ਸਫਰ ਤਾਂ ਛਿਨ ਭਰ ਦਾ,ਅਸੀਂ ਉਮਰ ਗੁਜਾਰੀ ਹੈ।ਮੰਜ਼ਿਲ ਦੀ ਝਲਕ ਪਈ,ਜਦ ਸੁਰਤ ਸੁਵਾਰੀ ਹੈ।ਜਦ ਖੁੱਲ੍ਹ ਕੁਆੜ ਗਏ,ਮਕਸਦ ਦਾ ਪਤਾ ਕੀਤਾ,ਮੇਰੀ ਰੀਝ ਪੁਗਾਈ ਤੂੰ,ਸਾਡੀ ਉਮਰ ਉਧਾਰੀ ਹੈ।ਅੱਖੀਆਂ ਨੂੰ ਮੀਚਣ ਨਾਲ,ਸੰਸਾਰ ਨਹੀਂ ਮਿੱਟਦਾ,ਅੱਖੀਆਂ ਦੇ ਖੋਲ੍ਹਣ ਤੇ,ਤੇਰੇ ਮਿਲਣ ਦੀ ਵਾਰੀ ਹੈ।ਇੱਕ ਕੱਚੀਆਂ ਕੰਧਾਂ ਨੇ, ਦੂਜੀ ਹੁੳਮੈ ਦੀ ਬਾਰਸ਼ ਹੈ,ਇਹ ਸਰਾਂ ਦਾ ਮੰਜਰ ਹੈ,ਜਿੱਥੇ ਸੁਰਤ ਖਲਾਰੀ ਹੈ।ਚਿਤ ਲਈ ਚਿਤਵਨ ਹੈ, ਮੇਰੀ ਸੁਰਤ ਟਿਕਾਣਾ ਹੈ,ਅੰਦਰ ਕੋਈ ਹਲਚਲ ਹੈ,ਜਿੰਦ ਜਿਸਤੋਂ ਬਲਿਹਾਰੀ ਹੈ। ਗੁਰਮੀਤ ਸਿੰਘ
ਬਹੁਤਖੂਬ.......thnx.....
ਬਹੁਤ ਖੂਬ ਜੀ ... TFS Ji ...
Thanks
THANKS JI