Home > Communities > Punjabi Poetry > Forum > messages
ਰਿਸ਼ਤਾ
ਤੇਰਾ ਮੇਰਾ,
ਸਭ ੲਿਨਸਾਨਾਂ ਦਾ,
ੲਿੱਕ ਰਿਸ਼ਤਾ ਹੈ
ੲਿਸ ਧਰਤ ਨਾਲ,
ੲਿਸ ਰੁਮਕਦੀ ਪੌਣ ਨਾਲ
ੲਿਨ੍ਹਾਂ ਸੁੱਚੇ ਨੀਰਾਂ ਨਾਲ
ੳੁਹ ਗੁਆਚ ਰਿਹਾ ਰਿਸ਼ਤਾ
ਕਦੇ ਬਹੁਤ ਹੀ ਗੂੜ੍ਹਾ ਸੀ
ਸਾਡਾ ਸਭ ਦਾ ਪਰਿਵਾਰ
ਕਦੀਮੋਂ ੲਿੱਕ ਹੀ ਹੈ
ੳੁਹ ਹੈ ੲਿਹ ਅਨੰਤ ਬ੍ਰਹਿਮੰਡ
ਚੰਨ,ਤਾਰੇ,ਸੂਰਜ ਵੀ
ਜਿਸਦੇ ਅਟੁੱਟ ਅੰਗ ਹਨ
ਸਾਡਾ ੲਿਨ੍ਹਾਂ ਸਭ ਨਾਲ
ਓਹੀ ਰਿਸ਼ਤਾ ਹੈ
ਜੋ ਬ੍ਰਹਿਮੰਡ ਤੇ ਸੋਰ ਮੰਡਲ ਦਾ ਹੈ
ਜੋ ਸੋਰ ਮੰਡਲ ਤੇ ਸੂਰਜ ਦਾ ਹੈ
ਜੋ ਸੂਰਜ ਤੇ ਧਰਤ ਦਾ ਹੈ
ਜੋ ਪੰਜ ਤੱਤ ਤੇ ਜ਼ਿੰਦਗੀ ਦਾ ਹੈ
ਅਸੀ ਸਭ ਵੀ ਤਾਂ ੲਿਨ੍ਹਾ
ਪੰਜ ਤੱਤਾਂ ਦਾ ਹੀ ਸਮੂਹ ਹਨ
ਜਹੜੇ ਜਲ,ਥਲ,
ਅਗਨ,ਹਵਾ,ਅਕਾਸ਼ ਹਨ
ਤੇ ਬੰਦਾ ਪੰਜ ਤੱਤਾਂ ਨੂੰ ਨਹੀਂ
ਖੁਦ ਨੂੰ ਹੀ ਦੂਸ਼ਿਤ ਕਰ ਰਿਹਾ ਹੈ
ਤੇ ਰਿਸ਼ਤਾ ਕਮਜ਼ੋਰ ਕਰ ਰਿਹਾ ਹੈ
ੲਿਹ ਸਾਹਾਂ ਦੀ ਡੋਰ
ਉਹ ਡੋਰ ਹੈ ਜੋ ਹਰ ਬੱਚੇ ਨੂੰ
ਉਸ ਦੀ ਨਾਭੀ ਤੋਂ
ਮਾਂ ਦੇ ਸਰੀਰ ਨਾਲ ਜੋੜਦੀ ਹੈ
ਤੇ ਸਾਡੇ ਜਿਸਮ ਨੂੰ ੲਿਹ ਡੋਰ
ਪੰਜ ਤੱਤਾਂ ਨਾਲ ਜੋੜ ਰਹੀ ਹੈ
ਜਿਸ ਦਿਨ ੲਿਨਸਾਨ ਆਪਣੇ
ਪੰਜ ਤੱਤਾਂ ਦੇ ਅੰਸ਼ ਨੂੰ
ਸਮੂਹ ਤੱਤਾਂ ਨਾਲ
ਤੇ ਆਪਣੀ ਰੂਹ ਨਾਲ
ੳੁਸ ਡੋਰ ਵਾਂਗ ਜੋੜ ਲਵੇਗਾ
ਓਸ ਦਿਨ ਤੋਂ ਬਾਅਦ
ਬੰਦੇ ਨੂੰ ਰੱਬ ਤੋਂ ਕੁਝ
ਮੰਗਣ ਦੀ ਲੋੜ ਨਹੀਂ ਪੈਣੀ
ੲਿਹ ਰਿਸ਼ਤਾ ਆਪਣੇ ਆਪ 'ਚ ਹੀ
ੲਿੱਕ ਰੱਬੀ ਬਖਸ਼ਿਸ਼ ਜੋ ਹੈ ॥
23 Sep 2014
ਸੰਦੀਪ ਜੀ ਹਮੇਸ਼ਾ ਦੀ ਹੀ ਤਰਾਂ ਰੱਬ ਨਾਲ ਜੁੜੇ ਰਹਿ ਕੇ......ਕੁਦਰਤ ਦੇ ਰੰਗ ਧਿਆਨ ਚ ਰਖ ਕੇ
ਬਹੁਤ ਸੋਹਣਾ ਰਿਸ਼ਤਾ ਬਣਾਇਆ ਹੈ .....
ਪਰਮਾਤਮਾ ਮੇਹਰ ਕਰੇ ....ਇਸ ਗਵਾਚ ਰਹੇ ਰਿਸ਼ਤੇ ਤੇ....
ਖੁਸ਼ ਰਹੋ.....

