ਮੇਰਾ ਰਾਂਝਣ ਯਾਰ ਮਲੂਕੜਾਓਹਦਾ ਸਾਂਵਲ ਸੋਹਲ ਸਰੂਪ
ਮੇਰੇ ਕੰਨੀ ਸੰਦਲ ਘੋਲਦੀ ਓਹਦੀ ਵੰਝਲੀ ਵਾਲੀ ਹੂਕ ਓਹਦੇ ਸਾਹੀਂ ਮਹਿਕਾਂ ਮੋਲੀਆਂ ਓਹਦੀ ਤੱਕਣੀ ਵਿੱਚ ਸਲੂਕ
ਓਹਦੇ ਬੋਲ ਰਸੀਲੇ ਕੀਲੜੇਜਿਓਂ ਬਾਗੀਂ ਕੋਇਲ ਕੂਕ
ਮੇਰੇ ਅਰਮਾਨਾਂ ਵਿੱਚ ਹੱਸਦਾ ਇੱਕ ਚਾਵਾਂ ਦਾ ਕਲਬੂਤ
ਮੇਰੀ ਰੂਹ ਤੇ ਵਰਦਾ ਮੇਘਲਾ ਸੁਣ ਵਸਲ ਔੜ ਦੀ ਹੂਕ
ਹੁਣ ਜੱਗ ਤੋਂ ਆੜੀ ਟੁੱਟੜੀਬਸ ਓਸੇ ਦੇ ਨਾਲ ਸੂਤ
ਤਨ ਦੇ ਮੰਦਰ ਵਿੱਚ ਹੈ ਓਹਦਾ ਚਾਨਣ ਚੋਹੀਂ ਕੂਟ
ਹੁਣ 'ਮੈਂ' ਮੁੱਕੀ 'ਤੂੰ' ਵਸਗਿਆਇਸ ਮਿੱਟੀ ਦੇ ਕਲਬੂਤ
~~~ ਗੁਰਮਿੰਦਰ ਸਿੰਘ
awesome...!!!
ਬਹੁਤ ਹੀ ਵਧੀਆ ਰਚਨਾ ,,,
ਇਹ ਤਾ ਆਪਣੇ ਮਿੰਦਰ ਵੀਰ ਦੀ ਰਚਨਾ .......ਸ਼ੁਕਰੀਆ ਬਿੱਟੂ ਜੀ ਸਾਂਝਾ ਕਰਨ ਲਈ
here is link
http://www.punjabizm.com/forums-minder-67139-1-1.html