ਪਿਆਰ ਮਹੁੱਬਤ ਖੇਲ਼ ਨਹੀਂ ਹੈ ਰਹਿਣ ਦਿਉ
ਅਜੇ ਮਰਨ ਲਈ ਵੇਲ਼ ਨਹੀਂ ਹੈ ਰਹਿਣ ਦਿਉ
ਜਾ ਸਕਦੇ ਹੋ ਜੇ ਨਹੀਂ ਰਹਿਣਾ ਮਨਾਂ ਨਹੀਂ
ਦਿਲ ਹੈ ਕੋਈ ਜ਼ੇਲ ਨਹੀਂ ਹੈ ਰਹਿਣ ਦਿਉ
ਅਕਲਾਂ ਵਾਲੇ ਤੁਸੀਂ ਬਹੁਤ ਹੋ, ਮੈਂ ਆਸ਼ਿਕ
ਸਾਡਾ ਕੋਈ ਮੇਲ਼ ਨਹੀਂ ਹੈ ਰਹਿਣ ਦਿਉ
ਜੋਤੀ ਗਿਆਨ ਦੀ ਉਦੋਂ ਤੱਕ ਨਹੀਂ ਬਲ਼ਣੀ
ਮੱਥਿਆਂ ਅੰਦਰ ਤੇਲ ਨਹੀਂ ਹੈ ਰਹਿਣ ਦਿਉ
ਨਾ ਕਰੋ ਇਹ ਅਗਲੇ ਜਨਮ ਦੀਆਂ ਗੱਲਾਂ
ਕੋਈ ਜਨਮ ਸੁਹੇਲ ਨਹੀਂ ਹੈ ਰਹਿਣ ਦਿਉ
ਕਿਵੇਂ ਖਰੀਦਾ ਖੁਸ਼ੀਆਂ ਮੇਲਾ ਜਿੰਦਗੀ ਦਾ
ਪੱਲੇ ਗ਼ਮ ਦੀ ਧੇਲ਼ ਨਹੀਂ ਹੈ ਰਹਿਣ ਦਿਉ
ਅਜੇ ਤਾਂ ਗਜ਼ਲਾਂ ਬਾਰੇ ਸਿੱਖ ਰਿਹਾ 'ਨਿੰਦਰ'
ਪੂਰਾ ਪਾਸ ਜਾਂ ਫੇਲ਼ ਨਹੀਂ ਹੈ ਰਹਿਣ ਦਿਉ