|
 |
 |
 |
|
|
Home > Communities > Punjabi Poetry > Forum > messages |
|
|
|
|
|
ਭਾਸ਼ਾ |
ਆਪਣੀ ਭਾਸ਼ਾ ਲਈ ਉਨਾ ਬਣਾ ਲਈ ਡੂੰਘੀ ਯੋਜਨਾ, ਚੁੱਪ ਚਪੀਤੇ ਤੇ ਹੋਲੀ ਹੋਲੀ ਸ਼ੁਰੂ ਕਰ ਦਿੱਤੀ ਹਿੰਦੀ ਠੋਸਣਾ,
ਹਿੰਦੀ ਨੂੰ ਵਧਾਵਾ ਦੇਣ ਲਈ ਪੰਜਾਬੀ ਖੂਜੇ ਲਾਉਣ ਲੱਗ ਪਏ, ਦਫਤਰਾ,ਸਕੂਲਾ ਵਿੱਚ ਕੱਢ ਪੰਜਾਬੀ ਨੂੰ ਹਿੰਦੀ ਚਲਾਉਣ ਲੱਗ ਪਏ,
ਮੈ ਇਹ ਕਦੇ ਨਹੀ ਕਹਿੰਦਾ ਕਿ ਕਿਸੇ ਨੂੰ ਹਿੰਦੀ ਨਾ ਸਿਖਾਓ, ਪਰ ਪੁੱਤਾ ਨੂੰ ਆਪਣੀ ਹੀ ਮਾਂ ਬੋਲੀ ਤੋ ਤਾਂ ਦੂਰ ਨਾਂ ਕਰੀ ਜਾਓ,
ਤੂੰ ਕਰ ਹੋਸ਼ ਤੇ ਹਿੰਮਤ ਸੰਭਾਲ ਲੈ ਪੰਜਾਬੀ ਬੋਲੀ ਨੂੰ, ਬਚਾਉਣ ਲਈ ਭੀਖ ਨਹੀ ਮੰਗਣੀ ਤੂੰ ਕੋਈ ਅੱਡ ਆਪਣੀ ਝੋਲੀ ਨੂੰ,
ਨਾ ਹੀ ਕੋਈ ਕਰਨਾ ਪੈਣਾ ਤੈਨੂੰ ਯੁੱਧ ਨਾਲ ਕਿਸੇ ਤਲਵਾਰ, ਬਸ ਸੋਚ ਸਮਝ ਨਾਲ ਤੂੰ ਕਰ ਲੈ ਇੱਕ ਪੱਕਾ ਰੁੱਖ ਅਖਤਿਆਰ,
ਪੰਜਾਬੀ ਸ਼ੇਰਾ,ਆਪਣੇ ਬੱਚੇ ਪੰਜਾਬੀ ਲਿਖਣ,ਪੜਨ ਤੇ ਬੋਲਣ ਲਾ ਲਾ, ਕਰ ਕੋਸ਼ੀਸ਼ ਤੇ ਮਿਹਨਤ ਇੰਨਾ ਨੂੰ ਪੈਤੀਂ ਅੱਖਰੀ ਸਿਖਾ ਲਾ,
ਜਦ ਸਿੱਖ ਲਈ ਪੰਜਾਬੀ ਬੱਚਿਆ ਨੇ ਤਾਂ ਇਤਹਾਸ ਨਾ ਵਿਸਾਰ ਸਕੂ ਕੋਈ, ਫਿਰ ਰਹੂ ਪੰਜਾਬੀ ਅਮਰ ਸਦਾ ਲਈ ਕਦੇ ਵੀ ਨਾ ਮਾਰ ਸਕੂ ਕੋਈ.............ਸੰਧੂ
|
|
07 Jul 2014
|
|
|
|
ਸੰਧੂ ਜੀ ਦੀ ਕਿਰਤ ਵਿਚ ਮਾਂ ਬੋਲੀ ਲਈ ਚਿੰਤਾ ਅਤੇ ਤੌਖਲਾ ਕਾਬਿਲ ਏ ਗੌਰ ਹੈ ਜੀ | ਸਾਰੀਆਂ ਭਾਸ਼ਾਵਾਂ ਇਨਸਾਨ ਜਾਤੀ (ਮੰਕਿੰਦ) ਦੀ ਤਰੱਕੀ ਲਈ ਜਰੂਰੀ ਹਨ | ਪਰ ਮਾਂ ਬੋਲੀ ਦਾ ਸਥਾਨ ਕੁਦਰਤੀ ਤੌਰ ਤੇ ਪਹਿਲਾ ਹੁੰਦਾ ਏ - ਇਸ ਲਈ ਇਸਨੂੰ ਇਸਦਾ ਆਪਣਾ ਸਥਾਨ ਈ ਦੇ ਕੇ ਰੱਖਣਾ ਚਾਹਿਦਾ ਏ ਮੇਰੇ ਖਿਆਲ ਵਿਚ |
ਬਹੁਤ ਵਧੀਆ ਮੁੱਦਾ ਚੱਕਿਆ ਸਤਵਿੰਦਰ ਜੀ,
ਸੰਧੂ ਜੀ ਦੀ ਕਿਰਤ ਵਿਚ ਮਾਂ ਬੋਲੀ ਲਈ ਚਿੰਤਾ ਅਤੇ ਤੌਖਲਾ ਕਾਬਿਲ ਏ ਗੌਰ ਹੈ ਜੀ |
ਸਾਰੀਆਂ ਭਾਸ਼ਾਵਾਂ ਇਨਸਾਨ ਜਾਤੀ (mankind) ਦੀ ਤਰੱਕੀ ਲਈ ਜਰੂਰੀ ਹਨ | ਪਰ ਮਾਂ ਬੋਲੀ ਦਾ ਸਥਾਨ ਕੁਦਰਤੀ ਤੌਰ ਤੇ ਪਹਿਲਾ ਹੁੰਦਾ ਏ - ਇਸ ਲਈ ਇਸਨੂੰ ਇਸਦਾ ਆਪਣਾ ਸਥਾਨ ਈ ਦੇ ਕੇ ਰੱਖਣਾ ਚਾਹੀਦਾ ਏ |
ਬਹੁਤ ਵਧੀਆ ਮੁੱਦਾ ਚੱਕਿਆ ਸਤਵਿੰਦਰ ਜੀ,
God Bless U !
|
|
08 Jul 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|