ਮੇਰੇ ਕੋਲ ਤਾਂ ਚੰਨ ਦੀ ਚਾਨਣੀ,ਮੈਂ ਠੰਡ ਨੰਗੇ ਸਿਰ 'ਤੇ ਮਾਨਣੀ । ਸੂਰਜ ਕਿਥਰੋਂ ਤੂੰ ਮੰਗ ਉਧਾਰਾ,ਆਪਣਾ ਵਜੂਦ ਤੂੰ ਕੀਤਾ ਛਾਨਣੀ।ਅੱਖੀਆਂ ਵਿਚ ਤਪਸ਼ ਤ੍ਰਿਸ਼ਨਾ ਦੀ,ਤੁੰ ਕਿਵੇਂ ਤੱਤ ਸਹਿਜ ਜਾਨਣੀ।ਚਾਹੇ ਤੂੰ ਲੈ ਕੇ ਸਵਰਗ ਉਧਾਰਾ,ਨਰਕਾਂ ਵਰਗੀ ਰਾਤ ਤਾਨਣੀ।ਵਿਚ ਗਰਭ ਦੇ ਹਰ ਕੋਈ ਜੁੜਿਆ,ਵਿਚ ਸੰਸਾਰ ਕਿੰਝ ਰਹੇ ਕਾਮਣੀ।ਸਵਾਰਥ ਰੂਹ ਨੂੰ ਜੀਣ ਨਾ ਦੇਵੇ ,ਦੇਹ ਭਰਮਾਂ ਦੀ ਰਾਖ ਛਾਨਣੀ।ਵੇਹਲ ਕਦੇ ਮਿਲੇ ਤਾਂ ਤੂੰ ਸੋਚੀ,ਫਿਰਦੀ ਕਿਥੋਂ ਆਪਾ ਭਾਲਣੀ।