|
" ਰੱਖੜੀ ",,, |
ਦੋਸਤੋ ਇਕ ਪਿਆਰਾ ਜਿਹਾ ਗੀਤ ਆਪ ਨਾਲ ਸਾਂਝਾ ਕਰਨ ਲੱਗਾ ਹਾਂ,,,ਉਮੀਦ ਹੈ ਆਪ ਨੂੰ ਪਸੰਦ ਆਵੇਗਾ ,,,
ਆਉਂਦੀ ਤੇਰੀ ਯਾਦ ਵੀਰਨਾਂ,
ਸੁਣ ਮੇਰੀ ਫਰਿਆਦ ਵੀਰਨਾਂ ,
ਇਕ ਦਿਨ ਆਖਰ ਮੁੱਕ ਜਾਣੀਂ,
ਵੇ ਮੇਰੀ ਜਿੰਦ ਗਮਾਂ ਵਿਚ ਜਕੜੀ ਵੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ ,
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਮਾਂ ਵੀ ਤੈਨੂੰ ਚੇਤੇ ਕਰਦੀ,
ਹਰ ਪਲ ਵੀਰਾ ਰਹਿੰਦੀ ਮਾਰਦੀ,
ਸੀਨੇ ਲਾਕੇ ਫੋਟੋ ਤੇਰੀ,
ਸਾਰੀ ਰਾਤ ਓਹ੍ਹ ਹੌਂਕੇ ਭਰਦੀ,,,
ਅੰਦਰੋਂ ਅੰਦਰੀ ਧੁੱਖਦੀ ਰਹਿੰਦੀ,
ਜਿਵੇਂ ਧੁੱਖਦੀ ਗਿੱਲੀ ਲਕੜੀ ਵੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ ,
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਬਾਪੂ ਵੀ ਹੁਣ ਤੁਰਨੋਂ ਰਹਿ ਗਿਆ,
ਦਰਦ ਤੇਰਾ ਦਿਲ ਲਾਕੇ ਬਹਿ ਗਿਆ,
ਸ਼ਾਹੂਕਾਰ ਘਰ ਆਕੇ ਇੱਕ ਦਿਨ,
ਕਾਗ਼ਜ ਤੇ ਗੂਠਾ ਲਾਕੇ ਲੈ ਗਿਆ,,,
ਫਸ ਗਏ ਆਪਾਂ ਜਾਲ ਚ ਵੀਰਾ,
ਕਰਜ਼ੇ ਵਾਲੀ ਮਕੜੀ ਦੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ ,
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਤੇਰੀ ' ਡਿਗਰੀ ' ਦਾ ਮੁੱਲ ਜੇ ਪੈਂਦਾ,
ਫਿਰ ਕਾਹਨੂੰ ਜਾ ਪਰਦੇਸੀਂ ਬਹਿੰਦਾ,
ਵੋਟਾਂ ਲੈਣ ਤੋ ਬਾਅਦ " ਹਰਪਿੰਦਰ ",
ਕਿਓਂ ਹਾਕਮ ਸਾਡੀ ਸਾਰ ਨੀਂ ਲੈਂਦਾ,,,
ਹੁਣ ' ਪੰਜਾ ' ਪੱਗ ਨੂੰ ਹੱਥ ਹੈ ਪਾਉਂਦਾ,
ਤੇ ਝੂਠ ਤੋਲਦੀ ' ਤੱਕੜੀ ' ਵੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ ,
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਹਰਪਿੰਦਰ " ਮੰਡੇਰ "
ਧੰਨਵਾਦ,,,ਗਲਤੀ ਮਾਫ਼ ਕਰਨੀਂ,,,
ਦੋਸਤੋ ਇਕ ਪਿਆਰਾ ਜਿਹਾ ਗੀਤ ਆਪ ਨਾਲ ਸਾਂਝਾ ਕਰਨ ਲੱਗਾ ਹਾਂ,,,ਉਮੀਦ ਹੈ ਆਪ ਨੂੰ ਪਸੰਦ ਆਵੇਗਾ ,,,
ਆਉਂਦੀ ਤੇਰੀ ਯਾਦ ਵੀਰਨਾਂ,
ਸੁਣ ਮੇਰੀ ਫਰਿਆਦ ਵੀਰਨਾਂ ,
ਇਕ ਦਿਨ ਆਖਰ ਮੁੱਕ ਜਾਣੀਂ,
ਵੇ ਮੇਰੀ ਜਿੰਦ ਗਮਾਂ ਵਿਚ ਜਕੜੀ ਵੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ ,
