|
 |
 |
 |
|
|
Home > Communities > Punjabi Poetry > Forum > messages |
|
|
|
|
|
ਰਬ |
ਧਾਰਮਿਕ ਸਥਾਨਾ ਤੇ ਭਾਂਡੇ ਮਾਂਜਣ ਵਾਲਿਓ, ਅਜ ਮੈ ਰਬ ਭਾਂਡੇ ਮਾਂਜਦਾ ਦੇਖਿਆ ਢਾਬੇ ਤੇ! ਕਿਲ ਕਿਲ ਕੇ ਜੈਕਾਰੇ ਲਾਉਣ ਵਾਲਿਓ, ਅਜ ਰਬ ਨੂੰ ਕਿਲ ਕਿਲ ਕੇ ਗਾਲਾਂ ਪਈਆਂ ਢਾਬੇ ਤੇ! ਰਬ ਦੇ ਨਾਮ ਤੇ ਮਹਿਲ ਉਸਾਰ ਦਿੱਤੇ ਤੁਸੀ, ਰਾਤਾਂ ਨੂੰ ਠਰਦਾ ਬਿਨ ਸ਼ੱਤ ਰਬ ਕਿਉਂ ਨੀ ਦਿਸਿਆ? ਨੰਗੇ ਪੈਰੀਂ ਚਲ ਕੇ ਜਾਣ ਵਾਲਿਓ, ਬਿਨ ਜੁੱਤੀ ਰਬ ਠਰਦਾ ਕਿਉਂ ਨੀ ਦਿਸਿਆ? ਲੰਗਰ ਦੀਆਂ ਤਸਵੀਰਾਂ ਅਖਬਾਰੀਂ ਲਗਵਾਉਣ ਵਾਲਿਓ, ਇਕ ਰੋਟੀ ਲਈ ਤਰਲੇ ਮਾਰਦਾ ਰਬ ਕਿਉਂ ਨੀ ਦਿਸਿਆ? ਛਾਪ ਛਾਪ ਕੇ ਧਰਮ ਪ੍ਰਚਾਰ ਦੀਆਂ ਕਿਤਾਬਾਂ ਵੰਡੀਆਂ, ਬਿਨ ਫੀਸਾਂ ਜੋ ਪੜ੍ਹ ਨਾ ਸਕਿਆ ਰਬ ਕਿਉਂ ਨਾ ਦਿਸਿਆ? ਰਬ ਤੋਂ ਸੁਖ ਸ਼ਾਂਤੀ ਧਨ ਦੀਆਂ ਅਰਦਾਸਾ ਕਰਦੇ ਹੋ, ਰਬ ਤਾਂ ਆਪਣੀ ਸੁਖ ਸ਼ਾਂਤੀ ਗਵਾ ਕੇ ਸੇਠ ਲਈ ਪੈਸੇ ਇਕੱਠੇ ਕਰਦਾ ਸੀ! ਉਮਰਾਂ ਲੰਬੀਆਂ ਮੰਗਦੇ ਹੋ ਰਬ ਤੋਂ, ਉਹ ਤਾਂ ਆਪ ਤਿਲ ਤਿਲ ਮਰਦਾ ਸੀ! ਬੱਚੇ ਕਹਿੰਦੇ ਰਬ ਦਾ ਰੂਪ ਹੁੰਦੇ ਨੇ, ਮੇਰੇ ਲਈ ਹੋਰ ਰਬ ਤੋ ਇਨਕਾਰ ਹੈ! ਇਨਸਾਨ ਨੂੰ ਇਨਸਾਨ ਨਾ ਸਮਝੇਂ, ਬਸ ਪਥਰਾਂ ਨਾਲ ਪਿਆਰ ਹੈ! ਉਸ ਮਜਬੂਰ ਬੱਚੇ ਤੋ ਵੀ ਜਿਆਦਾ ਮਜਬੂਰ ਤੁਹਾਡਾ ਰਬ ਲਗ ਰਿਹਾ! ਕੁਝ ਕਰ ਨੀ ਸਕਿਆ ਸੋਨੀ ਤਾ ਮਜਬੂਰ. ਪਰ ਨਾ ਸਾਰੇ ਜੱਗ ਜਿਹਾ
ਇੰਦਰਜੀਤ ਸੋਨੀ
|
|
05 Jan 2013
|
|
|
|
very nycc sharing......thnx.....bittu ji......
|
|
07 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|