Yoy may enter 30000 more characters.
23 Sep 2014
ਵਾਹ ! ਬਹੁਤ ਹੀ ਸੁੰਦਰ ਰਚਨਾ ਸੰਦੀਪ ਜੀ |
ਸੋਚ ਦੀ ਊਚੀ ਉਡਾਨ ਜਾਂ ਡੂੰਘਾ ਗੋਤਾ ਕਹਾਂ ਇਸਨੂੰ ?
ਇਨਸਾਨ ਦੇ ਇਨਸਾਨ ਨਾਲ, ਸਮਾਜ ਨਾਲ ਅਤੇ ਸਾਰੀ ਕਾਇਨਾਤ ਨਾਲ ਰਿਸ਼ਤੇ ਦੇ ਚਲਦਿਆਂ ਜੇ ਇਸਨੂੰ (ਵਿਸਮਿਤ ਅਤੇ ਚਿੰਤਤ ਕਰਨ ਵਾਲੀ) ਕਾਸਮੋਪੋਲੀਟਨ ਰਚਨਾ ਕਹਿ ਦਿੱਤਾ ਜਾਵੇ ਤਾਂ ਸ਼ਾਇਦ ਅਤਿ ਕਥਨੀ ਨਹੀਂ ਹੋਵੇਗੀ |
ਬਹੁਤ ਹੀ ਵਧੀਆ ਕਿਰਤ - ਵਧਾਈ ਦੇ ਪਾਤਰ ਹੋ ਸੰਦੀਪ ਬਾਈ ਜੀ |
ਜਿਉਂਦੇ ਵਸਦੇ ਰਹੋ !

ਇਨਸਾਨ ਦੇ ਇਨਸਾਨ ਨਾਲ, ਸਮਾਜ ਨਾਲ ਅਤੇ ਸਾਰੀ ਕਾਇਨਾਤ ਨਾਲ ਰਿਸ਼ਤੇ ਦੇ ਚਲਦਿਆਂ ਜੇ ਇਸਨੂੰ (ਵਿਸਮਿਤ ਅਤੇ ਚਿੰਤਤ ਕਰਨ ਵਾਲੀ) ਕਾਸਮੋਪੋਲੀਟਨ ਰਚਨਾ ਕਹਿ ਦਿੱਤਾ ਜਾਵੇ ਤਾਂ ਸ਼ਾਇਦ ਅਤਿ ਕਥਨੀ ਨਹੀਂ ਹੋਵੇਗੀ | ਸੱਚ ਮੁੱਚ ਹੀ ਇਨਸਾਨ ਨੂੰ ਇਸ ਨਾਜ਼ਕ ਰਿਸ਼ਤੇ ਦੀ ਚਿੰਤਾ ਕਰਨੀ ਚਾਹੀਦੀ ਹੈ, ਜੇ ਉਹ ਆਪਣੇ, five elements ਤੇ ਸਮੁੱਚੀ ਇਨਸਾਨੀਅਤ ਦਾ ਭਵਿੱਖ ਸੁਰੱਖਿਅਤ ਵੇਖਣਾ ਚਾਹੁੰਦਾ ਹੈ |

Veery well written veer,,, bahut hi khoobsurat ! jio,,,
25 Sep 2014