|
 |
 |
 |
|
|
Home > Communities > Punjabi Poetry > Forum > messages |
|
|
|
|
|
ਆ ਮਿਲ ਵੇ! ਰਾਂਝਣ ਯਾਰ |
ਆ ਮਿਲ ਵੇ! ਰਾਂਝਣ ਯਾਰ
ਆ ਮਿਲ ਵੇ! ਰਾਂਝਣ ਯਾਰ
ਮੈਂ ਤੈਂਡੀ, ਤੂੰ ਮੈਂਡਾ ਅੜਿਆ!
ਹੋਰ ਨਹੀਂ ਦਿਲਦਾਰ
ਆ ਮਿਲ ਵੇ! ਰਾਂਝਣ ਯਾਰ
ਤੂੰ ਨਹੀਂ ਆਖੇ ਲੱਗਿਆ ਮੇਰੇ
ਖੇੜਿਆਂ ਵੱਸ ਪਵਾਇਆ
ਫੁੱਲਾਂ ਵਰਗੀ ਨਾਜ਼ਕ ਦੇਹ ਨੇ
ਸੂਲੀ ਸੇਜ ਹੰਢਾਇਆ
ਜਿਸ ਹੋਣੀ ਦਾ ਖ਼ੌਫ਼ ਸੀ ਮੈਨੂੰ
ਖੜੀ ਹੈ ਰਾਹ ਵਿਚਕਾਰ. . .
ਤੂੰ ਮੇਰੀ ਸਰਘੀ ਦਾ ਚਾਨਣ
ਤੂੰ ਮੇਰਾ ਸਰਮਾਇਆ
ਮਨ ਦੀ ਕਾਇਨਾਤ 'ਚ ਤੇਰਾ
ਸੋਹਣਾ ਰੂਪ ਵਸਾਇਆ
ਤਖਤ ਹਜ਼ਾਰੇ ਰਹਿ ਕੇ ਵੀ ਤੂੰ
ਸ਼ਾਹ ਰਗ਼ ਤੋਂ ਹੈਂ ਆਰ. . .
ਤੂੰ ਮੇਰੇ ਗੀਤਾਂ ਦਾ ਮੁੱਖੜਾ
ਲੈ ਬਣਕੇ ਲਰਜ਼ਾਵੇਂ
ਮੇਰੇ ਸਾਹਾਂ ਦੀ ਧੜਕਨ ਨੂੰ
ਖੇੜੇ ਵਿਚ ਲਿਆਵੇਂ
ਭਸਮੀ ਮਲ ਕੇ ਦੇ ਜਾ ਅੜਿਆ!
ਰੱਬ ਵਰਗਾ ਦੀਦਾਰ . . .
ਗਲੀਆਂ ਵਿਚ ਵਣਜਾਰੇ ਤੇਰਾ
ਭਰਮ-ਭੁਲੇਖਾ ਪਾਉਂਦੇ
ਕਾਗ ਬਨੇਰੇ ਬਹਿ ਕੇ ਤੇਰੇ
ਅਉਣ ਦੀ ਖ਼ਬਰ ਸਣਾਉਂਦੇ
ਪਰ ਪਰਛਾਂਵੇਂ ਢਲ ਜਾਂਦੇ ਨੇ
ਮਿਲੇ ਨਾ ਤੇਰੀ ਸਾਰ . . .
ਕੈਦੋ ਵਰਗੇ ਨਿਰਮੋਹੀ ਨੇ
ਐਸਾ ਬਾਣ ਚਲਾਇਆ
ਦੋ ਰੂਹਾਂ ਦੇ ਅਜ਼ਲ ਮੇਲ ਨੂੰ
ਵੱਖ ਕਰਕੇ ਤੜਫ਼ਾਇਆ
ਹੁਣ ਤੇ ਲਗਦਾ ਇਸ਼ਕ ਦੀ ਬਾਜ਼ੀ
ਲਈ ਏ ਆਪਾਂ ਹਾਰ. . .
ਆ ਮਿਲ ਵੇ! ਰਾਂਝਣ ਯਾਰ
ਆ ਮਿਲ ਵੇ! ਰਾਂਝਣ ਯਾਰ
ਮੈਂ ਤੈਂਡੀ, ਤੂੰ ਮੈਂਡਾ ਅੜਿਆ!
ਹੋਰ ਨਹੀਂ ਦਿਲਦਾਰ
ਆ ਮਿਲ ਵੇ! ਰਾਂਝਣ ਯਾਰ
ਸੋਹਿੰਦਰ ਬੀਰ
|
|
04 Jan 2013
|
|
|
|
ਬਾ-ਕਮਾਲ ...ਬਹੁਤ ਹੀ ਖ਼ੂਬਸੂਰਤ ਜੀ .... TFS Bittu Ji
|
|
04 Jan 2013
|
|
|
|
ਵਾਹ ਜੀ ਕ੍ਯਾ ਖੂਬ ਲਿਖਿਆ ..TFS
|
|
04 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|