ਰਾਤ ਫੇਰ ਕੁਝ ਜ਼ਖਮ ਛਿੱਲੇ ਗਏ, ਵਕ਼ਤ ਦਾ ਫ਼ੈਹਾ ਬੱਝਾ ਸੀ ਸਾਲਾ ਤੋਂ , ਬਸ ਇੱਕ ਓਪਰੀ ਜੇਹੀ ਛੋਹ ਨਾਲ ਹੋ ਸਬ ਪਿੱਲੇ ਗਏ , ਰਾਤ ਫੇਰ ਕੁਝ ਜ਼ਖਮ ਛਿੱਲੇ ਗਏ, ਦਿਲ ਜੋ ਕੀ ਬੁਰੀ ਤਰਹ ਫਿੱਸ ਚੁੱਕਾ ਸੀ , ਨੂ ਕੁਝ ਏਦਾ ਟੋਹਇਆ ਗਿਆ , ਜਿਵੇ ਕੋਈ ਜਾਨਣਾ ਚਾਉਂਦਾ ਸੀ , ਇਹ ਚੀਸ ਤੇ ਤਕਲੀਫ਼ ਕਿਥੋ ਤੇ ਕਿਉ ਆ ਰਹੀ ਏ , ,ਪਰ ਟੋਹਣ ਵਾਲਾ ਕੀ ਜਾਣੇ ਕੇ , ਜ਼ਖਮ ਦਾ ਜ਼ਖਮ ਹੋਣਾ ਦੁਖ ਨਈ ਦਿੰਦਾ ,ਦੁਖ ਦਿੰਦਾ ਏ ਏਹਦਾ ਨਾਸੂਰ ਹੋਣਾ , ਆਪਣੇ ਆਪ ਦਾ ਅਧੂਰਾ ਹੋਣਾ , ਚਾਹ ਕੇ ਵੀ ਏਸ ਅਧੂ੍ਰੇ ਪਨ ਨੂ ਪੂਰਾ ਨਾ ਕਰ ਪਾਉਣਾ , ਲੱਖਾ ਮੰਜ਼ਰ ਸਰ ਕਰ ਲੈਂਦੇ ਆ , ਪਰ ਦਿੱਲਾ ਨੂ ਸਰ ਨਾ ਕਰ ਪਾਉਣਾ , ਯਾਦਾ ਦੇ ਛਲਾਵਿਆ ਚ ,ਜੀਉਣਾ , , ਆਪੇ ਨਾਲ ਗੱਲਾ ਕਰਨੀਆ , ਖੁਸ਼ੀਆ ਵਿਚ ਤੰਨਹਾਈਆ ਜਰਨੀਆ , ਕੁਝ ਏਦਾ ਦੀਆ ਸੋਚਾ ਵਿਚ , ਇਹ ਦੋ ਨੈਣ ਹੁੰਦੇ ਹੁੰਦੇ ਹੋ ਸਿੱਲੇ ਗਏ , ਰਾਤ ਫੇਰ ਕੁਝ ਜ਼ਖਮ ਛਿੱਲੇ ਗਏ,.
|