|
ਰੇਤੇ ਦੇ ਟਿੱਬਿਆਂ ਵਰਗੀ ਜ਼ਿੰਦਗੀ |
' ਕਿਸੇ ' ਦੇ ਬਿਨਾ ਜਦੋਂ ਜ਼ਿੰਦਗੀ
ਰੇਤੇ ਦੇ ਟਿੱਬਿਆਂ ਵਰਗੀ
ਹੋ ਜਾਂਦੀ ਹੈ ,,,,,,,,,,,,,,
ਤਾਂ ਮੁਹੱਬਤਾਂ ਦੇ ਫੁੱਲ ਵੀ
ਕੰਡਿਆਲੀ ਥੋਰ ਬਣ ਜਾਇਆ ਕਰਦੇ ਨੇ |
ਅੱਖੀਆਂ ਚੋਂ ਕਿਰਦੇ ਹੰਝੂਆਂ ਨੂੰ
ਛੋਹ ਕੇ ਲੰਘਦੀ ਹਵਾ ਜਦੋਂ
ਸਲੂਣੀ ਹੋ ਜਾਂਦੀ ਹੈ ਤਾਂ ,
ਸੁਫਨਿਆਂ ਨੂੰ ਬੀਜਣ ਲਈ
ਤਿਆਰ ਕੀਤੀ ਰੂਹ
ਕੱਲਰੀ ਧਰਤੀ ਵਾਂਗ
ਬੰਜ਼ਰ ਹੋ ਜਾਇਆ ਕਰਦੀ ਹੈ |
ਕੰਨ ਜਦੋਂ ਕਿਸੇ ਪਿਆਰੇ ਦੇ
ਮਿੱਠੜੇ ਬੋਲ ਸੁਣਨ ਨੂੰ
ਤਰਸਦੇ ਨੇ ਤਾਂ ,
ਪੰਛੀਆਂ ਦੇ ਸੁਰੀਲੇ
ਗੀਤ ਵੀ ਇੱਕ
ਸ਼ੋਰ ਬਣ ਜਾਇਆ ਕਰਦੇ ਨੇ |
ਕਿਸੇ ਹੋਰ ਦੇ ਨਾਮ
ਦੀ ਮਹਿੰਦੀ ਦਾ ਰੰਗ
ਜਦੋਂ ਮਹਿਬੂਬ ਦੇ
ਹੱਥਾਂ ਤੇ ਚੜ੍ਹਦਾ ਹੈ ਤਾਂ ,
ਸੱਤ ਰੰਗੀ ਪੀਂਘ
ਦੇ ਰੰਗ ਵੀ ਬਹੁਤ
ਫਿੱਕੇ ਪੈ ਜਾਇਆ ਕਰਦੇ ਨੇ |
ਪਿਆਰ ਦੇ ਨਸ਼ੇ ਵਿਚ
ਚੂਰ ਦਿਲ ਜਦੋਂ
ਕੱਚ ਦੇ ਵਾਂਗ
ਤਿੜਕਦਾ ਹੈ ਤਾਂ ,
ਕਲਮਾਂ ਤੋਂ ਮੱਲੋ ਮੱਲੀ
ਬਿਰਹੋਂ ਦੇ ਗੀਤ
ਬਣ ਜਾਇਆ ਕਰਦੇ ਨੇ |
ਧੰਨਵਾਦ ,,,,,,,,,,,,,,,,ਹਰਪਿੰਦਰ " ਮੰਡੇਰ "
' ਕਿਸੇ ' ਦੇ ਬਿਨਾ ਜਦੋਂ ਜ਼ਿੰਦਗੀ
ਰੇਤੇ ਦੇ ਟਿੱਬਿਆਂ ਵਰਗੀ
ਹੋ ਜਾਂਦੀ ਹੈ ,,,,,,,,,,,,,,
ਤਾਂ ਮੁਹੱਬਤਾਂ ਦੇ ਫੁੱਲ ਵੀ
ਕੰਡਿਆਲੀ ਥੋਰ ਬਣ ਜਾਇਆ ਕਰਦੇ ਨੇ |
ਅੱਖੀਆਂ ਚੋਂ ਕਿਰਦੇ ਹੰਝੂਆਂ ਨੂੰ
ਛੋਹ ਕੇ ਲੰਘਦੀ ਹਵਾ ਜਦੋਂ
ਸਲੂਣੀ ਹੋ ਜਾਂਦੀ ਹੈ ਤਾਂ ,
ਸੁਫਨਿਆਂ ਨੂੰ ਬੀਜਣ ਲਈ
ਤਿਆਰ ਕੀਤੀ ਰੂਹ
ਕੱਲਰੀ ਧਰਤੀ ਵਾਂਗ
ਬੰਜ਼ਰ ਹੋ ਜਾਇਆ ਕਰਦੀ ਹੈ |
ਕੰਨ ਜਦੋਂ ਕਿਸੇ ਪਿਆਰੇ ਦੇ
ਮਿੱਠੜੇ ਬੋਲ ਸੁਣਨ ਨੂੰ
ਤਰਸਦੇ ਨੇ ਤਾਂ ,
ਪੰਛੀਆਂ ਦੇ ਸੁਰੀਲੇ
ਗੀਤ ਵੀ ਇੱਕ
ਸ਼ੋਰ ਬਣ ਜਾਇਆ ਕਰਦੇ ਨੇ |
ਕਿਸੇ ਹੋਰ ਦੇ ਨਾਮ
ਦੀ ਮਹਿੰਦੀ ਦਾ ਰੰਗ
ਜਦੋਂ ਮਹਿਬੂਬ ਦੇ
ਹੱਥਾਂ ਤੇ ਚੜ੍ਹਦਾ ਹੈ ਤਾਂ ,
ਸੱਤ ਰੰਗੀ ਪੀਂਘ
ਦੇ ਰੰਗ ਵੀ ਬਹੁਤ
ਫਿੱਕੇ ਪੈ ਜਾਇਆ ਕਰਦੇ ਨੇ |
ਪਿਆਰ ਦੇ ਨਸ਼ੇ ਵਿਚ
ਚੂਰ ਦਿਲ ਜਦੋਂ
ਕੱਚ ਦੇ ਵਾਂਗ
ਤਿੜਕਦਾ ਹੈ ਤਾਂ ,
ਮੱਲੋ ਮੱਲੀ ਕਲਮਾਂ ਤੋਂ
ਬਿਰਹੋਂ ਦੇ ਗੀਤ
ਬਣ ਜਾਇਆ ਕਰਦੇ ਨੇ |
ਧੰਨਵਾਦ ,,,,,,,,,,,,,,,,ਹਰਪਿੰਦਰ " ਮੰਡੇਰ "
|
|
11 Aug 2013
|
|
|
|
|
mind blowing,............brilliantly written,..................duawaan aap g lai..........bohat khubb.
