ਮੇਰਾ ਪਿਆਰ ਤੇਰੇ ਅਹਿਸਾਨਾ ਦਾ ਮੋਹਤਾਜ ਨਾ ਹੋ ਜਾਵੇ ਕਿਤੇ
ਇਹਦੇ ਤੇ ਧੂੜ ਨਾ ਪੈ ਜੇ
ਜੋ ਮੈਨੂ ਆਪਣੇ ਆਪਣੇ ਹੰਝੂਆਂ ਨਾਲ ਨਾ ਧੋਣੀ ਪੈ ਜਾਵੇ ਕਿਤੇ
ਦੁਨੀਆਂ ਦੇ ਦੰਦੇ ਬਹੁਤ ਤਿਖ੍ਹੇ ਨੇ
ਇਹਨਾਂ ਨਾਲ ਖਹਿ ਕੇ
ਮੇਰੀ ਮੁਹੱਬਤ ਲੀਰਾ ਲੀਰਾ ਹੋ ਗਈ ਤਾਂ ?
ਰਾਖੀ ਕਰੀ ਮੇਰੇ ਪਿਆਰ ਦੀ
ਏਹਦਾ ਕਤਲ ਹੀ ਨਾ ਹੋ ਜਾਵੇ ਕਿਤੇ
ਸਚੇ ਮਨੋ ਤੇਰੀ ਹੀ ਹਾਂ
ਹੁਣ ਮੇਰੇ ਨਾਲ ਜੇ ਆਪਣੀ ਸੋਚ ਜਿਸਮਾਨੀ
ਨਹੀ ਵੀ ਕਰੇਂਗਾ ਤਾਂ ਕੋਈ ਹਿਰਖ ਨੀ
ਪਰ ਉਡਾਰੀਆਂ ਦਾ ਸ਼ੋਂਕ ਰਖਣ ਵਾਲਾ ਪੰਛੀ
ਕਿਸੇ ਹੋਰ ਆਲ੍ਹਣੇ ਨਾ ਬਹਿ ਜਾਵੇ ਕਿਤੇ
ਪਿਆਰ ਦੀ ਪਰਖ ਚ ਨਹੀਂ ਪਈ ਮੈਂ
ਰੱਬ ਦਾ ਦਰਜਾ ਦਿਤਾ ਤੇ ਵਿਸ਼ਵਾਸ ਵੀ ਰੱਬ ਵਾਂਗ ਹੀ ਕੀਤਾ
ਵਕ਼ਤ ਦੀ ਹਨੇਰੀ ਵੀ ਆ ਸਕਦੀ ਹੈ
ਹਿਫ਼ਾਜ਼ਤ ਨਾਲ ਰਖੀੰ ਮੇਰੇ ਪਿਆਰ ਨੂੰ
ਇਸ ਹਨੇਰੀ ਚ "ਨਵੀ" ਦਾ ਪਿਆਰ
ਉਜੜ ਕੇ ਨਾ ਰਹਿ ਜਾਵੇ ਕਿਤੇ
ਮੇਰਾ ਪਿਆਰ ਤੇਰੇ ਅਹਿਸਾਨਾ ਦਾ ਮੋਹਤਾਜ ਨਾ ਹੋ ਜਾਵੇ ਕਿਤੇ
ਇਹਦੇ ਤੇ ਧੂੜ ਨਾ ਪੈ ਜੇ
ਜੋ ਮੈਨੂ ਆਪਣੇ ਆਪਣੇ ਹੰਝੂਆਂ ਨਾਲ ਨਾ ਧੋਣੀ ਪੈ ਜਾਵੇ ਕਿਤੇ
ਦੁਨੀਆਂ ਦੇ ਦੰਦੇ ਬਹੁਤ ਤਿਖ੍ਹੇ ਨੇ
ਇਹਨਾਂ ਨਾਲ ਖਹਿ ਕੇ
ਮੇਰੀ ਮੁਹੱਬਤ ਲੀਰਾ ਲੀਰਾ ਹੋ ਗਈ ਤਾਂ ?
ਰਾਖੀ ਕਰੀ ਮੇਰੇ ਪਿਆਰ ਦੀ
ਏਹਦਾ ਕਤਲ ਹੀ ਨਾ ਹੋ ਜਾਵੇ ਕਿਤੇ
ਸਚੇ ਮਨੋ ਤੇਰੀ ਹੀ ਹਾਂ
ਹੁਣ ਮੇਰੇ ਨਾਲ ਜੇ ਆਪਣੀ ਸੋਚ ਜਿਸਮਾਨੀ
ਨਹੀ ਵੀ ਕਰੇਂਗਾ ਤਾਂ ਕੋਈ ਹਿਰਖ ਨੀ
ਪਰ ਉਡਾਰੀਆਂ ਦਾ ਸ਼ੋਂਕ ਰਖਣ ਵਾਲਾ ਪੰਛੀ
ਕਿਸੇ ਹੋਰ ਆਲ੍ਹਣੇ ਨਾ ਬਹਿ ਜਾਵੇ ਕਿਤੇ
ਪਿਆਰ ਦੀ ਪਰਖ ਚ ਨਹੀਂ ਪਈ ਮੈਂ
ਰੱਬ ਦਾ ਦਰਜਾ ਦਿਤਾ ਤੇ ਵਿਸ਼ਵਾਸ ਵੀ ਰੱਬ ਵਾਂਗ ਹੀ ਕੀਤਾ
ਵਕ਼ਤ ਦੀ ਹਨੇਰੀ ਵੀ ਆ ਸਕਦੀ ਹੈ
ਹਿਫ਼ਾਜ਼ਤ ਨਾਲ ਰਖੀੰ ਮੇਰੇ ਪਿਆਰ ਨੂੰ
ਇਸ ਹਨੇਰੀ ਚ "ਨਵੀ" ਦਾ ਪਿਆਰ
ਉਜੜ ਕੇ ਨਾ ਰਹਿ ਜਾਵੇ ਕਿਤੇ
ਵਲੋ-ਨਵੀ