|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪਿਆਸ .......... |
ਪਿਆਸ ਮੇਰੀ ਨੂੰ ਉਹ ਮੇਰੀ ਕਿਸਮਤ ਸਮਝਣ, ਨਦੀਆਂ ਮਾਰੂਥਲ ਵੱਲ ਤਾਂ ਹੀ ਨਾ ਪਰਤਣ
ਉਹ ਮੇਰੇ ਤੋਂ ਅੱਕ ਚੁਕਿਆ ਤੇ ਮੈਂ ਉਸਤੋਂ, ਅਜਕਲ ਰੁੱਸ ਗਏ ਮੈਂ ਤੇ ਮੇਰਾ ਦਰਪਣ
ਹਰ ਘਰ ਅੰਦਰ ਹੁਣ ਬਨਵਾਸੀ ਰਾਮ ਮਿਲਣ, ਸਾਰਾ ਸ਼ਹਿਰ ਹੀ ਬਣ ਚਲਿਆ ਹੈ ਸੰਘਣਾ ਵਣ
ਲੋੜ ਪਈ ਤਾਂ ਸੂਰਜ ਵੀ ਬਣ ਸਕਦੇ ਹਾਂ, ਟਹਿਕ ਰਹੇ ਆਂ ਰਾਤਾਂ ਨੂੰ ਜੇ ਜੰਗਨੂੰ ਬਣ
ਨਹੀਂ ਛੁਡਾਇਆ ਜਾਦਾਂ ਖਹਿੜਾ ਯਾਦਾਂ ਤੋਂ, ਤੇਰੀ ਮਹਿਕ ਸੰਭਾਲੀਂ ਬੈਠਾ ਹੈ ਕਣ-ਕਣ
.....................................ਨਿੰਦਰ
|
|
06 Aug 2011
|
|
|
|
vdhiya hai ninder .......... .per m nu tuhadiyan pehlian(previous) posts is taun kite behtar lgiyan ....sanjea krn lyi shukriya !!!
|
|
06 Aug 2011
|
|
|
|
ਬਹੁਤ ਵਧੀਆ ਲਿਖਿਆ ਨਿੰਦਰ ਬਾਈ,,,
|
|
06 Aug 2011
|
|
|
|
ਲੋੜ ਪਈ ਤਾਂ ਸੂਰਜ ਵੀ ਬਣ ਸਕਦੇ ਹਾਂ, ਟਹਿਕ ਰਹੇ ਆਂ ਰਾਤਾਂ ਨੂੰ ਜੇ ਜੰਗਨੂੰ ਬਣ
ਬਹੁਤ ਹੀ ਵਧੀਆ...ਦੇਰ ਬਾਦ ਹਾਜ਼ਰੀ ਲਵਾਈ ਹੈ ਪਰ ਰਚਨਾ ਬਹੁਤ ਸੋਹਣੀ ਨਾਲ ਲਵਾਈ ਹੈ ਹਾਜ਼ਰੀ...
|
|
06 Aug 2011
|
|
|
|
ਬਹੁਤ ਵਧੀਆ ਨਿੰਦਰ ..........ਖੂਬ ਲਿਖਿਆ .......ਜੀਓ
|
|
07 Aug 2011
|
|
|
|
|
|
bahut khoob 22 g ,,, par hor ve lambi ho sakdi c post ,,,
thanks for sharing wth us
|
|
07 Aug 2011
|
|
|
|
nice line thaks for sharing dear.....................
|
|
07 Aug 2011
|
|
|
|
ਨਿੰਦਰ ਜੀ...ਕਾਫੀ ਦੇਰ ਬਾਦ ਤੁਹਾਡੀ ਰਚਨਾ ਪੜਣ ਨੂੰ ਮਿਲੀ ਹੈ........ਬਹੁਤ ਹੀ ਖੂਬ ਲਿਖੀ ਹੈ ਵੀਰ ਜੀ......ਸ਼ੁਕਰੀਆ ਜੀ ਸਾਂਝੇ ਕਰਨ ਲਈ
|
|
07 Aug 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|