|
 |
 |
 |
|
|
Home > Communities > Punjabi Poetry > Forum > messages |
|
|
|
|
|
ਜਿਸਦੇ ਨਾਂ ਤੇ ਠੱਗਦੇ ਹੋ, ਖੁਦਾ ਨਾਲ ਬਣਦੀ ਨਹੀਂ |
ਅਸੀਂ ਹਾਂ ਚਿਰਾਗ ਉਮੀਦਾਂ ਦੇ, ਸਾਡੀ ਕਦੇ ਹਵਾ ਨਾਲ ਬਣਦੀ ਨਹੀਂ । ਤੁਸੀਂ ਘੁੰਮਣ ਘੇਰੀ ਹੋ ਜਿਸਦੀ, ਬੇੜੀ ਦੇ ਮਲਾਹ ਨਾਲ ਬਣਦੀ ਨਹੀਂ । ਤੁਹਾਨੂੰ ਨੀਵੇਂ ਚੰਗੇ ਲੱਗਦੇ ਨਹੀ, ਸਾਡੀ ਪਰ ਉਚਿਆਂ ਨਾਲ ਬਣਦੀ ਨਹੀਂ । ਤੁਸੀ ਚਾਪਲੂਸੀਆਂ ਕਰ ਲੈਂਦੇ, ਥੋਡੀ ਅਣਖ ਹਯਾ ਨਾਲ ਬਣਦੀ ਨਹੀਂ । ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ, ਅਹਿਸਾਸ ਉਹਨਾਂ ਦਾ ਸਾਨੂੰ ਹੈ । ਅਸੀ ਸੌ ਮਰਜ਼ਾਂ ਦੇ ਰੋਗੀ ਹਾਂ, ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ | ਅਸੀਂ ਪਾਗਲ ਹਾਂ ਸਾਡੀ ਅਕਲ ਨਾਲ ਲਗਦੀ ਹੈ, ਤੁਹਾਡੀ ਜਰਾ ਹਯਾ ਨਾਲ ਬਣਦੀ ਨਹੀਂ ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ, "ਦੇਬੀ" ਤਾਂ ਕਾਫ਼ਰ ਅਖਵਾਉਂਦੇ ਹਾਂ । ਤੁਸੀ ਜਿਸਦੇ ਨਾਂ ਤੇ ਠੱਗਦੇ ਓ, ਸਾਡੀ ਉਸ ਖੁਦਾ ਨਾਲ ਬਣਦੀ ਨਹੀਂ ।-Debi MakhsoosPuri == Download Audio ==
|
|
24 Nov 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|