|
 |
 |
 |
|
|
Home > Communities > Punjabi Poetry > Forum > messages |
|
|
|
|
|
‘ਹਊਮੈ ਦੀਰਘੁ ਰੋਗ ਹੈ’ |
‘ਹਊਮੈ ਦੀਰਘੁ ਰੋਗ ਹੈ’ ਸੜਿਹਾਂਦ ਵੀ ਨਾਹੀਂ ਘੱਟ, ਮੇਰੀ ਸੀਮਾ ਮੈਨੂੰ ਪਤੈ, ਤੂੰ ਨਾ ਸੀਮਾ ਟੱਪ।
ਕਾਵਾਂ ਆਖਿਆਂ ਢੱਗੇ ਮਰ ਜਾਣ, ਇੰਝ ਕਦੇ ਨਾ ਹੋਇਆ, ਕੀ ਹੈਰੀ ਕੀ ਸ਼ੈਰੀ ਏਥੇ ਬੜੇ ਸੁਣੀਂਦੇ ਸੱਪ। ਪੱਕੀਆਂ ਲੀਹਾਂ, ਪੱਕੀਆਂ ਉਮਰਾਂ, ਪਰ ਨਾ ਪੈੜਾਂ ਪਈਆਂ, ਕੱਚੀ ਉਮਰੇ ਭਟਕ ਜਾਣ ਜੋ, ਆਉਣ ਨਾ ਸੋਖੇ ਵੱਤ।
ਪਰਦੇ ਫੋਲਣ ਲੱਗਿਆਂ ਉਸ ਨੂੰ, ਰਤਾ ਖਿਆਲ ਨਾ ਆਇਆ, ਉਹ ਵੀ ਦਿਲ ਦਾ ਭੇਤੀ ਸੀ’ਗਾ, ਕਿਵੇਂ ਬਚੇਗੀ ਪੱਤ।
‘ਗੱਗ-ਬਾਣੀ’ ਦੀ ਨਿੰਦਿਆ ਕਰਲੈ, ਕਰਲੈ ਜੋ ਕਰ ਸਕਦੈਂ, ਵੇਖ ਲਵਾਂਗੇ ਕਿਹੜੀ ਤੇਰੀ ਲੱਗ ਜਾਂਦੀ ਏ ਗੱਠ।
ਛੱਡ ਦਿੱਤੀ ਸੀ ਆਕੜ ਮੈਂ ਤਾਂ ਛੱਡ ਦਿੱਤਾ ਸੀ ਹੱਠ, ਐਪਰ ਤੇਰੀਆਂ ਚਮਚਾਗਿਰੀਆਂ, ਸੜੀ ਰੱਸੀ ਦਾ ਵੱਟ।
(ਗੱਗ-ਬਾਣੀ)
|
|
07 Jun 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|