Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 
ਰਾਹਾਂ ਦਾ ਸਾਥੀ ...


ਖੁਦਾ ਤੋਂ ਮਿਲੀ ਇਕ ਰਹਿਮਤ ਦੀ ਮੈਂ ਗੱਲ ਕਰਾਂ ਦੋਸਤਾ ,
ਰਾਹਾਂ ਦੇ ਇਕ ਸਾਥੀ ਦੀ ਮੈਂ ਗੱਲ ਕਰਾਂ ਦੋਸਤਾ |


ਚਿਰਾਂ ਤੋਂ ਹੀ ਸਾਡੇ ਬਹੁਤ ਗੂੜ੍ਹੇ ਸਾਥ ਨੇ ,

ਜਿਵੇਂ ਧਰਤੀ ਤੇ ਰੁੱਖ ਜਾਂ ਸੁਰਾਂ ਨਾਲ ਸਾਜ਼ ਨੇ |

ਬਹਿ ਕੇ ਜਿਦ੍ਹੇ ਕੋਲ ਮੈਂ ਦੁਖੜੇ ਸੁਣਾਏ ਨੇ ,

ਚੌਰੀ-ਚੌਰੀ ਰੂਹ ਵਾਲੇ ਫੱਟ ਵੀ ਦਿਖਾਏ ਨੇ |


ਓਹ ਲੱਗੇ ਜ਼ਿੰਦਗੀ ਦੇ ਹਨ੍ਹੇਰਿਆਂ ਦਾ ਕੋਈ ਚੰਨ ਮੇਰੇ ਦੋਸਤਾ,

ਰਾਹਾਂ ਦੇ ਇਕ ਸਾਥੀ ਦੀ ਮੈਂ ਗੱਲ ਕਰਾਂ ਦੋਸਤਾ |


ਜਦ ਸਿਰ ਓਹਦੇ ਮੋਢੇ ਲਾ , ਮੈਂ ਅੱਥਰੂ ਬਹਾਏ ਨੇ

ਓਹਦੇ ਪਿਆਰ ਦੀ ਗਲਵਕੜੀ ਦੇ ਨਿੱਘ ਸਦਾ ਪਾਏ ਨੇ |

ਜਦ ਜ਼ਿੰਦਗੀ ਦੀਆਂ ਧੁੱਪਾਂ ਨੇ , ਮੇਰੇ ਅਰਮਾਨ ਤਪਾਏ ਨੇ

ਤਦ ਭਰੋਸੇ ਦੀਆਂ ਛਾਵਾਂ ਦੇ ਰੁੱਖ ਓਹਨੇ ਲਾਏ ਨੇ |


ਓਹ ਲੱਗੇ ਭਾਗਾਂ ਦੀ ਤਿਜੌਰੀ ਦਾ ਕੋਈ ਹੀਰਾ ਮੇਰੇ ਦੋਸਤਾ ,

ਰਾਹਾਂ ਦੇ ਇਕ ਸਾਥੀ ਦੀ ਮੈਂ ਗੱਲ ਕਰਾਂ ਦੋਸਤਾ |


ਜਦ ਗਮ ਦੇ ਸਮੁੰਦਰਾਂ ਨੇ , ਮੇਰੀ ਜਿੰਦ ਨੂੰ ਘੇਰੇ ਪਾਏ ਨੇ

ਤਦ ਬਣ ਕੇ ਮਲਾਹ ਓਹਨੇ ਬੇੜੇ ਪਾਰ ਲਾਏ ਨੇ |

ਜਦ ਔਕੜਾਂ ਨੇ ਮੇਰੇ ਰਾਹਾਂ ਦੇ ਚਾਨਣ ਮੁਕਾਏ ਨੇ ,

ਤਦ ਆਸਾਂ ਦੀ ਲੋਅ ਦੇ ਦੀਵੇ ਓਹਨੇ ਲਾਏ ਨੇ |


ਓਹ ਸਾਥੀ ਕੋਈ ਹੋਰ ਨਹੀਂ , ਮੇਰੀ ਤਨਹਾਈ ਮੇਰੇ ਦੋਸਤਾ

ਰਾਹਾਂ ਦੇ ਇਕ ਸਾਥੀ ਦੀ ਮੈਂ ਗੱਲ ਕਰਾਂ ਦੋਸਤਾ |


ਮੇਰੀ ਉਸ ਤਨਹਾਈ ਨੇ ਮੇਰੇ ਸਿਰ ਪਿਆਰ ਦੇ ਕਰਜ਼ੇ ਚੜਾਏ ਨੇ ,

ਮੁਸੀਬਤਾਂ ਵੇਲੇ ਮੇਰੇ ਲਈ ਸਹਾਰੇ ਕਈ ਬਣਾਏ ਨੇ ,

ਦਰਦਾਂ ਨੂੰ ਸਹਿਣ ਦੇ ਕਈ ਰਾਜ਼ ਵੀ ਸਿਖਾਏ ਨੇ ,

ਮੈਂ ਓਹਦੇ ਸੁੱਖਾਂ ਲਈ ਰੱਬ ਅੱਗੇ ਸੀਸ ਝੁਕਾਏ ਨੇ |


ਨਹੀਂ ਲੱਭਣਾ ਓਹਦੇ ਜਿਹਾ ਕੋਈ ਹੋਰ ਮੇਰੇ ਦੋਸਤਾ,

ਰਾਹਾਂ ਦੇ ਇਕ ਸਾਥੀ ਦੀ ਮੈਂ ਗੱਲ ਕਰਾਂ ਦੋਸਤਾ |

 

 

( Written by: Pradeep gupta )

08 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bhut kamaal da likhia hai...prde prde kafi interest paida hunda hai ....great work! 

08 Jun 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

bahut hi rochag te bhavnava naal bharpoor rachna hai....bahut wadiya likheya veer...thanks for sharing...!!!

08 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Wah jee wah...bahut khoob...share karan layi THANKS

08 Jun 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਬਹੁਤ ਵਧੀਆ ਲਿਖਿਆ , ਲਿਖਦੇ ਰਹੋ..

08 Jun 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

@Rajwinder...

@Navdeep..

@Balihar..

@Gurdeep..

 

ਇਸ ਰਚਨਾ ਨੂੰ ਸਲਾਹੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ..... ਖੁਸ਼ ਰਹੋ |

08 Jun 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

very good pardeep veer,,,jio,,,

09 Jun 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

ਸ਼ੁਕਰੀਆ ਹਰਪਿੰਦਰ ਵੀਰ ਜੀ |

09 Jun 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਖੂਬਸੂਰਤ ਤੇ ਪਿਆਰਾ ਗੀਤ ਲਿਖਿਆ ਤੁਸੀਂ ।

ਸੱਚ ਹੈ ਕਿ ਇੱਕ ਕਵੀ ਮਨ ਲਈ ਤਨਹਾਈ ਤੋਂ ਵੱਡਾ ਹੋਰ ਕੋਈ ਸਾਥੀ ਨਹੀਂ ਹੁੰਦਾ ।

ਅਤੇ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਤਾਂ ਸਾਡੇ ਨਾਲ ਨਾਲ ਸਾਡੇ ਵਿਚਾਰਾਂ ਦਾ ਕਾਫਲਾ ਤੁਰਦਾ ਹੈ ।

 

ਹੋਰ ਵੀ ਸੋਹਣਾ ਸੋਹਣ ਲਿਖਦੇ ਰਹੋ

ਰੱਬ ਰਾਖਾ ☬

09 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut sohna likhia veer ji

10 Jun 2012

Showing page 1 of 2 << Prev     1  2  Next >>   Last >> 
Reply