ਕਿਸੇ ਨੂ ਕੋਈ ਮਿਲ ਗਇਆ ਕਿਸੇ ਤੋ ਕੋਈ ਠਿੱਲ ਗਇਆ,
ਓਹ ਦਿਨ ਦੀ ਬੇਚੈਨੀ ਤੇ ਰਾਤ ਦਾ ਹਸੀਨ ਮੌਸਮ ਮਿਲ ਗਇਆ,
ਇਕ ਤਾਰਾ ਟੁਟਿਆ ਅਖ਼ ਭਰ ਆਈ ਅਜ ਫ਼ੇ ਮੇਨੂ ਯਾਦਾਂ ਚ ਤੂ ਮਿਲ ਗਇਆ ,
ਰੋਜ਼ ਦੇਖਾ ਤੇਨੁ ਤਾਰਇਆ ਚ ਚੰਨ ਦੀ ਚਾਨਣੀ ਤੇ ਬੇਸ਼ੁਮਾਰ ਸਹਾਰਇਆ ਚ,
ਸਾਨੂ ਅਜੇ ਰਾਤ ਦਾ ਹਨੇਰਾ ਹੀ ਕਾਫੀ ਹੈ ਤੂ ਰੇਹ ਵਸਦੀ ਓਹਨਾ ਚਾਨਣ ਮੁਨਾਰੇਯਾਂ ਚ !!!!!
ਕਿਸੇ ਦੀਆਂ ਯਾਦਾਂ ਚ ਕੋਈ ਘੁਲ ਗਯਾ ਜਿਵੇ ਪਾਣੀ ਨੂ ਸ਼ਰਬਤ ਦਾ ਘੁਟ ਮਿਲ ਗੇਯਾ,
ਕਿਸੇ ਨੂ ਕੋਈ ਮਿਲ ਗਇਆ ਕਿਸੇ ਤੋ ਕੋਈ ਠਿੱਲ ਗਇਆ........
ਰਾਤ ਤਾਂ ਕਾਲੀ ਸੀ ਮੇਰੇ ਗਮ ਦੇ ਹੁਸਨ ਨੂ ਸ਼ਿਗਾਰੀ ਸੀ,
ਸਾਡੀ ਵੀ ਦਿਨ ਨਾਲ ਲਗਦਾ ਕੋਈ ਉਧਾਰੀ ਸੀ ਜੋ ਦਿਨ ਵੀ ਚਾਨਣ ਸ਼ਿੰਨ ਗਯਾ ,
ਪਾਣੀ ਦੀ ਵੀ ਅਸਾਂ ਨਾਲ ਲਗਦਾ ਕੋਈ ਯਾਰੀ ਸੀ ਜੋ ਅਖੀਆਂ ਚੋ ਵੇਹ੍ਨੋ ਹਟ ਗਯਾ,
ਗਾਮਾ ਦੀ ਕਦੇ ਥੋਰ ਨਾ ਸੀ, ਨਮੋਸ਼ੀ , ਬੇਸ਼ਰਮੀ ਤੇ ਕੁਕਰਮੀ ਵੀ ਪੂਰੇ ਜੋਰ ਤੇ ਸੀ,
ਪਤਾ ਨੀ ਕਿਵੇ ਖਾਤਾ ਖੁਰ ਗਯਾ ਸਾਡੇ ਤੇ ਗਮ ਪੂਰਾ ਮੇਹਰਬਾਨ ਹੋ ਅਜ ਦੋਬਾਰਾ ਦੌਲਤਾਂ ਪੂਰ ਗਯਾ,
ਕਿਸੇ ਨੂ ਕੋਈ ਮਿਲ ਗਇਆ ਕਿਸੇ ਤੋ ਕੋਈ ਠਿੱਲ ਗਇਆ........
ਕਈ ਵਾਰ ਮੇਂ ਸੋਚਾਂ ਮਾਰ ਹੀ ਜਾਵਾਂ ਇਹਨਾ ਲੋਕਾਂ ਦੀ ਭੀਰ ਨੂ ਅਲਵਿਦਾ ਕਰ ਹੀ ਜਾਵਾਂ ,
ਫੇਰ ਸੋਚਾਂ ਇਹ ਭੀਰ ਹੈ ਚੰਗੀ ਸੁਖ ਦਾ ਭਾਵੇ ਪਾਯਾ ਨੀ ਸੂਟ ਪਰ ਗਾਮਾ ਤੋ ਨਾ ਨੰਗੀ ,
ਅਗੇ ਬੈਠੇ ਹੋਣ ਕੀ ਪਤਾ ਕਿਦਾਂ ਦੇ ਪਤੰਦਰ ਇਥੇ ਤੇ ਸ਼ਾਦ ਦੇਂਦੇ ਗਮ ਦੇ ਕ ਕੀ ਪਤਾ ਓਥੇ ਬੰਦੇ ਨੇ ਕ ਡੰਗਰ ,
ਅਜ ਅਸਾਂ ਦਾ ਬੂਹਾ ਧੋਹ ਕੇ ਮੇਂ ਬੇਆਸਰੇ ਨੂ ਜੱਫੀ ਪਾ ਕੇ ਗਾਮਾ ਦੇ ਧ੍ਕੇਵੇ ਨੂ ਮਿਲ ਗਯਾ ,
ਅਜ ਫ਼ੇ ਮੇਂ ਆਪਣੀਆਂ ਓਹਨਾ ਪੁਰਾਣੀਆਂ ਯਾਦਾਂ ਨੂ ਸੀਨੇ ਨਾਲ ਲਾ ਕੇ ਮਨ ਚ ਵਸਾ ਕ ਦੋਬਾਰਾ ਸੁਫ੍ਨੇਆਂ ਦੇ ਸਫ਼ਰ ਤੇ ਤੁਰ ਪੇਯਾ,
ਕਿਸੇ ਨੂ ਕੋਈ ਮਿਲ ਗਇਆ ਕਿਸੇ ਤੋ ਕੋਈ ਠਿੱਲ ਗਇਆ........