|
ਆਇਆ ਰਾਂਝਾ |
ਇੱਕ ਲੜਕੀ (ਇਸਤਰੀ/ਔਰਤ) ਦੇ ਅਹਿਸਾਸ ਲਿਖਣ ਦੀ ਕੋਸ਼ਿਸ਼ ਕੀਤੀ ਏ, ਇਹ ਕੋਈ ਰਾਝੇ ਦੇ ਜੋਗੀ ਬਣਨਜਾਂ ਹੀਰ ਦੀ ਚੂਰੀ ਦੀ ਗੱਲ ਨਹੀਂ , ਇੱਕ ਲੜਕੀ ਕਿਸੇ ਨੌਜਵਾਨ ਨੂੰ ਰਾਂਝੇ ਦੀ ਜਗ੍ਹਾ ਸਮਝ ਕੇ ਜੋ ਖਿਆਲ ਉਪਜਦੀ ਏ, ਰਿਸ਼ਤੇ ਦੀ ਸੰਪੂਰਨਤਾ ਮੰਗਦੀ ਏ , ਉਹਨਾਂ ਨੂੰ ਸ਼ਬਦ ਦੇਣ ਦੀ ਕੋਸ਼ਿਸ਼ ਹੈ ........ਮੈਂ ਕਿੰਨਾ ਕੁ ਸਫਲ ਹੋਇਆ ਤੁਹਾਡੇ ਵਿਚਾਰ, ਸੁਝਾਅ ਤੇ ਆਲੋਚਨਾ ਤੋਂ ਹੀ jahir ਹੋ ਸਕਦਾ .....ਜਰੂਰ ਤਵੱਜੋ ਚਾਹਾਂਗਾ
ਆਇਆ ਰਾਂਝਾ ਤਖਤ ਹਜ਼ਾਰੇ ਦਾ,
ਜਿਉਂ ਸੂਰਜ ਚੰਦ ਤੇ ਤਾਰੇ ਦਾ,
ਕਰਾਂ ਇਸਤਿਕਬਾਲ ਪਿਯਾਰੇ ਦਾ,
ਆਇਆ ਰਾਂਝਾ ਤਖਤ ਹਜ਼ਾਰੇ ਦਾ|
ਪੱਟ ਪਹਿਨੀ ਕਮਰੀ ਕੱਸੀ,
ਤੇੜ ਚਿੱਟੀ ਚਾਦਰ ਉਸ ਲਾਈ,
ਕੱਛ ਵੰਝਲੀ ਡੋਰੀਆਂ ਸਾਜੀ
ਕੰਨ ਮੁੰਦਰ ਸ਼ੌਕ ਦੀ ਪਾਈ,
ਮੁਖ ਦਮਕੇ ਜਿਉਂ ਰਤਨ ਚਮਕਾਰੇ ਸਾ,
ਆਇਆ ਰਾਂਝਾ ਤਖਤ ਹਜ਼ਾਰੇ ਦਾ|
ਭਰਿਆ ਜੁੱਸਾ, ਕੱਦ ਲਮੇਰਾ,
ਤੁਰੇ ਏਰਾਵਤ ਜਿਹੀਆਂ ਤੋਰਾਂ,
ਦਿਲ ਵਿਹੜੇ ਪੈਲ ਇਸ਼ਕ ਦੀ,
ਪਾਈ ਚਾਅ ਦਿਆਂ ਮੋਰਾਂ,
ਸਾਹਵੇਂ ਬੈਠਾਂ, ਮਾਣਾ ਜੋਬਨ ਸਾਰੇ ਦਾ,
ਆਇਆ ਰਾਂਝਾ ਤਖਤ ਹਜ਼ਾਰੇ ਦਾ|
ਬਣ ਸਿਆਲਾਂ ਦੀ ਮੈਂ ਜਾਈ,
ਓਹਦੇ ਸੰਗ ਪ੍ਰੀਤ ਮੈਂ ਲਾਵਾਂ,
ਆਪਣੇ ਹਥੀਂ ਪਿਆਰੇ ਦੇ ਮੂੰਹੀਂ,
ਚੂਰੀ ਕੁੱਟ ਗੁਰਾਹੀਆਂ ਪਾਵਾਂ,
ਡੋਲੀ ਪੈ ਪਲ ਹੰਢਾਵਾਂ ਪਾਣੀ ਵਾਰੇ ਦਾ,
ਆਇਆ ਰਾਂਝਾ ਤਖਤ ਹਜ਼ਾਰੇ ਦਾ |
ਜੱਸ (01032013)
|
|
05 Mar 2013
|