|
 |
 |
 |
|
|
Home > Communities > Punjabi Poetry > Forum > messages |
|
|
|
|
|
|
ਰੱਬ ਦਾ ਬਟਵਾਰਾ |
ਕੁੱਝ ਵੀ ਤਾਂ ਨਹੀ ਬਦਲਿਆ
ਇਸ ਸਮੇ 'ਚ..
ਬਸ ਪਹਿਲਾ ਦੀ ਤਰਾਂ ਨਹੁੰਆ ਨਾਲੋ ਮਾਸ .
ਹੀ ਤਾਂ ਵੱਖ ਕੀਤਾ ਹੈ.
ਘਾਣ ਕੀਤਾ ਹੈ
ਇਨਸਾਨੀਅਤ ਦਾ ਇਹ ਰੱਬ ਦੇ ਬਟਵਾਰੇ ਨੇ .
ਕੈਦ ਕੀਤਾ ਹੈ ਰੱਬ
ਹਿੰਦੂ ਨੇ ਮੰਦਰ ਵਿਚ
ਸਿੱਖ ਨੇ ਗੁਰੁਦੁਆਰੇ
ਮੁਸਲਿਮ ਨੇ ਮਸਜਿਦ 'ਚ
ਪੰਜੇ ਵਕਤ ਪਹਿਰਾ ਦਿਤਾ ਹੈ
ਰੱਬ ਤੇ
ਤੂੰ ਇੰਜ ਕਿਉ ਨਹੀ ਕਰਦਾ ਯਾਰ
ਮੇਰੀ 'ਮੈਂ' ਤੇ ਤੇਰੀ 'ਤੂੰ ' ਨੂੰ ਜੰਦਰਾ ਮਾਰ
ਇਸ ਅਨੇਕਤਾ ਵਾਲੀ ਚਾਬੀ ਨੂੰ ਢਾਲਕੇ
ਕਿਓਂ ਨਾ
ਏਕਤਾ ਰੂਪੀ ਪੰਡਾਲ ਵਿਚ
ਇਨਸਾਨੀਅਤ ਦੇ ਬੁੱਤ ਸਾਹਮਣੇ
ਸਭ ਧਰਮਾ ਨੂੰ ਕਰੀਏ ਬਿਰਾਜਮਾਨ
ਕਿੰਨੇ ਖੁਸ ਹੋਵਾਂਗੇ ਆਪਾਂ
ਤੇ ਆਪਣਾ ਰੱਬ
ਮੁਕਤ ਹੋ ਜਾਵਾਂਗੇ ਆਪਾਂ
ਧਰਮਾਂ ਦੀ ਕੱਟੜਤਾ ਦੇ ਸਰਾਪੋਂ
ਤੇ ਫਿਰ ਇਸ ਜਨਮ ਵਿਚ
ਇਸ ਧਰਤੀ ਤੇ ਹੀ
ਸਵਰਗ ਬਣਾਵਾਂਗੇ
ਬੇਜਾਨ ਪੁਤਲਿਆਂ ਦੀ ਥਾਂ ਤੇ
ਚਲਦੇ ਫਿਰਦੇ
ਇਨ੍ਸਾਨ ਰੂਪੀ ਸਾਂਚੇ ਵਿਚਲੇ ਰੱਬ ਨੂੰ
ਆਪਣੀ ਰਿਆਸਤ ਦਾ ਮੋਢੀ ਐਲਾਨਾਗੇ
ਤੇ ਫਿਰ ਕਿਓਂ ਨਾ ਆਪਾਂ
ਆਪਸ ਵਿਚ ਲੜਨ ਨਾਲੋਂ
ਆਪਣੇ ਵਿਕਾਰਾਂ ਨਾਲ ਲੜੀਏ
ਤੇ ਆਜ਼ਾਦ ਹੋਈਏ
ਅਸਲੀ ਰੂਪ ਵਿਚ ........
( karmjit madahar)
|
|
13 Oct 2012
|
|
|
|
kamaal karamjit ji..
ਕਿੰਨੀ ਜਾਨ ਪਾਈ ਏ ਤੁਸੀਂ ਲਫ਼ਜਾਂ ਵਿੱਚ....
ਕਿੰਨੇ ਸਰਲ ਢੰਗ ਨਾਲ ਦਰਸਾਇਆ ਕਿ ਮਨਾਂ ਨੂੰ ਕਿਵੇ ਆਜ਼ਾਦ ਕੀਤਾ ਜਾ ਸਕਦਾ...
|
|
13 Oct 2012
|
|
|
|
|
atti uttam.. boht sohna... Padhke boht chnga lageya...
thanks for sharing...
keep sharing...
|
|
14 Oct 2012
|
|
|
|
bohat e wadhia keha Karmjit ji ,
insaaniat sab dharma ton uppar hai ..
TFS
|
|
14 Oct 2012
|
|
|
|
|
nice |
nice.........................
|
|
14 Oct 2012
|
|
|
|
bhut khoob... karam g
par ajj de sme insaan sab nal ld skda hai par apne aap nal, apne vichara nal nhi.. is layi sayad ih kde aajad ni ho skda !!!
TFS ...
|
|
14 Oct 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|