ਜਿਸਦਾ ਆਪਣਾਂ ਆਪ ਗੁਆਂਚਾ ਦੂਜੇ ਦਾ ਕੀ ਟੋਲਣਗੇ॥॥
ਬਿਨਾਂ ਮਲਾਹਾਂ ਬੇੜੇ ਯਾਰੋ ਅੱਧਵਾਟੇ ਹੀ ਡੋਲਣਗੇ
ਪੂਜਣ ਕੰਜਕਾਂ ਆਂਢ ਗੁਆਂਢ ਦੀਆਂ,ਆਪਣੀ ਧੀ ਦੇ ਕਾਤਿਲ ਨੇ,
ਅਣਜੰਮੀ ਧੀ ਦੇ ਲਾਸ਼ ਦੇ ਟੋਟੇ ,ਹਸਪਤਾਲਾ ਵਿਚ ਰੋਲਣਗੇ॥
ਸਾਰੇ ਜਹਾਂ ਸੇ ਅੱਛਾਂ ਹਿੰਦੁਸਤਾ ਹਮਾਰਾ,ਅਸੀ ਸਾਰੇ ਮਿਲ ਕੇ ਗਾਂਦੇ ਹਾਂ
ਪਰ ਵਿਦੇਸ਼ੀ ਵੀਜੇ ਦੇ ਲਈ,ਸਭ ਦੇ ਮਨ ਵੀ ਡੋਲਣਗੇ॥॥
ਫੁੱਲ ਤਾਂ ਯਾਰੋ ਗਮਲਿਆਂ ਵਿਚ ਕੈਦ ਕਰ ਦਿੱਤੇ ਗਏ,
ਬਾਗਾਂ ਦੇ ਵਿਚ ਭੋਰਿਆਂ ਨਾਲ ,ਦਖ ਸੁੱਖ ਕੌਣ ਫੋਲਣਗੇ॥॥॥
ਵਿਚ ਵਿਦੇਸ਼ਾਂ ਠੰਡੀਆਂ ਰਾਤਾਂ,ਕਿਵੇ ਲਭੂ ਨਿਘ ਬਜੂਰਗਾਂ ਦਾਂ,,
ਹੱਥਾਂ ਦੇ ਵਿਚ ਜੂੰਗਨੂੰ ਫੜ ਕੇ,ਆਪਣਾਂ ਸੂਰਜ਼ ਟੋਲਣਗੇ॥॥॥॥
ਰੱਬ ਵੀ ਨਾ ਹੁਣ ਰਿਹਾਂ ਦਿਲਾਂ ਵਿਚ ,ਇਹਦਾਂ ਘਰ ਵੀ ਬਦਲ ਗਿਆਂ
ਰੱਬ ਦੇ ਬੰਦੇ,ਰੱਬ ਦੇ ਨਾਂ ਤੇ ਮੰਦਿਰ ਮਸਜਿਦ ਖੋਲਣਗੇ॥
ਜਿਸ ਦਿਨ ਦੇ ਤੁਰ ਗਏ ਨੇ ਪੰਛੀ ਉਜੜੇ ਤਿਣਕਾਂ ਤਿਣਕਾਂ
ਆਲਣਿਆਂ ਦੇ ਦੁਖ ਕੀ ਹੁੰਦੇ ,ਗੁੰਗੇ ਰੁੱਖ ਕੀ ਬੋਲਣਗੇ..
ਹਰਿੰਦਰ ਅਨਜਾਣ