|
 |
 |
 |
|
|
Home > Communities > Punjabi Poetry > Forum > messages |
|
|
|
|
|
ਰੇਪ |
ਰੇਪ ਕੇਵਲ ਸਰੀਰਕ ਹੀ ਨਹੀਂ ਹੁੰਦਾ, ਇਹ ਮਾਨਸਿਕ ਵੀ ਹੁੰਦੈ... ਆਤਮਿਕ, ਆਰਥਿਕ ਤੇ ਧਾਰਮਿਕ ਵੀ ਹੁੰਦੈ... . ਰੇਪ, ਉਹ ਵੀ ਹੁੰਦੈ ਜੋ, ਲੋਕਤੰਤਰ ਨਾਲ ਵੋਟ-ਬੈਂਕ ਕਰਦੇ ਨੇ... ਜੋ ਕੁੜੀਆਂ ਦੀਆਂ ਤਸਵੀਰਾਂ ਤੇ ਅਸ਼ਲੀਲ ਕੁਮੈਂਟ ਕਰਦੇ ਨੇ... . ਰੇਪ, ਜੋ ਮਾਸੂਮਾਂ ਨਾਲ ਹੰਕਾਰੀ ਬੁੱਤ ਕਰਦੇ ਨੇ... ਜੋ ਗੁਰੂ-ਪੀਰਾਂ ਦੀ ਧਰਤੀ ਨਾਲ 'ਪਿਉ-ਪੁੱਤ' ਕਰਦੇ ਨੇ... . ਰੇਪ, ਸਾਡੀ ਮਾਂ-ਬੋਲੀ ਨਾਲ ਵੀ ਹੁੰਦੈ... ਜਿਹੜੇ 'ਯੋ-ਯੋ' ਵਰਗੇ ਗੰਦ ਨੂੰ ਅਸੀਂ ਰੈਪ ਕਹਿਨੇ ਆਂ... . ਰੇਪ, ਜੋ ਲਿਖਾਰੀ ਆਪਣੀ ਹੀ ਕਲਮ ਨਾਲ ਕਰਦੈ, ਜਦੋਂ ਉਹਨੂੰ 'ਨੰਨ੍ਹੀ ਛਾਂ' ਜਿਹੇ ਸਟੰਟਾਂ ਦੀ ਉਸਤਤ ਲਈ ਚੁੱਕਦੈ... . ਉਹ ਵੀ ਤਾਂ ਰੇਪ ਹੀ ਹੁੰਦੈ, ਜੋ ਹਰ ਔਰਤ, ਹਰ ਲੜਕੀ ਨਾਲ, ਅਸ਼ਲੀਲ ਅੱਖ ਕਰਦੀ ਹੈ... . .ਤੇ ਕੀ ਪਤਾ, ਗੁਰੂ ਨਾਨਕ ਦੀ ਫ਼ੋਟੋ ਅੱਗੇ ਜਗਦੀ ਜੋਤ, ਉਹਦੀ ਆਤਮਾ ਨੂੰ ਰੇਪ ਜਿਹਾ ਅਹਿਸਾਸ ਹੀ ਕਰਾਉਂਦੀ ਹੋਵੇ... . ਅਜਿਹੇ ਹਜ਼ਾਰਾਂ ਰੇਪ ਹਰ-ਰੋਜ਼ ਹੁੰਦੇ ਨੇ... ਕਿਉਂਕਿ ਅਸੀਂ ਤਾਂ ਹੁਣ ਰੇਪ ਨੂੰ ਇੰਜੋਏ ਕਰਦੇ ਹਾਂ ..
ਜਗਸੀਰ ਕੋਟਭਾਈ
|
|
22 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|