|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪਿਆਰ |
ਪਿਆਰ ਕੀ ਹੈ ਮੈਂ ਸੋਚਦੀ ਹਾਂ, ਕੀ ਲੋਕ ਇਹ ਮੰਨੀ ਬੈਠੇ ਨੇ. ਕੁਝ ਰੱਬ ਦਾ ਰੁਤਬਾ ਦਿੰਦੇ ਨੇ, ਕੁਝ ਰੋਗ ਹੀ ਮੰਨੀ ਬੈਠੇ ਨੇ. ਇਕ ਇਸ਼ਕ਼ ਹਕ਼ੀਕ਼ੀ ਹੁੰਦਾ ਹੈ, ਜੋ ਨਾਲ ਖੁਦਾ ਦੇ ਜੋੜ ਦਿੰਦਾ, ਫਿਰ ਦੁਨੀਆਦਾਰੀ ਇਕ ਪਾਸੇ, ਘਰ ਬਾਰ ਹੀ ਬੰਦਾ ਛੋੜ ਦਿੰਦਾ. ਜੋ ਇਸ਼ਕ਼ ਮਜਾਜੀ ਸੁਣਿਆ ਮੈਂ, ਓਹ ਰਾਂਝੇ ਮਿਰਜ਼ੇ ਕਰਇਆ ਸੀ, ਕੋਈ ਕੱਚੇ ਘੜੇ ਤੇ ਤਰਿਆ ਸੀ, ਤੇ ਕੋਈ ਵਿਚ ਥਲਾਂ ਦੇ ਸੜ੍ਹਿਆ ਸੀ. ਅੱਜ ਕੱਲ ਸਾਰੇ ਪਿਆਰ ਕਰਨ ਦੀ ਹਾਮੀ ਭਾਵੇਂ ਭਰਦੇ ਨੇ, ਕੁਝ ਨਾਲ ਸਮੇ ਦੇ ਬਦਲ ਜਾਂਦੇ , ਤੇ ਕੁਝ ਦੁਨਿਆ ਕੋਲੋਂ ਡਰਦੇ ਨੇ. ਮੈਨੂੰ ਤੇ ਇਸ ਪਿਆਰ ਦੀ ਅੱਜ ਤੱਕ ਸਮਝ ਨਾ ਆਈ ਏ. ਇਸ ਪਿਆਰ ਦੀ ਪ੍ਰਭਾਸ਼ਾ ਲੰਬੀ ਹੈ, ਤੇ ਮੈਂ ਛੋਟੀ ਬੁਧੀ ਪਾਈ ਏ. ਭੁੱਲ ਚੁੱਕ ਮੁਆਫ ਕਰਨੀ...ਰੂਬੀ !!!!
|
|
08 Jun 2012
|
|
|
|
bhut khoob likhia hai ruby ji.very true :).....keep sharin...!
|
|
08 Jun 2012
|
|
|
|
|
ਕਾਫੀ ਰਾਜ ਖੋਲਦੀ ਇਹ ਰਚਨਾ, ਬਹੁਤ ਵਧੀਆ .
|
|
08 Jun 2012
|
|
|
|
ਰੂਬੀ ਜੀ , ਬਹੁਤ ਸੋਹਣਾ ਲਿਖਿਆ ਹੈ ਜੀ |
" ਫਿਰ ਦੁਨੀਆਦਾਰੀ ਇਕ ਪਾਸੇ , ਘਰ ਬਾਰ ਹੀ ਬੰਦਾ ਛੋੜ ਦਿੰਦਾ "
ਇਸ ਸਤਰ ਵਿਚ ਇਕ ਗਲਤੀ ਹੈ ਜੀ ," ਛੋੜ " ਸ਼ਬਦ ਤਾਂ ਹਿੰਦੀ ਚ ਵਰਤਿਆ ਜਾਂਦਾ ਹੈ ,ਪੰਜਾਬੀ ਚ ਇਸ ਸ਼ਬਦ ਦੀ ਥਾਂ ਤੇ ਸਹੀ ਸ਼ਬਦ "ਛੱਡ " ਹੈ |
|
|
08 Jun 2012
|
|
|
|
|
ਬਹੁਤ ਸੋਹਣਾ ਲਿਖਿਆ ਹੈ ! ਜਿਓੰਦੇ ਵੱਸਦੇ ਰਹੋ,,,
|
|
09 Jun 2012
|
|
|
|
Thanx everyone... Pardeep you are right its an Hindi word, but it was making good rhyme there so i used it :) Sorry!!!