|
|
12 Aug 2013
|
|
|
|
Sira baai ji...!!!! Awesome work....!!
|
|
12 Aug 2013
|
|
|
|
Waah Jee Waah....bahut vadhia Harpinder veer jee....good job !!
|
|
14 Aug 2013
|
|
|
|
|
ਬਹੁਤ ਹੀ ਖੂਬਸੂਰਤ ਕਿਰਤ | ਸੋਹਣੇ ਜਜਬਾਤ, ਉਤਕ੍ਰਿਸ਼ਟ ਸ਼੍ਰੇਣੀ ਅਤੇ ਕਮਾਲ ਦੀ ਕਲ੍ਮ੍ਬੰਦੀ | ਸਾਹਿਤਕ ਤਿਖਾ ਸ਼ਾਂਤ ਹੋਈ | ਜੀਓ ਹਰਪਿੰਦਰ ਬਾਈ ਜੀ |
ਜਗਜੀਤ ਸਿੰਘ ਜੱਗੀ
ਬਹੁਤ ਹੀ ਖੂਬਸੂਰਤ ਕਿਰਤ |
ਸੋਹਣੇ ਜਜਬਾਤ, ਅਤੇ ਸਾਹਿਤਕ ਤਿਖਾ ਸ਼ਾਂਤ ਕਰਨ ਵਾਲੀ ਕਮਾਲ ਦੀ ਕਲਮਬੰਦੀ |
ਜੀਓ, ਹਰਪਿੰਦਰ ਬਾਈ ਜੀ |
ਜਗਜੀਤ ਸਿੰਘ ਜੱਗੀ
|
|
14 Aug 2013
|
|
|
|
ਦਰਦ ਭਰੇ ਅਹਿਸਾਸ ਨੂੰ ਸ਼ਬਦਾਂ ਦੀ ਜੁਬਾਨ 'ਚ ਬਖੂਬੀ ਪੇਸ਼ ਕੀਤਾ ਹੈ.... ਖੂਬਸੂਰਤ ਰਚਨਾ ਹਰਪਿੰਦਰ ਵੀਰ..... ਜੀਓ ......
|
|
15 Aug 2013
|
|
|
|
ਸ਼ੁਕਰੀਆ ਦੋਸਤੋ ! ਇਸ ਲਿਖਤ ਨੂੰ ਆਪਣਾ ਕੀਮਤੀ ਸਮਾਂ ਤੇ ਵਿਚਾਰ ਦੇਣ ਲਈ ,,, ਜਿਓੰਦੇ ਵੱਸਦੇ ਰਹੋ,,,
|
|
18 Aug 2013
|
|
|
|
ਜਦ ਵੀ ਕਦੇ ਦਰਦ ਭਰੀ ਕੋਈ ਕਵਿਤਾ ਪੜਦੀ ਹਾਂ ਤਾਂ ਉਸਦੇ ਵਿੱਚ ਛੁਪੇ ਦਰਦ ਦਾ ਅਹਿਸਾਸ 'ਵਾਹ' ਸ਼ਬਦ ਦੀ ਵਰਤੋਂ ਨਹੀ ਕਰਨ ਦਿੰਦਾ ........ ਵੀਰਜੀ ਬਹੁਤ ਖੂਬ ਰਚਨਾ ਹੈ ਆਪਦੀ...... ਜ਼ਿੰਦਗੀ ਦੀ ਤੁਲਣਾ ਰੇਤ ਦੇ ਟਿਬ੍ਬੇਆਂ ਨਾਲ ਅਤੇ ਉਸ ਛੁਪੇ ਦਰਦ ਦਾ ਬਿਆਨ ......... ਰੱਬ ਆਪਜੀ ਨੂੰ ਤਰੱਕੀਆਂ ਬਖਸ਼ੇ.....
|
|
19 Aug 2013
|
|
|
|
ਬਹੁਤ ਬਹੁਤ ਸ਼ੁਕਰੀਆ ਭੈਣ ! ,,,ਤੁਸੀਂ ਇਸ ਲਿਖਤ ਨੂੰ ਬਹੁਤ ਮਾਣ ਬਖਸ਼ਿਆ ਹੈ ! ਜਿਓੰਦੇ ਵੱਸਦੇ ਰਹੋ,,,
|
|
23 Aug 2013
|
|
|