Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਅੰਮੀ ਦੀ ਯਾਦ

 

     

(ਧੀਆਂ ਨੂੰ ਕੋਈ ਦੁਖ ਤਕਲੀਫ਼ ਹੋਏ ਤਾਂ ਉਨ੍ਹਾਂ ਨੂੰ ਝੱਟ ਮਾਂ ਦੀ ਯਾਦ ਆਉਂਦੀ ਹੈ | ਬਸ ਅਜਿਹੇ ਹਾਲਾਤ ਤੇ ਇਕ ਨਿੱਕੀ ਜਿਹੀ ਨਜ਼ਮ ਪੇਸ਼ ਹੈ ਆਪ ਜੀ ਦੀ ਨਜਰ, ਪਾਠਕੋ)

 

       ਅੰਮੀ ਦੀ ਯਾਦ 

 

ਕਿਵੇਂ ਭੁਲਾਵਾਂ ਰਾਜ ਤੇਰੇ ਦੇ

ਅਲ੍ਹੜ ਪੁਣੇ 'ਤੇ ਮੌਜਾਂ,

ਜੋ ਤੂੰ ਲਾਡ ਲਡਾਏ ਨੀਂ ਅੰਮੀਏਂ,

ਉਹ ਬਾਬਲ ਦੀਆਂ ਗਲੀਆਂ |

 

ਮਿੱਠੀ ਝਿੜਕੀ ਯਾਦ ਆਵੇ

ਤਾਂ ਚੰਗਾ ਕੁਝ ਨਾ ਲੱਗੇ,

ਵਸਦਾ ਸਾਰਾ ਜੱਗ ਦੁਆਲੇ,

ਪਰ ਜਾਪੇ ਮੈਂ (ਇ)ਕੱਲੀ ਆਂ |

 

ਧੀ ਦੇ ਸਕੇ ਨਾ ਮਾਂ ਦੀ ਅੰਮੀਏਂ,

ਹੋਏ ਦੇਸਾਂ ਦੀ ਰਾਣੀ,

ਸੌ ਪੁੰਨੂ ਉਹ ਵਾਰੇ ਭਾਵੇਂ

ਲੱਖ ਡਾਚੀ ਸਣ ਟੱਲੀਆਂ |

 

ਕੌਣ ਲਏ ਤੇਰੇ ਬਿਨ ਦਿਲ ਦੀ,

ਵੇਖ ਬਹੁੜ ਕੇ ਮਾਏ,

ਧੁੱਪੇ ਲੂਸੀਆਂ ਰੀਝਾਂ ਨੀਂ

ਜੋ ਤੇਰੀ ਛਾਵੇਂ ਪਲੀਆਂ |   

 

ਸੁਪਨੇ ਵਿਚ ਹੀ ਮਿਲ ਅੰਮੀਏਂ,

ਕੋਈ ਦਰਦ ਵੰਡਾ ਜਾ ਧੀ ਦੇ,

ਵਿੰਨ੍ਹਣ ਤੇਰੀ ਯਾਦ ਦੀਆਂ ਸੂਲਾਂ

ਅਹਿਸਾਸ ਮੇਰੇ ਦੀਆਂ ਤਲੀਆਂ |

 

                   ਜਗਜੀਤ ਸਿੰਘ ਜੱਗੀ

 

 


02 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਜਗਜੀਤ ਸਰ ਜੀ ਇਕ ਵਾਰ ਫਿਰ ਤੋਂ ਭਾਵਕਤਾ ਦੇ
ਡੂੰਗੇ ਸਮੁੰਦਰ ਵਿਚ ਗੋਤਾ ਲਗਵਾ ਦਿੱਤਾ ਜੀ
ਤੇ ਕੁਝ ਸਤਰਾਂ ਅਪਣੀ ਕਵਿਤਾ ਦੀਆਂ ਲਿਖਣ ਲੱਗਾ ਗੁਸਤਾਖੀ ਮਾਫ ਜੀ

ਕਿਵੇਂ ਲਿਖੇ ਧੀਆਂ ਵਾਲੇ ਲੇਖ ਵੇ
ਉਹ ਨਾਂ ਜਾਣੇ ਅਪਣਾ ਹੀ ਦੇਸ ਵੇ
ਬਿਹ ਕੇ ਡੋਲੀ ਜਦ ਉੱਸ ਤੁਰ ਜਾਣਾ
ਬਦਲੇਗੀ ੳੁੱਹ ਫਿਰ ਕਿੰਨੇ ਹੀ ਭੇਸ ਵੇ

ਭੇਸ ਬਦਲਣ ਦਾ ਭਾਵ ਉੱਸ ਦੇ ਅਲੱਗ ਕਿਰਦਾਰ. ਜਿਵੇਂ ਪਤਨੀ ਮਾਂ ਭਾਭੀ ਚਾਚੀ
04 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Bahut khoob Jagjit Sir

Moving piece of writing ! Full of innocence and straight from the core of heart.

ਲ਼ਫ਼ਜ਼ਾਂ ਤੋਂ ਪਰੇ ਹੈ ਇਹ ਰਚਨਾ।

TFS

04 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ ਕਿਰਤ ਤੇ ਨਜਰਸਾਨੀ ਕਰਨ ਲਈ ਅਤੇ ਆਪਦੇ ਬੇਸ਼ ਕੀਮਤੀ ਕਮੇਂਟ੍ਸ ਲਈ ਬਹੁਤ ਸ਼ੁਕਰੀਆ ਬਾਈ ਜੀ !
ਜਿਉਂਦੇ ਵਸਦੇ ਰਹੋ !
ਰੱਬ ਰਾਖਾ !

