|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| Raahan Teriyan.... |
- ਝੱਲੀ ਜਾਵੇ ਨਾ ਤਾਬ ਵਿਛੋੜੇ ਵਾਲੀ ......
- ਤੇਰੇ ਇਸ਼ਕ਼ ਮਚਾਈਆਂ ਤਰਥੱਲੀਆਂ ਵੇ ....
- ਲਾਕੇ ਰੋਗਾ ਦੇ ਰੋਗ ਨੂ ਹਥ ਇਵੇਂ ......
- ਤੇਰੇ ਹਿਜਰ "ਚ ਹੋਈ ਮੈਂ ਝੱਲੀ ਆਂ ਵੇ .......
- ਵਕਤ ਰਹਿੰਦੇ ਹੀ ਜੇ ਕਰ ਤਦਬੀਰ ਲੈਂਦੀ ....
- ਉਮਰਾਂ ਜਾਣੀਆਂ ਸੀ ਗੁਜਰ ਸਵੱਲੀਆਂ ਵੇ......
- ਪੜ ਨਾ ਹੋਈਆਂ ਸੱਸੀ ਦੇ ਹਸ਼ਰ ਵਾਲੀਆਂ .......
- ਹਾਸ਼ਮ ਸ਼ਾਹ ਜੋ ਪੁਸਤਕਾਂ ਘੱਲੀਆਂ ਵੇ .......
- ਸ਼ਾਲਾ ਛੁੱਟੇ ਜੇ ਜਿੰਦ ਅਜ਼ਾਬਾਂ ਕੋਲੋਂ ......
- ਪੂਜਾਂ ਪੀਰ ਤੇ ਰੱਖਾਂ ਤਸੱਲੀਆਂ ਵੇ .......
- ਐਪਰ ਹੋਸ਼ਾਂ ਦੇ ਨਾਲੋਂ ਹੈ ਮਸਤੀ ਚੰਗੀ .......
- ਹੋਸ਼ ਰਹੇ ਟਿਕਾਣੇ ਕਰਾਂ ਉਲ-ਵਲੱਲੀਆਂ ਵੇ ......
- ਟਸਕਣ , ਰਿਸਣ ਤੇ ਜਰੋੰ ਨਾਂ ਮੂਲ ਜਾਵਣ ......
- ਚੋਟਾਂ ਲੱਗੀਆਂ ਜਿੰਨਾਂ ਦੇ ਅਲੀਆ ਵੇ ........
- ਕੰਮ ਇਸ਼ਕ਼ ਦਾ ਅਕਲਾਂ ਤੇ ਕੱਜ ਪਰਦੇ .......
- ਚੋਟਾਂ ਲਾਉਣੀਆਂ ਉੱਤੋਂ ਅਵੱਲੀਆਂ ਵੇ .......
- ਚੌਹੀਂ-ਕੂਟੀਂ ਆਸਾਂ ਦੇ ਬਾਲ ਦੀਵੇ .......
- ਰਾਹਾਂ ਤੇਰੀਆਂ "ਕਰਮ" ਨੇ ਮੱਲੀਆਂ ਵੇ ...... ...... ~~~~karmjit kaur madahar......
|
|
20 May 2012
|
|
|
|
|
according to me... superb ... bs es nu tuci line to line present krde tan hor nikhar aa jana c ... g... tfs
|
|
20 May 2012
|
|
|
|
|
|
|
ਸਬਦਾਂ ਦਾ ਪ੍ਰਯੋਗ ਬਹੁਤ ਵਧੀਆ ਕੀਤਾ ਹੈ.. ਬਹੁਤ ਵਧੀਆ ਲਿਖਿਆ
|
|
20 May 2012
|
|
|
|
|
Page refresh kr lainde g... par jiven vi a... nice post.. tfs again
|
|
20 May 2012
|
|
|
|
|
|
|
ਦਿਲ ਨੂੰ ਛੋਹ ਜਾਣ ਵਾਲੇ ਜਜ਼ਬਾਤ ਬੜੇ ਸਲੀਕੇ ਨਾਲ ਪਿਰੋਏ ਹਨ, ਬਹੁਤ ਵਧੀਆ ਕਰਮ ਜੀ ।
ਪੰਜਵੇਂ ਸੁਰ ਨੂੰ ਜਿੰਨਾ ਲਮਕਾ ਲਈਏ ਉੰਨੀ ਹੀ ਸ਼ਬਦਾਂ ਦੀ ਗਹਿਰਾਈ ਵਧ ਜਾਂਦੀ ਹੈ ।
|
|
21 May 2012
|
|
|
|
|
bahut khoob karmjit ji.Too good
|
|
21 May 2012
|
|
|
|
|
|
|
nice composition karamjeet ji
looking forward to more from your side
keep sharing!!!!!!!!1
|
|
21 May 2012
|
|
|
|
|
Raahan Teriyan....
