ਰੱਬ ਵੇਖਦਾ ਕਹਿ ਕੇ ਮਨ ਸਮਝਾ ਲਈਦਾ
ਆਪੀਆ ਭਾਵਨਾਵਾਂ ਨੂੰ ਵਿੱਚੇ ਵਿੱਚ ਦਬਾ ਲਈਦਾ
ਕਿਸੇ ਦੇ ਦੁੱਖ ਨੂੰ ਆਪਣਾ ਕਹਿਣ ਦੀ ਹਿੰਮਤ ਨਾ ਰਹੀ
ਪਾਪੀਆ ਦੇ ਦੇਸ਼ ਵਿਚ ਸਾਡੀ ਵੀ ਲੱਗ ਗਈ ਵਹੀ
ਇਹ ਦੋ ਹੱਥ ਪਾਪ ਕਮਾੳਣ ਲਈ ਮਜਬੂਰ ਹੋਏ
ਇਸ ਦਿਮਾਗ ਨੇ ਕਈ ਸੱਚ ਨੇ ਲਕੋਏ
ਜੋ ਬਲਾਵੇ ਪਿਆਰ ਨਾਲ ਹੱਸ ਕੇ ਬੁਲਾ ਲਈਦਾ
ਰੱਬ ਵੇਖਦਾ ਕਹਿ ਕੇ ਮਨ ਸਮਝਾ ਲਈਦਾ
ਆਪੀਆ ਭਾਵਨਾਵਾਂ ਨੂੰ ਵਿੱਚੇ ਵਿੱਚ ਦਬਾ ਲਈਦਾ
ਦੁਨੀਆ ਸਮਝਣੀ ਬਹੁਤ ਔਖੀ,ਜਿੰਨੇ ਮੂੰਹ ਉਨੀਆ ਗੱਲਾਂ
ਮੁੱੜ ਪੈਂਦੇ ਨੇ ਉੱਧਰ ਨੂੰ ,ਜਿਧਰ ਨੂੰ ਵਹਾਅ ਦੀਆ ਛੱਲਾਂ
ਤਜ਼ਰਬੇ ਤੇ ਜਜਬੇ ਦਾ ਹੰਕਾਰ ਲੈ ਕੇ ਦੁਨੀਆ ਫਿਰਦੀ
ਜਿਨਾ ਦੀਆ ਪੱਕੀਆ ਡੋਰਾ ਗੁੱਡੀ ਉਹਨਾ ਦੀ ਚੜਦੀ
ਨਾਮ ਹੁੰਦਿਆ ਵੀ ਕਈ ਸਾਡੇ ਵਰਗੇ ਗੁੰਮਨਾਮ ਨੇ
ਕਈ ਸਾਫ ਚਰਿੱਤਰ ਇੱਥੇ ਰੋਜ਼ ਹੁੰਦੇ ਬਦਨਾਮ ਨੇ
ਕੀ ਨੇ ਹੋਰ ਖਾਮੀਆ ਅਰਸ਼ ਅਸੀ ਇਹ ਹੀ ਸੋਚਦੇ ਰਹੀਦਾ
ਰੱਬ ਵੇਖਦਾ ਕਹਿ ਕੇ ਮਨ ਸਮਝਾ ਲਈਦਾ
ਆਪੀਆ ਭਾਵਨਾਵਾਂ ਨੂੰ ਵਿੱਚੇ ਵਿੱਚ ਦਬਾ ਲਈਦਾ