Punjabi Poetry
 View Forum
 Create New Topic
  Home > Communities > Punjabi Poetry > Forum > messages
Ravi Sandhu
Ravi
Posts: 62
Gender: Male
Joined: 21/Nov/2010
Location: Rome
View All Topics by Ravi
View All Posts by Ravi
 
ਕਲਯੁਗ ਦੇ ਇਸ ਦੌਰ ਵਿੱਚ
ਕਲਯੁਗ ਦੇ ਇਸ ਦੌਰ ਵਿੱਚ ਮੈਂ
ਲੋਕਾਂ ਦੀ ਸੀਰਤ ਬੜੀ ਖਰਾਬ ਦੇਖੀ ਹੈ

ਦੁੱਧ ਵੇਚਣ ਲਈ ਜਾਣਾ ਪੈਂਦਾ ਹੈ ਘਰ-ਘਰ, ਤੇ
ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ ਵਿਕਦੀ ਸ਼ਰਾਬ ਦੇਖੀ ਹੈ

ਜਿੰਨੀ ਮੋਟੀ ਅਸਾਮੀ ਨੇ ਕੁੱਝ ਲੋਕ ਇੱਥੇ ਓੁੰਨੀ ਮੋਟੀ
ਓੁਹਨਾਂ ਦੇ ਗੁਨਾਹਾਂ ਦੀ ਕਿਤਾਬ ਦੇਖੀ ਹੈ

ਅਦਾਲਤਾਂ ਵਿੱਚ ਪਵਿੱਤਰ ਗਰੰਥਾਂ ਦੀ ਸੁੰਹ ਖਾ ਕੇ
ਸੱਚ ਤੇ ਝੂਠ ਵਿਚਕਾਰ ਜੰਗ ਹੁੰਦੀ ਲਾਜਵਾਬ ਦੇਖੀ ਹੈ

ਨੌਟਾਂ ਦੇ ਢੇਰ ਵਿੱਚ ਡੁੱਬੀ ਅਫਸਰਸ਼ਾਹੀ ਸਾਰੀ
ਮਜ਼ਲੂਮਾਂ ਦੇ ਲਹੂ ਦਾ ਲਗਾਉਦੀ ਖਿਜ਼ਾਬ ਦੇਖੀ ਹੈ

ਸੱਚੇ-ਸੁੱਚੇ ਲੋਕਾਂ ਤੋਂ ਕੰਨੀਂ ਕਤਰਾਉਂਦੀ ਦੁਨੀਆਂ
ਝੂਠੇ ਤੇ ਚਾਪਲੂਸਾਂ ਨੂੰ ਝੁਕ-2 ਕਰਦੀ ਆਦਾਬ ਦੇਖੀ ਹੈ

" ਹੈਰੀ" ਰੱਬ ਹੀ ਜਾਣੇ ਕੀ ਬਣੂ ਇਸ ਦੁਨੀਆਂ ਦਾ ਜਿਹੜੀ
ਨਿੱਤ ਨਵਾਂ ਬਦਲਦੀ ਰਿਵਾਜ਼ ਦੇਖੀ ਹੈ

-Herry

 

01 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
jine ve likheya sohna likheya
02 Dec 2010

Reply