|
 |
 |
 |
|
|
Home > Communities > Punjabi Poetry > Forum > messages |
|
|
|
|
|
ਪਿਆਰ |
ਕੁਝ ਇਸ ਤਰ੍ਹਾਂ ਅਸੀਂ ਘੁਲ ਮਿਲੇ ਹਾਂ ਇੱਕ ਦੂਏ ਵਿੱਚ ਕਿ ਸ਼ਨਾਖ਼ਤ ਕਰਨੀ ਮੁਮਕਿਨ ਨਹੀਂ ਕਿ ਕੌਣ ਪਾਣੀ ਤੇ ਕੌਣ ਪਿਆਸ ਹੈ ਸ਼ਾਇਦ ਅਸੀਂ ਦੋਵੇਂ ਪਿਆਸ ਹੀ ਸਾਂ ਜੋ ਇੱਕ ਦੂਏ ਨੂੰ ਪਾਣੀ ਬਣ ਕੇ ਮਿਲੇ ਹਾਂ ਸਾਡੀਆਂ ਰੂਹਾਂ ਦੇ ਲਿਬਾਸ ਸਾਡੇ ਜਿਸਮ ਇੱਕ ਦੂਜੇ ਲਈ ਪਾਰਦਰਸ਼ੀ ਹੋ ਗਏ ਅਸੀਂ ਦੋਵੇਂ ਤਪੱਸਿਆ ਵਰਗੇ ਸਾਂ ਜੋ ਇੱਕ ਦੂਜੇ ਦੀ ਝੋਲੀ ’ਚ ਫਲ ਬਣ ਕੇ ਡਿੱਗੇ ਹਾਂ ਸੱਚਮੁੱਚ ਪਤਾ ਨਹੀਂ ਲੱਗਦਾ ਕੌਣ ਕਿਸ ਦੇ ਸਾਹੀਂ ਘੁਲਿਆ ਹੈ ਦੋਨੋਂ ਇੱਕ ਦੂਏ ਦੀਆਂ ਧੜਕਣਾਂ ’ਚ ਧੜਕਦੇ ਹਾਂ ਪਿਆਰ ਦੀ ਜੋਤ ਨਾਲ ਹਨੇਰੇ ਖੂੰਜਿਆਂ ’ਚ ਪਨਾਹ ਭਾਲਦੀ ਮਰਿਆਦਾ ਹਾਰ ਕੇ ਬੂਹਿਓਂ ਬਾਹਰ ਹੋ ਗਈ ਹੈ ਪਿਆਰ ਦੀ ਅਗਰਬੱਤੀ ਨਾਲ ਮਨ-ਮਹਿਲ ਪਾਕਿ ਹੋ ਗਿਆ ਹੈ ਤੇਰੇ ਸਿਮਰਨ ਦਾ ਆਖੰਡ ਪਾਠ ਚਲਦਾ ਹੈ...........
ਜਸਵੰਤ ਜ਼ਫ਼ਰ
|
|
24 Jan 2013
|
|
|
|
ਬਹੁਤ ਖ਼ੂਬਸੂਰਤ ਰਚਨਾ ਜਸਵੰਤ ਜ਼ਫ਼ਰ ਜੀ ... ਧੰਨਵਾਦ ਹਰਕਿਰਨਜੀਤ ਜੀ ਸਾਂਝੀ ਕਰਨ ਲਈ ..
|
|
24 Jan 2013
|
|
|
|
ਲਾਜਵਾਬ.....ਬਹੁਤ ਖੂਬ ਜੀ......tfs......
|
|
25 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|