- ਝੱਲੀ ਜਾਵੇ ਨਾ ਤਾਬ ਵਿਛੋੜੇ ਵਾਲੀ ......
- ਤੇਰੇ ਇਸ਼ਕ਼ ਮਚਾਈਆਂ ਤਰਥੱਲੀਆਂ ਵੇ ....
- ਲਾਕੇ ਰੋਗਾ ਦੇ ਰੋਗ ਨੂ ਹਥ ਇਵੇਂ ......
- ਤੇਰੇ ਹਿਜਰ "ਚ ਹੋਈ ਮੈਂ ਝੱਲੀ ਆਂ ਵੇ .......
- ਵਕਤ ਰਹਿੰਦੇ ਹੀ ਜੇ ਕਰ ਤਦਬੀਰ ਲੈਂਦੀ ....
- ਉਮਰਾਂ ਜਾਣੀਆਂ ਸੀ ਗੁਜਰ ਸਵੱਲੀਆਂ ਵੇ......
- ਪੜ ਨਾ ਹੋਈਆਂ ਸੱਸੀ ਦੇ ਹਸ਼ਰ ਵਾਲੀਆਂ .......
- ਹਾਸ਼ਮ ਸ਼ਾਹ ਜੋ ਪੁਸਤਕਾਂ ਘੱਲੀਆਂ ਵੇ .......
- ਸ਼ਾਲਾ ਛੁੱਟੇ ਜੇ ਜਿੰਦ ਅਜ਼ਾਬਾਂ ਕੋਲੋਂ ......
- ਪੂਜਾਂ ਪੀਰ ਤੇ ਰੱਖਾਂ ਤਸੱਲੀਆਂ ਵੇ .......
- ਐਪਰ ਹੋਸ਼ਾਂ ਦੇ ਨਾਲੋਂ ਹੈ ਮਸਤੀ ਚੰਗੀ .......
- ਹੋਸ਼ ਰਹੇ ਟਿਕਾਣੇ ਕਰਾਂ ਉਲ-ਵਲੱਲੀਆਂ ਵੇ ......
- ਟਸਕਣ , ਰਿਸਣ ਤੇ ਜਰੋੰ ਨਾਂ ਮੂਲ ਜਾਵਣ ......
- ਚੋਟਾਂ ਲੱਗੀਆਂ ਜਿੰਨਾਂ ਦੇ ਅਲੀਆ ਵੇ ........
- ਕੰਮ ਇਸ਼ਕ਼ ਦਾ ਅਕਲਾਂ ਤੇ ਕੱਜ ਪਰਦੇ .......
- ਚੋਟਾਂ ਲਾਉਣੀਆਂ ਉੱਤੋਂ ਅਵੱਲੀਆਂ ਵੇ .......
- ਚੌਹੀਂ-ਕੂਟੀਂ ਆਸਾਂ ਦੇ ਬਾਲ ਦੀਵੇ .......
- ਰਾਹਾਂ ਤੇਰੀਆਂ "ਕਰਮ" ਨੇ ਮੱਲੀਆਂ ਵੇ ...... ...... ~~~~karmjit kaur madahar....
ਬਹੁਤ ਹੀ ਲਾਜਵਾਬ ਲਿਖਿਆ ਕਰਮ ......ਕਿਸੇ ਪਾਸੋਂ ਵੀ ਊਣਤਾਈ ਦੀ ਕਸਰ ਬਾਕੀ ਨਹੀਂ ਛੱਡੀ ਤੁਸੀਂ .......ਇਸੇ ਤਰ੍ਹਾ ਦੀਆਂ ਰਚਨਾਵਾਂ ਦੀ ਤੁਹਾਡੇ ਤੋਂ ਹੋਰ ਉਮੀਦ ਕਰਦੇ ਹਾਂ ........ਛੇਤੀ ਪੂਰੀ ਹੋਵੇ .....ਬਹੁਤ ਸ਼ੁਕਰੀਆ ਜੀ
|
|
21 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|