ਰਿਸ਼ਤੇ
ਰਿਸ਼ਤੇ ਕਾਗਜ਼ 'ਤੇ ਲਿਖੀ
ਇਬਾਰਤ ਨਹੀ ਹੁੰਦੇ
ਕਿ ਗਲਤ ਲਿਖਿਆ ਗਿਆ
ਤਾਂ ਢਾਹ ਦੇਈਏ
ਰਿਸ਼ਤੇ ਪਾਣੀ 'ਤੇ ਉਕਰੇ
ਹਰਫ਼ ਵੀ ਨਹੀ ਹੁੰਦੇ
ਕਿ ਆਈ ਲਹਿਰ ਮਿਟਾ ਦੇਵੇ
ਰਿਸ਼ਤੇ ਕਿਸੇ ਕੱਪੜੇ ਦਾ
ਟੁੱਕੜਾ ਵੀ ਨਹੀ ਹੁੰਦੇ
ਕਿ ਪਸੰਦ ਨਾ ਆਉਣ 'ਤੇ ਬਦਲ ਦੇਈਏ
ਰਿਸ਼ਤੇ ਤਾਂ ਆਉਂਦੇ ਜਾਂਦੇ
ਸਾਹਾਂ ਦੇ ਸਾਥੀ ਹੁੰਦੇ ਨੇ
ਉਂਝ ਭਾਵੇਂ ਕੱਚੇ ਧਾਗੇ ਵਾਂਗ ਨਾਜੁਕ ਹੁੰਦੇ ਨੇ
ਪਰ ਤੋੜਨ ਵੇਲੇ ਲੋਹੇ ਦੀ ਜੰਜੀਰ ਹੁੰਦੇ ਨੇ
ਰਿਸ਼ਤੇ ਤਾਂ ਰੂਹ ਦੀ ਖੁਰਾਕ ਹੁੰਦੇ ਨੇ
ਜੋ ਦਿਲ ਦੇ ਲਹੁ ਨਾਲ
ਸਿੰਜ਼ ਕੇ ਨਿਭਾਏ ਜਾਂਦੇ
ਰਿਸ਼ਤੇ ਰੱਬ ਦਾ ਦਿੱਤਾ ਹੋਇਆ
ਆਸ਼ੀਰਵਾਦ ਹੁੰਦੇ ਨੇ
ਰਿਸ਼ਤੇ ਤਾਂ
ਫ਼ਕੀਰ ਦੀ ਦਿੱਤੀ ਹੋਈ ਦੁਆ ਹੁੰਦੇ ਨੇ
ਜੋ ਜ਼ਿੰਦਗੀ ਭਰ ਸਾਡੇ ਨਾਲ ਚਲਦੇ ਨੇ
ਰਿਸ਼ਤੇ ਤਾਂ 'ਸਿੰਮੀ' ਖੂਨ ਦੀ ਸਿਆਹੀ ਨਾਲ
ਦਿਲ ਤੇ ਲਿਖੇ ਉਹ ਹਰਫ਼ ਹੁੰਦੇ ਨੇ
ਜੋ ਸਾਹਾਂ ਦੇ ਨਾਲ ਹੀ ਜਾਂਦੇ ਨੇ
ਤੇ ਮਰਨ ਤੋਂ ਬਾਅਦ ਵੀ
ਸਾਂਝ ਨਿਭਉਂਦੇ ਨੇ
ਜਨਮਾਂ-ਜਨਮਾਂਤਰਾਂ ਦੀ.....
ਰਿਸ਼ਤੇ ਕਾਗਜ਼ 'ਤੇ ਲਿਖੀ
ਇਬਾਰਤ ਨਹੀ ਹੁੰਦੇ
ਕਿ ਗਲਤ ਲਿਖਿਆ ਗਿਆ
ਤਾਂ ਢਾਹ ਦੇਈਏ
ਰਿਸ਼ਤੇ ਪਾਣੀ 'ਤੇ ਉਕਰੇ
ਹਰਫ਼ ਵੀ ਨਹੀ ਹੁੰਦੇ
ਕਿ ਆਈ ਲਹਿਰ ਮਿਟਾ ਦੇਵੇ
ਰਿਸ਼ਤੇ ਕਿਸੇ ਕੱਪੜੇ ਦਾ
ਟੁੱਕੜਾ ਵੀ ਨਹੀ ਹੁੰਦੇ
ਕਿ ਪਸੰਦ ਨਾ ਆਉਣ 'ਤੇ ਬਦਲ ਦੇਈਏ
ਰਿਸ਼ਤੇ ਤਾਂ ਆਉਂਦੇ ਜਾਂਦੇ
ਸਾਹਾਂ ਦੇ ਸਾਥੀ ਹੁੰਦੇ ਨੇ
ਉਂਝ ਭਾਵੇਂ ਕੱਚੇ ਧਾਗੇ ਵਾਂਗ ਨਾਜੁਕ ਹੁੰਦੇ ਨੇ
ਪਰ ਤੋੜਨ ਵੇਲੇ ਲੋਹੇ ਦੀ ਜੰਜੀਰ ਹੁੰਦੇ ਨੇ
ਰਿਸ਼ਤੇ ਤਾਂ ਰੂਹ ਦੀ ਖੁਰਾਕ ਹੁੰਦੇ ਨੇ
ਜੋ ਦਿਲ ਦੇ ਲਹੁ ਨਾਲ
ਸਿੰਜ਼ ਕੇ ਨਿਭਾਏ ਜਾਂਦੇ
ਰਿਸ਼ਤੇ ਰੱਬ ਦਾ ਦਿੱਤਾ ਹੋਇਆ
ਆਸ਼ੀਰਵਾਦ ਹੁੰਦੇ ਨੇ
ਰਿਸ਼ਤੇ ਤਾਂ
ਫ਼ਕੀਰ ਦੀ ਦਿੱਤੀ ਹੋਈ ਦੁਆ ਹੁੰਦੇ ਨੇ
ਜੋ ਜ਼ਿੰਦਗੀ ਭਰ ਸਾਡੇ ਨਾਲ ਚਲਦੇ ਨੇ
ਰਿਸ਼ਤੇ ਤਾਂ 'ਸਿੰਮੀ' ਖੂਨ ਦੀ ਸਿਆਹੀ ਨਾਲ
ਦਿਲ ਤੇ ਲਿਖੇ ਉਹ ਹਰਫ਼ ਹੁੰਦੇ ਨੇ
ਜੋ ਸਾਹਾਂ ਦੇ ਨਾਲ ਹੀ ਜਾਂਦੇ ਨੇ
ਤੇ ਮਰਨ ਤੋਂ ਬਾਅਦ ਵੀ
ਸਾਂਝ ਨਿਭਉਂਦੇ ਨੇ
ਜਨਮਾਂ-ਜਨਮਾਂਤਰਾਂ ਦੀ.....