|
 |
 |
 |
|
|
Home > Communities > Punjabi Poetry > Forum > messages |
|
|
|
|
|
ਅਸਲੀਅਤ |
ਤੈਨੂੰ ਸੂਰਜ,ਚੰਨ,ਤਾਰੇ,ਰਾਤ ਸਭ ਭਾਉਂਦੇ ਨੇ
ਕਿਸੇ ਛੱਤ ਵਿਹੂਣੇ ਨੂੰ ੲਿਹ ਸਭ ਮੰਜਰ ਡਰਾਉਂਦੇ ਨੇ
ਤੈਨੂ ਤਾਂ ਲੱਗੇ ਡੁੱਬਦਾ ਸੂਰਜ ਮਦਹੋਸ਼ੀ ਦਾ ਵੇਲਾ
ਬੇਘਰ ਪਰਿੰਦੇ ਨੂ ੲਿਹਦੇ ਖਿਆਲ ਵੀ ਸਤਾਉਂਦੇ ਨੇ
ਕਈਆਂ ਲਈ ਤਾਂ ਸਾੲਿਕਲ ਹੈ ਰੋਟੀ ਦਾ ਜਰੀਆ
ਤੇ ਕਈ ਰੋਟੀ ਹਜ਼ਮ ਕਰਨ ਲਈ ਸੈਕਲ ਚਲਾਉਂਦੇ ਨੇ
ਕੀਮਤ ੲਿਨਸਾਨ ਦੀ ਨੀ ਪਰ ੳੁਸਦੇ ਦਿਖਾਵੇ ਦੀ ਹੈ
ਰੂਹ ਨੂ ਨਕਾਰ ਬਸ ਲਿਬਾਸ ਦੀ ਕੀਮਤ ਪਾਉਂਦੇ ਨੇ
ਜਿਸ ਦੀ ਕੌਠੀ ਦਾਣੇ ਬਸ ਉਸ ਦੀ ਹੀ ਪੁੱਛ ਗਿਛ ਹੈ
ਗਰੀਬ ਨੂ ਤਾਂ ਸਭ ਦੇ ਕੇ ਤਰਜਨ ਲਾਂਭੇ ਲਾਉਦੇ ਨੇ
ਜਿੳੁਂਦੇ ਜੀ ਨਾ ਜਿਸ ਮੂੰਹ ਨੂ ਪਾਣੀ ਵੀ ਪੁੱਛਦਾ ਕੋਈ
ਮਰਨ ਵੇਲੇ ਫਿਰ ਸਭ ਓਸੇ ਮੂਹ ਗੰਗਾ ਜਲ ਪਾਉਂਦੇ ਨੇ
ਜਿਸ ਤੌਂ ਮੰਗਦੇ ਨੇ ਲੋਕ ਦਿਨ ਰਾਤ ਸੌਨੇ ਦੇ ਮਹਿਲ
ਨਾ ਮਿਲੇ ਤੇ ਉਸ ਰੱਬ ਨੂੁ ਵੀ ਕਚਿਹਰੀ ਬਿਠਾੳੁਂਦੇ ਨੇ
ਖਬਰਾਂ ਚ ਰਹਿਣ ਦਾ ਸ਼ੌਂਕ ਵੀ ਰੱਖ ਦੇ ਨੇ ੲਿੱਥੇ ਕਈ
ਉਸ ਲਈ ਆਪ ਬਣਾਏ ਘਰ ਆਪਣੇ ਹੱਥੀ ਢਾਉਂਦੇ ਨੇ
ਭਲਾ ਜੰਗਲਾਂ ਵਿਚ ਬਿਰਖ ਨੂ ਬਿਰਖ ਕਦੋਂ ਹੈ ਪੁੱਛਦਾ
ਕਿੰਨੇ ਤਾਂ ਬਸ ਮਹਿਫਲ ਵਿੱਚ ਖੜੇ-ਖੜੇ ਸੁੱਕ ਜਾਂਦੇ ਨੇ
ਜਮਾਨੇ ਦੇ ਜੁਲਮਾਂ ਨੂ ਸਹਿੰਦਾ ਗਾਲਿਬ ਕਹਿ ਗਿਅਾ
ੲਿੱਥੇ ਪਲਖਾਂ ਤੇ ਬਿਠਾ ਫਿਰ ਨਜਰਾਂ ਤੌਂ ਗਿਰਾੳੁਂਦੇ ਨੇ
ਕਈ ਗੁਆਚ ਗਏ ਆ ੲਿਸ ਦੁਨੀਆ ਦੀ ਭੀੜ ਵਿੱਚ
ਤੇ ਕਈ ਆਪਣੇ ਕਦਮਾਂ ਨਾਲ ਹੀ ਰਾਹ ਬਣਾਉਂਦੇ ਨੇ
ੲਿਹਨਾ ਸਾਹਾਂ ਨੂ ਨਾ ਸਮਝ ਅਰਦਲੀ ਤੂ 'ਸੌਝੀ'
ਧੌਖੇ ਖਾਕੇ ਮੈ ਵੇਖੇ ੲਿਨਸਾਨ ਕਬਰਾਂ ਨੂ ਜਾਂਦੇ ਨੇ
|
|
06 Apr 2014
|
|
|
|
Hmmm! Really, Philosophy & truth of life, bro. Especially 1 to 4th Line.
Life is like that only. Good observation, good composition. TFS, Sandeep ji.
|
|
06 Apr 2014
|
|
|
|
|
|
Thanks for shearing, TFS.................. its so nicely written as i have no words to describe the greatness of this poetry in just few words, ............ welldone, .............jeo, ............... Likhde Raho ,....Parhde Raho,........ sahitik saanjh banai rakho,............jeo
zindabaad
|
|
07 Apr 2014
|
|
|
|
|
|
ਕਰ ਸਕਦੇ ਪ੍ਰਿਤਪਾਲ, ਕਿਸ ਕੋਲੋ ਮੰਗੀਏ ਜੋ ਦੇਵੇ ਬਿਨ ਅਹਿਸਾਨ, ਪਿੱਠ ਕਰਦੇ ਕਿਉਂ ਹੋ। ,ਸ਼ੁਕਰੀਆ,ਜੀ,ਹਮੇਸ਼ਾਂ ਦੀ ਤਰਾਂ " ਬਾ-ਕਮਾਲ "
|
|
09 Apr 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|