|
 |
 |
 |
|
|
Home > Communities > Punjabi Poetry > Forum > messages |
|
|
|
|
|
ਵੇ ਤੂਹੀਓਂ ਸਾਡਾ ਰੱਬ ਹੋ ਗਿਓਂ! |
ਯਾਦਾਂ ਤੇਰੀਆਂ 'ਚ ਉਮਰਾਂ ਗੁਜ਼ਾਰੀਆਂ ਵੇ ਤੂਹੀਓਂ ਸਾਡਾ ਰੱਬ ਹੋ ਗਿਓਂ! ਵੇ ਯਾਰਾ ਮੈਂਡਿਆ! 'ਵਾਜ਼ਾਂ ਬਾਲਾਂ ਵਾਂਗੂੰ ਤੈਨੂੰ ਨਿੱਤ ਮਾਰੀਆਂ ਵੇ ਤੂਹੀਓਂ ਸਾਡਾ ਰੱਬ ਹੋ ਗਿਓਂ! ਵੇ ਯਾਰਾ ਮੈਂਡਿਆ!
ਅਸਾਂ ਦੇਹੀ ਉੱਤੇ ਪੀੜਾਂ ਨੇ ਸਹਾਰੀਆਂ ਵੇ ਤੂਹੀਓਂ ਸਾਡਾ ਰੱਬ ਹੋ ਗਿਓਂ! ਵੇ ਯਾਰਾ ਮੈਂਡਿਆ!
ਸਾਡੇ ਦਿਲ ਉੱਤੇ ਚੱਲੀਆਂ ਨੇ ਆਰੀਆਂ ਵੇ ਤੂਹੀਓਂ ਸਾਡਾ ਰੱਬ ਹੋ ਗਿਓਂ! ਵੇ ਯਾਰਾ ਮੈਂਡਿਆ!
ਇਹ ਅੱਖੀਆਂ ਤਾਂ ਨਦੀਆਂ ਨੇ ਖਾਰੀਆਂ ਵੇ ਤੂਹੀਓਂ ਸਾਡਾ ਰੱਬ ਹੋ ਗਿਓਂ! ਵੇ ਯਾਰਾ ਮੈਂਡਿਆ!
ਤੂੰ ਤੇ ਤੁਰ ਗਿਓਂ ਢੋਅ ਕੇ ਬੂਹੇ ਬਾਰੀਆਂ ਵੇ ਤੂਹੀਓਂ ਸਾਡਾ ਰੱਬ ਹੋ ਗਿਓਂ! ਵੇ ਯਾਰਾ ਮੈਂਡਿਆ!
ਸੋਹਿੰਦਰ ਬੀਰ
|
|
13 Mar 2013
|
|
|
|
bahut vadhia , tfs bittu ji
|
|
13 Mar 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|