ਰੱਖ
ਦੂਰ ਦੂਰ ਤੱਕ ਰੁੱਖ ਹੀ ਰੁੱਖ ਨੇ,
ਬੇਤੁਕੇ ਬੇਤਰਤੀਬੇ ਝਾੜ ਨੇ।
ਬੇਲਗਾਮ ਖੂੰਖਾਰ ਜਾਨਵਰ ਘੁੰਮਦੇ,
ਬੇਗਾਹ ਪਿੰਡ ਬੇਥਵੇ ਉਜਾੜ ਨੇ।
ਰਮਨੀਕ ਹੈ ਪਰ ਖੌਫ਼ ਜ਼ਦਾ,
ਸਾਰੀ ਦੁਨੀਆਂ ਰੱਖ ਦੀ ਤਰਾਂ,
ਉਪਰ ਖਾਲੀ ਆਸਮਾਨ ਹੇਠਾਂ,
ਬੈ ਖਰੀਦ ਜ਼ਿੰਦਗੀ ਦੇ ਜੁਗਾੜ ਨੇ,
ਲੋਕ ਭੁੱਖਮਰੀ ਨਾਲ ਜੂਝਦੇ,
ਟੁੱਕਰ ਲਈ ਇੱਕ ਦੂਜੇ ਨੂੰ ਨੋਚਦੇ,
ਭੈਅ ਦੀ ਔਲਾਦ ਮੌਤ ਸਿਰ ਚੁੱਕੀ ਫਿਰਦੇ,
ਬੇਰਿਸ਼ਤੇ ਬੇਹਿਰਸ ਪ੍ਰੀਵਾਰ ਨੇ।
ਮੰਚ ਹੈ ਕੱਠਪੁਤਲੀਆਂ ਦਾ ਨਾਚ ਹੈ,
ਇਨਸਾਨ ਤਮਾਸ਼ਬੀਨ ਮੰਚ ਤੋਂ ਹੇਠਾਂ,
ਰਸਤਿਆਂ ਦੀ ਭਾਲ ਧਰੂ ਤਾਰਾ ਉਡੀਕਦੇ,
ਮਨਾਖੇ ਅਣਖੇਡੇ ਗਏ ਕਿਰਦਾਰ ਨੈ।
ਜ਼ੁਬਾਨੋਂ ਗੂੰਗੇ ਅੱਖੋਂਂ ਅੰਨੇ ਬੇਤਾਲੇ, ,
ਕੰਨੋ ਬਹਿਰੇ ਸੋਚ ਨਾ ਸਕਦੇ,
ਭੇਖੀ ਭੇੜੀਆਂ ਦੇ ਨੋਚਣ ਲਈ ਨਿਸਲ,
ਖਾਂਦੇ ਮੁਰਦਾਰ ਕਹਿੰਦੇ ਸ਼ਿਕਾਰ ਨੇ।
|