ਸੰਦੀਪ ਜੀ ਕਿਰਤ ਤੇ ਨਜਰਸਾਨੀ ਕਰਨ ਲਈ ਅਤੇ ਆਪਦੇ ਬੇਸ਼ ਕੀਮਤੀ ਕਮੇਂਟ੍ਸ ਲਈ ਬਹੁਤ ਸ਼ੁਕਰੀਆ ਬਾਈ ਜੀ !


ਜਿਉਂਦੇ ਵਸਦੇ ਰਹੋ !


ਰੱਬ ਰਾਖਾ !

 

05 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਬਾਈ ਜੀ ਕਿਰਤ ਤੇ ਨਜਰਸਾਨੀ ਕਰਨ ਲਈ ਅਤੇ ਆਪਦੇ ਬੇਸ਼ ਕੀਮਤੀ ਕਮੇਂਟ੍ਸ ਲਈ ਬਹੁਤ ਸ਼ੁਕਰੀਆ ਬਾਈ ਜੀ !
ਜਿਉਂਦੇ ਵਸਦੇ ਰਹੋ !
ਰੱਬ ਰਾਖਾ !

ਸੰਜੀਵ ਬਾਈ ਜੀ ਕਿਰਤ ਤੇ ਨਜਰਸਾਨੀ ਕਰਨ ਲਈ ਅਤੇ ਕਮੇਂਟ੍ਸ ਲਈ ਬਹੁਤ ਸ਼ੁਕਰੀਆ ਬਾਈ ਜੀ !


ਰੱਬ ਰਾਖਾ !

 

06 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

jagjit g es anmulli rachna nu sanjha karn li bht dhanwaad aa tuhada.....


menu ene jogi kita nai aa hale waheguru ne ki kuch keh ska ya likh ska....


bht din to sochdi pyi aa ki ki likh ithe.....


hale v kuch jada samjh ni lagi ....par kuch line is nimaani ji dhee walo v......


 

ਤੇਰੀ ਅਰਦਾਸ ਦੇ ਸਦਕੇ ਨੀ ਅੰਮੀਏ.....
ਅੱਜ ਰੱਬ ਨੇ ਇਹ ਦਰਦ ਵੰਡਾਇਆ 
ਧੀ ਨੂ ਧੀ ਦੀ ਦਾਤ ਬਖਸ਼ਤੀ....
ਅੱਜ ਫੇਰ ਮਾਂਵਾ ਤੇ ਧੀਆਂ ਰਲੀਆਂ.....


"ਤੇਰੀ ਅਰਦਾਸ ਦੇ ਸਦਕੇ ਨੀ ਅੰਮੀਏ.....


 ਅੱਜ ਰੱਬ ਨੇ ਇਹ ਦਰਦ ਵੰਡਾਇਆ 


 ਧੀ ਨੂ ਧੀ ਦੀ ਦਾਤ ਬਖਸ਼ਤੀ....


 ਅੱਜ ਫੇਰ ਮਾਂਵਾ ਤੇ ਧੀਆਂ ਰਲੀਆਂ..."

 

 

baba g mehar karo....

 

07 Aug 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

ਮਿੱਠੀ ਝਿੜਕੀ ਯਾਦ ਆਵੇ ਤਾਂ ਚੰਗਾ ਕੁਝ ਨਾ ਲੱਗੇ,

ਵਸਦਾ ਸਾਰਾ ਜੱਗ ਦੁਆਲੇ, ਪਰ ਜਾਪੇ ਮੈਂ (ਇ)ਕੱਲੀ ਆਂ |


Very Emotional Poem Sir Ji . . . ਧੀਯਾਂ ਦੀ ਵੀ ਕੀ ਕਿਸਮਤ ਬਣਾਈ ਹੈ ਰਬ ਜੀ ਨੇ. . . Frown


TFS

07 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਮਨਦੀਪ ਜੀ | ਕਿਰਤ ਦਾ ਮਾਣ ਕਰਨ ਲਈ ਸ਼ੁਕਰੀਆ ਜੀ |
ਰੱਬ ਰਾਖਾ ! 

ਅਮਨਦੀਪ ਜੀ | ਕਿਰਤ ਦਾ ਮਾਣ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ |


ਰੱਬ ਰਾਖਾ ! 

 

13 Aug 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

Maa

ik eja lafaj jesdi yaad ch hanju aape wag painde ne

13 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ, ਬਹੁਤ ਬਹੁਤ ਧੰਨਵਾਦ ਆਰਟੀਕਲ ਦਾ ਮਾਣ ਕਰਨ ਲਈ ਅਤੇ ਇੰਨੇ ਮੁਕਤ ਕੰਠ ਨਾਲ ਕਮੇੰਟ੍ਸ ਦੇਣ ਲਈ |
ਰੱਬ ਰਾਖਾ !

ਨਵੀ ਜੀ, ਬਹੁਤ ਬਹੁਤ ਧੰਨਵਾਦ ਆਰਟੀਕਲ ਦਾ ਮਾਣ ਕਰਨ ਲਈ ਅਤੇ ਇੰਨੇ ਮੁਕਤ ਕੰਠ ਨਾਲ ਕਮੇਂਟ੍ਸ ਦੇਣ ਲਈ |


ਰੱਬ ਰਾਖਾ !

 

19 Aug 2014

Showing page 1 of 2 << Prev     1  2  Next >>   Last >> 
Reply