|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪਿਆਸਾ ਮਰਨ ਤੋਂ ਪਹਿਲਾਂ ........... |
ਥੱਕਣ ਵਾਲਾ ਜਿਸਮ ਨਹੀਂ 'ਨਾ ਹਾਰਨ ਵਾਲੀ ਰੂਹ
ਪਿਆਸਾ ਮਰਨ ਤੋਂ ਪਹਿਲਾਂ ਹੀ ਮੈਂ ਪੁੱਟ ਲਵਾਂਗਾ ਖੂਹ
ਹੱਦਾਂ ਤੇ ਸਰਹੱਦਾਂ ਤੀਕਰ ਮੈਂ ਨਹੀਂ ਕਿਧਰੇ ਸੀਮਤ
ਧਰਤੀ ਮੇਰਾ ਵਿਹੜਾ ਸਮਝੋ ਅੰਬਰ ਮੇਰੀ ਜੂਹ
ਹਿੰਮਤ ਹੈ ਦਰਿਆਵਾਂ ਵਰਗੀ ਰਸਤੇ ਆਪ ਬਣਾਏ
ਤੁਰਦਾ ਵਾਂਗ ਹਵਾਵਾਂ ਮੇਰੀ ਕੀ ਕੋਈ ਰੱਖੂ ਸੂਹ
ਮੱਥੇ ਵਿੱਚ ਲੁਕਾਇਆ ਸੂਰਜ ਸੀਨੇ ਅੰਦਰ ਅੱਗਾਂ
ਦੋ ਨੈਣਾਂ ਦੀਆਂ ਝੀਲਾਂ ਪਾਵਣ ਚੰਦਰਮਾਂ ਨੂੰ ਧੂਹ
ਸ਼ਾਮ ਸਵੇਰੇ ਮਾਰੀਆਂ ਹਾਕਾਂ ਪੈਣੀਆਂ ਇਕੋ ਕੰਨੀਂ
ਸਤਿਨਾਮ ਸ਼੍ਰੀ ਵਾਹਿਗੁਰੂ ਕਹਿਲਾਂ ਚਾਹੇਂ ਅੱਲਾ ਹੂ
ਸੋਨੇ ਦੇ ਅੱਜ ਮੁੱਲ ਦੀ ਹੋ ਗਈ ਜਾਪੇ ਮੇਰੀ ਮਿੱਟੀ
ਪਾਰਸ ਵਰਗਿਆਂ ਉਸਤਾਦਾਂ 'ਦੇ ਚਰਨਾਂ ਨੂੰ ਛੂਹ
.........................................ਨਿੰਦਰ
|
|
22 May 2011
|
|
|
|
bahut sohni rachna ninder veer...keep writing and sharing.....
|
|
22 May 2011
|
|
|
|
ਵਾਹ ਨਿੰਦਰ ਬਾਈ ਜੀ,,,ਕਮਾਲ ਕਰਤੀ ,,,ਬੜੇ ਦਿਨਾਂ ਬਾਅਦ ਕੋਈ ਰਚਨਾ ਦਿਲ ਨੂੰ ਪਸੰਦ ਆਈ ,,,ਰੂਹ ਖੁਸ਼ ਕਰਤੀ ਬਾਈ ਜੀ,,,ਲਿਖਦਾ ਰਹ ਦੋਸਤਾ ਸਲਾਮ ਹੈ ਤੈਨੂੰ ,,,
|
|
23 May 2011
|
|
|
|
Ninder g kmaal da lkihdey ho tusi,,,,sarey hi share apni jgah arth bhrbhoor hn...likhdery raho.. rab rakha
|
|
23 May 2011
|
|
|
|
sohna likhea hai ninder hamesha di tra.likhde rvo!
|
|
23 May 2011
|
|
|
|
|
Ninder ji,
bahut sohna likheya hai hamesha wangu ... too good and as Seema ji said ... harek shayer da apna meaning and beautiful ...
likhde raho ... !!!
|
|
23 May 2011
|
|
|
|
bahut sohna likheya ninder 22 g ,, thanks for sharing wth us
|
|
23 May 2011
|
|
|
|
|
"ਧਰਤੀ ਮੇਰਾ ਵਿਹੜਾ ਸਮਝੋ ਅੰਬਰ ਮੇਰੀ ਜੂਹ "
ਸ਼ਬਦਾਂ ਦੀ ਘਾਟ ਹੈ ਸਿਫਤ ਕਰਨ ਲਈ ਮੇਰੇ ਵੀਰ ! ਇੱਕ-ਇੱਕ ਸ਼ੇਅਰ ਬਾਖੂਬੀ ਲਿਖਿਆ ..ਨਹੀਂ ਰੀਸਾਂ !
"ਧਰਤੀ ਮੇਰਾ ਵਿਹੜਾ ਸਮਝੋ ਅੰਬਰ ਮੇਰੀ ਜੂਹ "
ਸ਼ਬਦਾਂ ਦੀ ਘਾਟ ਹੈ ਸਿਫਤ ਕਰਨ ਲਈ ਮੇਰੇ ਵੀਰ ! ਇੱਕ-ਇੱਕ ਸ਼ੇਅਰ ਬਾਖੂਬੀ ਲਿਖਿਆ ..ਨਹੀਂ ਰੀਸਾਂ !
God Bless ya ..
|
|
23 May 2011
|
|
|
|
har vaar vang is vaar vi bahut sohni likhia veer....gr8
|
|
23 May 2011
|
|
|
|
|
|
|
|
|
|
 |
 |
 |
|
|
|