Punjabi Poetry
 View Forum
 Create New Topic
  Home > Communities > Punjabi Poetry > Forum > messages
K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 
ਖੁਦੀ ਨੂੰ ਆਸਰਾ ਦਿੱਤਾ

 ਰਾਜਿੰਦਰਜੀਤ ਜੀ ਦੇ ਗਜ਼ਲ ਸੰਗ੍ਰਹਿ 'ਸਾਵੇ ਅਕਸ' 'ਚੋਂ ਮੇਰੀ ਮਨ ਭਾਓਂਦੀ ਗ਼ਜ਼ਲ... 
ਖੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪੇਹ੍ਲਾਂ...
ਮੈਂ ਅਥਰੂ ਪੂੰਝ ਚੁੱਕਾ ਸਾਂ ਤੇਰੇ ਧਰਵਾਸ ਤੋਂ ਪੇਹ੍ਲਾਂ...
ਨਦੀ ਉਛਲੇ ਬਹੁਤ, ਮੈਂ ਖੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ 
ਬੁਝਾ ਜਾਵੇ ਨਾ ਇਹ  ਮੈਨੂ ਹੀ ਮੇਰੀ ਪਿਆਸ ਤੋਂ ਪੇਹ੍ਲਾਂ...
ਤੂੰ ਹੁਣ ਭੇਜੇਂ ਜਾਂ ਅਗਲੇ ਪਲ, ਤੇਰੀ ਹਊਮੈ ਦੀ ਹੈ ਮਰਜ਼ੀ...
ਮੈਂ ਕੁੱਲ ਜੰਗਲ ਦਾ ਜਾਣੂ ਹੋ ਗਿਆ ਬਨਵਾਸ ਤੋਂ ਪੇਹ੍ਲਾਂ...
ਹਰੇਕ ਟੁਕੜੇ 'ਚ ਸੀ ਕੋਈ ਕਸ਼ਿਸ਼, ਕੋਈ ਤੜਪ ਐਸੀ...
ਮੈਂ ਜੁੜ ਚੁੱਕਿਆ  ਸੀ ਖੰਡਿਤ ਹੋਣ ਦੇ ਏਹਸਾਸ ਤੋਂ ਪੇਹ੍ਲਾਂ..
ਓਹਦੇ ਸੁਪਨੇ ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ..
ਪਰਿੰਦਾ ਪਰ ਲੁਹਾ ਆਇਆ  ਪ੍ਰਵਾਸ ਤੋਂ ਪੇਹ੍ਲਾਂ..
ਤੇਰਾ ਜਾਣਾ ਜਿਵੇਂ ਦੁਨੀਆ ਦਾ ਸਭ ਤੋਂ ਦਰਦ ਹੈ ਭਾਰਾ..
ਕੁਝ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪੇਹ੍ਲਾਂ.
ਵਕ਼ਤ ਨੇ ਬੜਾ ਕੁਝ ਲਿਖਆ ਮੇਰੇ ਤਨ ਤੇ ਮੇਰੀ ਰੂਹ ਤੇ...
ਤੁਸੀਂ ਮੈਨੂੰ ਹੀ ਪੜ ਲੈਣਾ ਮੇਰੇ ਇਤਿਹਾਸ ਤੋਂ ਪੇਹ੍ਲਾਂ..
 
19 May 2011

navnit singh
navnit
Posts: 18
Gender: Male
Joined: 10/May/2011
Location: SIRSA
View All Topics by navnit
View All Posts by navnit
 
bahut wadhia veer ji eda he sohna likhde raho rab sahai hove
20 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Good One....tfs

20 May 2011

Reply