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਮਾਂ ਵੀ ਤੈਨੂੰ ਚੇਤੇ ਕਰਦੀ,
ਹਰ ਪਲ ਵੀਰਾ ਰਹਿੰਦੀ ਮਾਰਦੀ,
ਸੀਨੇ ਲਾਕੇ ਫੋਟੋ ਤੇਰੀ,
ਸਾਰੀ ਰਾਤ ਓਹ੍ਹ ਹੌਂਕੇ ਭਰਦੀ,,,
ਅੰਦਰੋਂ ਅੰਦਰੀ ਧੁੱਖਦੀ ਰਹਿੰਦੀ,
ਜਿਵੇਂ ਧੁੱਖਦੀ ਗਿੱਲੀ ਲਕੜੀ ਵੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ ,
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਬਾਪੂ ਵੀ ਹੁਣ ਤੁਰਨੋਂ ਰਹਿ ਗਿਆ,
ਦਰਦ ਤੇਰਾ ਦਿਲ ਲਾਕੇ ਬਹਿ ਗਿਆ,
ਸ਼ਾਹੂਕਾਰ ਘਰ ਆਕੇ ਇੱਕ ਦਿਨ,
ਕਾਗ਼ਜ ਤੇ ਗੂਠਾ ਲਾਕੇ ਲੈ ਗਿਆ,,,
ਫਸ ਗਏ ਆਪਾਂ ਜਾਲ ਚ ਵੀਰਾ,
ਕਰਜ਼ੇ ਵਾਲੀ ਮਕੜੀ ਦੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ ,
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਤੇਰੀ ' ਡਿਗਰੀ ' ਦਾ ਮੁੱਲ ਜੇ ਪੈਂਦਾ,
ਫਿਰ ਕਾਹਨੂੰ ਜਾ ਪਰਦੇਸੀਂ ਬਹਿੰਦਾ,
ਵੋਟਾਂ ਲੈਣ ਤੋ ਬਾਅਦ " ਹਰਪਿੰਦਰ ",
ਕਿਓਂ ਹਾਕਮ ਸਾਡੀ ਸਾਰ ਨੀਂ ਲੈਂਦਾ,,,
ਹੁਣ ' ਪੰਜਾ ' ਪੱਗ ਨੂੰ ਹੱਥ ਹੈ ਪਾਉਂਦਾ,
ਤੇ ਝੂਠ ਤੋਲਦੀ ' ਤੱਕੜੀ ' ਵੇ,,,
ਤੂੰ ਨਾਂ ਵਤਨੀਂ ਮੁੜਿਆ ਵੀਰਾ ,
ਦੱਸ ਕੀਹਦੇ ਬੰਨਾਂ ਰੱਖੜੀ ਵੇ,,,
ਹਰਪਿੰਦਰ " ਮੰਡੇਰ "
ਧੰਨਵਾਦ,,,ਗਲਤੀ ਮਾਫ਼ ਕਰਨੀਂ,,,
|
|
01 Jun 2011
|
|
|
|
ਇਸ ਗੀਤ ਨੂੰ ਆਪਣਾ ਕੀਮਤੀ ਸਮਾਂ ਦੇਣ ਤੇ ਐਨਾ ਮਾਣ ਬਖਸ਼ਣ ਲਈ ਧੰਨਵਾਦ ਮਾਵੀ ਵੀਰ ਜੀ,,,
|
|
01 Jun 2011
|
|
|
|
Bahut sohna te bhavuk song . . . . Kamaal di maala piroyi a jajbaata di . Eda hi likhde rho shukaria
|
|
01 Jun 2011
|
|
|
|
ਇਸ ਗੀਤ ਨੂੰ ਪੜਨ ਤੇ ਪਸੰਦ ਕਰਨ ਲਈ ਧੰਨਵਾਦ ਗੁਰਮਿੰਦਰ ਵੀਰ,,,
|
|
01 Jun 2011
|
|
|
|
realy very very nycc......veer ji.......
|
|
23 Mar 2012
|
|
|
|
|
ਬਹੁਤ ਹੀ ਭਾਵਨਾਤਮਕ ਲਿਖਿਆ | ਸਚਮੁੱਚ ਅੱਖਾਂ ਭਰ ਆਇਆਂ ਪੜਕੇ | ਲਿਖਦੇ ਰਹੋ ਪਰਮਾਤਮਾ ਤੁਹਾਨੂੰ ਖੁਸ਼ ਰੱਖੇ |
|
|
23 Mar 2012
|
|
|
|
ਐਨੇ ਪਿਆਰ ਲਈ ਸ਼ੁਕਰੀਆ ਦੋਸਤੋ,,,ਜਿਓੰਦੇ ਵੱਸਦੇ ਰਹੋ,,,
|
|
23 Mar 2012
|
|
|