ਪੌਣ ਨੇ ਅੱਜ ਬਿਰਖ ਨੂੰ ਘੁੱਟ ਕੇ ਗਲਵਕੜੀ ਪਾਈ ਹੈ ,
ਇਸ਼ਕ਼ ਦਾ ਇਹ ਮੰਜ਼ਰ ਵੇਖ ਕੇ ਬਹਾਰ ਵੀ ਸ਼ਰਮਾਈ ਹੈ |
ਡਾਲੀਆਂ ਤੇ ਆ ਬੈਠੀ ਹੈ ਪੰਛੀਆਂ ਦੀ ਡਾਰ ਇੱਕ ,
ਪੱਛਮ ਦੀ ਗੁੱਠ ਵਿਚੋਂ ਚੜ੍ਹ ਕੇ ਕਾਲੀ ਘਟਾ ਆਈ ਹੈ |
ਰਾਗ ਪਿਆਰ ਦਾ ਛੇੜ੍ਹ ਲਿਆ ਵਿਚ ਕੱਲਰੀਂ ਜੰਡ ਕਰੀਰਾਂ ਨੇਂ ,
ਬੱਦਲਾਂ ਦੇ ਸੰਗ ਪਾਈ ਜੋ ਮੁਹੱਬਤ ਰੰਗ ਲਿਆਈ ਹੈ |
ਸੋਚਾਂ ਵਿਚ ਡੁੱਬੀ ਸ਼ਾਮ ਹੈ ਜੋ ਕਿਸੇ ਸੱਜਣ ਦੇ ਰੰਗ ਜਿਹੀ ,
ਆਕੇ ਦਰਵਾਜ਼ੇ ਓਸਦੇ , ਰਾਤ ਨੇਂ ਝਾਂਜਰ ਛਣਕਾਈ ਹੈ |
ਅੱਜ ਹਵਾ ਦੇ ਨਾਲ ਝੂਮਦੇ ਫੁੱਲਾਂ ਦੇ ਨਖ਼ਰੇ ਖਾਸ ਨੇਂ ,
ਕਣੀਆਂ ਦੇ ਵਿਚ ਭਿੱਜੀ ਹੋਈ ਹਰ ਕਲੀ ਨਾਸ਼ਿਆਈ ਹੈ |
ਧੰਨਵਾਦ ,,,,,,,,,,,,,,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
ਪੌਣ ਨੇ ਅੱਜ ਬਿਰਖ ਨੂੰ ਘੁੱਟ ਕੇ ਗਲਵਕੜੀ ਪਾਈ ਹੈ ,
ਇਸ਼ਕ਼ ਦਾ ਇਹ ਮੰਜ਼ਰ ਵੇਖ ਕੇ ਬਹਾਰ ਵੀ ਸ਼ਰਮਾਈ ਹੈ |
ਡਾਲੀਆਂ ਤੇ ਆ ਬੈਠੀ ਹੈ ਪੰਛੀਆਂ ਦੀ ਡਾਰ ਇੱਕ ,
ਪੱਛਮ ਦੀ ਗੁੱਠ ਵਿਚੋਂ ਚੜ੍ਹ ਕੇ ਕਾਲੀ ਘਟਾ ਇੱਕ ਆਈ ਹੈ |

|