|
|
09 Jun 2012
|
|
|
|
|
ਬੜੀ ਡੂੰਘੀ ਗੱਲ ਛੋਹੀ ਹੈ ਤੁਸੀਂ ਇਸ ਕਵਿਤਾ ਵਿੱਚ ।
ਬਹੁਤ ਖੂਬ , ਸਬਜੈਕਟ ਤੇ ਨਿਭਾ ਦੋਵੇਂ ਕਾਬਿਲੇ ਤਾਰੀਫ ਹਨ ।
ਨਰਿੰਦਰ ਸਿੰਘ ਕਪੂਰ ਆਪਣੀ ਪੁਸਤਕ "ਕੱਲਿਆਂ ਦਾ ਕਾਫਲਾ" ਵਿੱਚ ਇੱਕ ਜਗ੍ਹਾ ਲਿਖਦੇ ਹਨ :
ਪਿਆਰ , ਮਨੁੱਖ ਦੀ ਪ੍ਰਸੰਨਤਾ ਦੀ ਸਿਖਰ ਤੇ ਉਦਾਸੀ ਦੀ ਡੂੰਘਾਈ ਦੋਹਾਂ ਨਾਲ ਜਾਣ ਪਛਾਣ ਕਰਵਾ ਦਿੰਦਾ ਹੈ ।
ਅਤੇ ਉਹ ਇੱਕ ਹੋਰ ਜਗ੍ਹਾ ਲਿਖਦੇ ਹਨ :
ਕਈ ਵਾਰੀ ਕੋਈ ਚੀਜ਼ ਦਿਲ ਦੀਆਂ ਡੂੰਘਾਈਆਂ ਵਿੱਚੋਂ ਲਿਖੀ ਜਾਂਦੀ ਹੈ , ਲਿਖਣ ਮਗਰੋਂ ਹੀ ਪਤਾ ਲਗਦਾ ਹੈ ਕਿ ਦਿਲ ਕਿਤਨਾ ਡੂੰਘਾ ਹੈ ।
ਬਾਕੀ ਰਿਧਮ ਬਣਾਏ ਰੱਖਣ ਲਈ ਦੂਜੀ, ਤੀਜੀ , ਚੌਥੀ ਭਾਸ਼ਾ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਇਸ ਦੀ ਆਦਤ ਨਹੀਂ ਪਾਉਣੀ ਚਾਹੀਦੀ ,ਕਿਉਂਕਿ ਪੰਜਾਬੀ ਭਾਸ਼ਾ ਦਾ ਆਪਣਾ ਸ਼ਬਦਕੋਸ਼ ਦੁਨੀਆਂ ਦੀ ਕਿਸੇ ਵੀ ਭਾਸ਼ਾ ਦੀ ਡਿਕਸ਼ਨਰੀ ਨਾਲੋਂ ਕਾਫੀ ਵੱਡਾ ਹੈ ।
ਜਿਉਂਦੇ ਰਹੋ,
ਸੋਹਣਾ ਸੋਹਣਾ ਲਿਖਦੇ ਰਹੋ ।
ਰੱਬ ਰਾਖਾ ☬
|
|
09 Jun 2012
|
|
|
|
Bahut vadhia RUBY....share karan layi THANKS
|
|
10 Jun 2012
|
|
|
|
|
|
|
|
|
|
 |
 |
 |
|
|
|