੀ ਨੂੰ ਦਾਜ ਲਈ ਨਾ ਸਤਾਵੇ ।
ਕਿਸੇ ਨਾਲ ਹੋਵੇ ਨਾ ਕੋਈ ਜਬਰਦਸਤੀ,
ਗਰੀਬਾ ਦੀ ਉੱਜੜੇ ਨਾ ਕੋਈ ਬਸਤੀ ।
ਸੜਕਾ ਤੇ ਰਹਿਣ ਵਾਲਿਆ ਨੂੰ ਵੀ ਘਰ ਮਿਲ ਜਾਣ,
ਨਿੱਕੇ ਬੱਚਿਆ ਨੂੰ ਢਾਬਿਆ ਤੇ ਭਾਡੇ ਨਾ ਮਾਂਜਣੇ ਪੈਣ ।
ਬੇਰੁਜਗਾਰ ਵੀ ਨੋਕਰੀਆ ਲੈ ਘਰ ਆਉਣ,
ਨਸ਼ਾ ਕਰਨ ਵਾਲੇ ਵਾਲੇ ਵੀ ਸਿੱਧੇ ਰਸਤੇ ਪੈ ਜਾਣ ।
ਕਿਸਮਤ ਕਿਸੇ ਤੋ ਕੋਈ ਗੱਲਤ ਕੰਮ ਨਾ ਕਰਾਵੇ,
੪੫ ਦੇ ਕਤਲੇਆਮ ਦਾ ਵੀ ਇਨਸਾਫ ਮਿਲ ਜਾਵੇ ।
ਮਾੜੀਆ ਸਰਕਾਰਾ ਨੂੰ ਲੋਕ ਰਲ ਕੇ ਸਬਕ ਸਿਖਾਉਣ,
ਜੋ ਕੈਦ ਨੇ ਕੋਮ ਦੇ ਹੀਰੇ ਲੋਕ ਕਰ ਹੀਲਾ ਛਡਾਉਣ ।
ਵਧੀ ਹੋਈ ਮਹਿਗਾਈ ਨੂੰ ਕਿਸੇ ਤਰਾ ਨੱਥ ਪੈ ਜਾਵੇ,
ਬੁਰੇ ਨੇਤਾਵਾ ਨੂੰ ਕਾਲਾ ਚੋਰ ਚੁੱਕ ਕੇ ਲੈ ਜਾਵੇ ।
ਕਰਜੇ ਤੋ ਹੋ ਮਜਬੂਰ ਕੋਈ ਜੱਟ ਫਾਂਸੀ ਨਾ ਚੜੇ,
ਹਰ ਕੋਈ ਸੱਚ ਦੇ ਨਾਲ ਤੇ ਜੁੱਲਮ ਦੇ ਵਿਰੁੱਧ ਖੜੇ ।
"ਸੰਧੂ" ਤੇਰੀ ਕਲਮ ਵੀ ਕੋਈ ਭੱਦਾ ਬੋਲ ਨਾ ਸੁਣਾਵੇ,
ਕਰਾ ਦੁਆ ਇਹ ਸਾਲ ਸੱਭ ਲਈ ਖੁੱਸ਼ਿਆ ਲਿਆਵੇ ।