|
 |
 |
 |
|
|
Home > Communities > Punjabi Poetry > Forum > messages |
|
|
|
|
|
ਕਾਲੀ ਤੇ ਯ਼ਖ ਰਾਤ |
ਇਸ ਕਾਲੀ ਤੇ ਯ਼ਖ ਰਾਤ ਨੂੰ ਜੇ ਮੈਂ ਕਲਾਵੇ ਭਰ ਲਵਾਂ ਇੱਕ ਵਾਰ ਥੰਮ ਜਾਵੇ ਹਵਾ ਇੱਕ ਵਾਰ ਖੜ੍ਹ ਜਾਵੇ ਸਮਾਂ..
ਇਸ ਕਾਲੀ ਤੇ ਯ਼ਖ ਰਾਤ ਦਾ ਸੀਨਾ ਹੈ ਬਿਲਕੁਲ ਇਸ ਤਰਾਂ ਜਿਓਂ ਸੱਜਣਾਂ ਦੇ ਪਿੰਡ ਨੂੰ ਮੱਥਾ ਕਿਸੇ ਨੇ ਟੇਕਿਆ ਤੇ ਕੁੱਲ ਫਜ਼ਾ ਦੀ ਹਿੱਕ 'ਤੇ ਕੋਈ ਇਸ਼ਕ ਦਾ ਫੁੱਲ ਠੇਕਿਆ..
ਇਸ ਕਾਲੀ ਤੇ ਯ਼ਖ ਰਾਤ ਦੇ ਮੱਥੇ 'ਚ ਤਾਂ ਇੱਕ ਜ਼ਲਜ਼ਲਾ ਪਰ ਕਾਲੀ ਤੇ ਯ਼ਖ ਰਾਤ ਦੇ ਪੈਰਾਂ ਦੇ ਅੰਦਰ ਹੈ ਟਿਕਾਅ.. ਜਿਓਂ ਜੰਗਲੀ ਇੱਕ ਝਾੜ ਨੂੰ ਸਾਵਾ ਪਰੋਲਾ ਲਿਪਟਿਆ ਤੇ ਕੰਡਿਆਂ ਦੀ ਨੋਕ 'ਤੇ ਹੋਵੇ ਰਿਹਾ ਬੱਸ ਫੜਫੜਾ..
ਇਸ ਕਾਲੀ ਤੇ ਯ਼ਖ ਰਾਤ ਦੇ ਹਿਰਦੇ 'ਚ ਕੋਈ ਛੇਦ ਹੈ.. ਇਸ ਕਾਲੀ ਤੇ ਯ਼ਖ ਰਾਤ ਦੇ ਨੈਣਾਂ 'ਚ ਡੂੰਘਾ ਭੇਦ ਹੈ.. ਹਾਂ ਪਰ ਕਿ ਜ਼ੁਲਫ਼ਾਂ ਇਹਦੀਆਂ ਦਾ ਚਿੱਤ ਮਾਸਾ ਚੁਲਬੁਲਾ ਜਿਓਂ ਪੌਣ ਦੀਆਂ ਵੱਖੀਆਂ ਨੂੰ ਲੈਣ ਪੱਤੇ ਕੁਤਕੁਤਾ..
ਇਸ ਕਾਲੀ ਤੇ ਯ਼ਖ ਰਾਤ ਵਿੱਚ ਇਹ ਧੁੰਦ ਧੂੰਆਂ ਛਾ ਗਿਆ ਇਸ ਕਾਲੀ ਤੇ ਯ਼ਖ ਰਾਤ ਵਿੱਚ ਕਿਓਂ ਧੁੰਦ ਧੂੰਆਂ ਛਾ ਗਿਆ ਮੈਂ ਕਿਸ ਖਲਾਅ ਵਿੱਚ ਆ ਗਿਆ.. ਹਾਏ ਫ਼ਕਤ ਨ੍ਹੇਰਾ ਪੀਣ ਦਾ ਦਮ ਤੋੜ ਚੱਲਿਆ ਸੁਪਨਾ..
ਹੁਣ ਕਾਲੀ ਤੇ ਯ਼ਖ ਰਾਤ ਦਾ ਸੀਨਾ ਹੈ ਬਿਲਕੁਲ ਇਸ ਤਰਾਂ ਰੀਝਾਂ ਨੂੰ ਕਰ ਕੇ ਬਕਬਕਾ ਇੱਕ ਸਾਹ ਵੀ ਲੈ ਡੂੰਘਾ ਜਿਹਾ ਜਿਓਂ ਸਿੰਬਲਾਂ ਦੇ ਰੁੱਖ ਤੋਂ ਤੋਤਾ ਹੋਵੇ ਕੋਈ ਉੱਡਿਆ ਤੇ ਮਿੱਠੜੇ ਫਲ ਖਾਣ ਦਾ ਲਹਿ ਜਵੇ ਸਾਰਾ ਨਸ਼ਾ..
ਹਰਮਨ ਜੀਤ
|
|
23 Dec 2012
|
|
|
|
bohat pyara likheya harman ne ...
hanera peen da sufna tuttna ......kya baat ..
|
|
23 Dec 2012
|
|
|
|
Vadhia ae jee....share karde raho eho jihiyan likhtaan...
|
|
23 Dec 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|