ਇਹ ਰੁੱਖ ਮੇਰੀ ਸੋਚ ਦੀ ਤਾਮੀਰ ਨੇ
ਬੇਲਿਆ ’ਚ ਖੜੇ ਬੁੱਡੇ ਪੀਰ ਨੇ
ਦੋ ਘੁੱਟਾਂ ਪਾਣੀ ਪੀ ਸੁਖ ਦੇਣ ਇਹ
ਧਰਤ ਪੁੱਤਰ ਇਹ ਕਰਨ ਦਾਨਵੀਰ ਨੇ
ਕੁੱਲੀ ਜੁੱਲੀ ਦਾ ਨਾ ਫਿਕਰ ਇਨ੍ਹਾਂ ਨੂੰ
ਅਪਣੀ ਮੌਜ ’ਚ ਮਸਤ ਫਕੀਰ ਨੇ
ਮੁੱਦਤਾਂ ਤੋਂ ਖੜੇ ਰਾਹਾਂ ਵਿੱਚ
ਕਿਹੜੀ ਮੰਜ਼ਿਲ ਦੇ ਰਾਹਗੀਰ ਨੇ
ਬਿਨ ਵਾਰ ਕੀਤੇ ਸ੍ਭ ਸਹਿ ਲੈਂਦੇ
ਢਾਲ ਨੇ, ਇਹ ਨਾ ਕੋਈ ਸ਼ਮਸ਼ੀਰ ਨੇ
ਤ੍ਰੇਲ ਦੀਆਂ ਬੂੰਦਾ ਨੇ ਪੱਤਿਆ ਤੇ
ਖੁਸ਼ੀ ਜਾਂ ਗਮੀ ਦੇ ਨੀਰ ਨੇ?
ਇਹ ਰੁੱਖ ਮੇਰੀ ਸੋਚ ਦੀ ਤਾਮੀਰ ਨੇ
ਬੇਲਿਆ ’ਚ ਖੜੇ ਬੁੱਡੇ ਪੀਰ ਨੇ
ਦੋ ਘੁੱਟਾਂ ਪਾਣੀ ਪੀ ਸੁਖ ਦੇਣ ਇਹ
ਧਰਤ ਪੁੱਤਰ ਇਹ ਕਰਨ ਦਾਨਵੀਰ ਨੇ
ਕੁੱਲੀ ਜੁੱਲੀ ਦਾ ਨਾ ਫਿਕਰ ਇਨ੍ਹਾਂ ਨੂੰ
ਅਪਣੀ ਮੌਜ ’ਚ ਮਸਤ ਫਕੀਰ ਨੇ
ਮੁੱਦਤਾਂ ਤੋਂ ਖੜੇ ਰਾਹਾਂ ਵਿੱਚ
ਕਿਹੜੀ ਮੰਜ਼ਿਲ ਦੇ ਰਾਹਗੀਰ ਨੇ
ਬਿਨ ਵਾਰ ਕੀਤੇ ਸ੍ਭ ਸਹਿ ਲੈਂਦੇ
ਢਾਲ ਨੇ, ਇਹ ਨਾ ਕੋਈ ਸ਼ਮਸ਼ੀਰ ਨੇ
ਤ੍ਰੇਲ ਦੀਆਂ ਬੂੰਦਾ ਨੇ ਪੱਤਿਆ ਤੇ
ਖੁਸ਼ੀ ਜਾਂ ਗਮੀ ਦੇ ਨੀਰ ਨੇ?
-A