|
 |
 |
 |
|
|
Home > Communities > Punjabi Poetry > Forum > messages |
|
|
|
|
|
ਰੁਮਕਦੀ ਹਵਾ |
ਇਹ ਤਾਂ ਉਹੀ ਸ਼ਹਿਰ ਹੈ, ਜਿਸ ਦੇ ਪਾਣੀ ਸਦਾ ਰੰਗ ਬਦਲਦੇ ਰਹਿੰਦੇ ਨੇ, ਇਸਦੇ ਦਰਿਆਵਾਂ ਦੀਆਂ ਲਹਿਰਾਂ 'ਚ, ਮੇਰੇ ਪਰਛਾਂਵਿਆਂ ਦੇ ਮੱਥੇ, ਸੂਰਜ ਨਿੱਤ ਤਿਲਕ ਧਰਦੇ ਨੈ, ਜਿਸਦੇ ਝਰਨਿਆਂ ਦੀ ਕਲ ਕਲ, ਹਮੇਸ਼ਾਂ ਆਤਮਾ ਵਿੱਚ ਸੰਗੀਤ ਭਰਦੇ ਨੇ, ਰੁਮਕਦੀ ਹਵਾ ਦੇ ਹੱਥੀ ਸਦਾ, ਜਿਥੇ ਸੁਨੇਹੇ ਆਉਂਦੇ ਨੇ, ਆਕਾਸ਼ ਵਿੱਚ ਉਡਾਰੀਆਂ ਭਰਦੇ, ਪੰਛੀਆਂ ਨੂੰ ਪਿਆਰ ਕਰਦੇ ਨੇ, ਜਿਸ ਦੀਆਂ ਅੱਖਾਂ ਵਿੱਚੋਂ, ਮੁਹਬਤ ਦੇ ਪੈਗ਼ਾਮ ਆਉਂਦੇ ਨੇ, ਜਿਸਦੇ ਬੇਲਿਆਂ ਵਿੱਚੋਂ ਅੱਜੇ ਵੀ, ਵੰਝਲੀ ਦੇ ਤਾਣ ਧੜਕਦੇ ਨੇ, ਪਿੱਛਾ ਕਰਦਿਆਂ ਮੇਰੇ ਜ਼ਜਬਾਤ, ਅਕਸਰ ਘਰਾਂ ਨੂੰ ਪ੍ਰਭਾਤ ਕਰਦੇ ਨੇ, ਤੇਰੇ ਲਈ ਸ਼ਹਿਰ ਹੈ ਸ਼ਾਇਦ, ਇਸ਼ਕ ਨੂੰ ਅਹਿਸਾਸ ਲਗਦੇ ਨੇ, ਝੁਕਾਉਣ ਲਈ ਸਿਰ ਨਹੀ ਪੱਲੇ, ਸ਼ਬਦ ਦੇ ਸਾਗਰ ਤਰਦੇ ਨੇ,..............
|
|
07 Oct 2014
|
|
|
|
|
ਓਪਰਾ ਸ਼ਹਿਰ ਨਹੀਂ ਤੇਰਾ, ਓਪਰੀ ਅੱਖ ਲਗਦੀ ਹੈ। ਸ਼ਹਿਰ ਤਾਂ ਘੁੱਗ ਵੱਸਦਾ ਏ, ਹਰ ਅੱਖ ਸ਼ੱਕੀ ਲਗਦੀ ਏ।..........ਗੁਰਪ੍ਰੀਤ ਜੀ ਧੰਨਵਾਦ ਜੀ
|
|
07 Oct 2014
|
|
|
|
ਵਾਹ ! ਵਾਹ !,,, ਕਿਆ ਬਾਤਾਂ ਨੇ ,,,
ਇੱਕ ਅਜੀਬ ਜਿਹਾ ਸਕੂਨ ਮਿਲਿਆ ਇਸ ਲਿਖਤ ਨੂੰ ਪੜ੍ਹਕੇ ,,,
ਬਹੁਤ ਹੀ ਖੂਬਸੂਰਤ ਲਿਖਿਆ ਹੈ Sir ,,,ਰੂਹ ਖੁਸ਼ ਹੋ ਗਈ,,,
ਜੀਓ,,,
ਵਾਹ ! ਵਾਹ !,,, ਕਿਆ ਬਾਤਾਂ ਨੇ ,,,
ਇੱਕ ਅਜੀਬ ਜਿਹਾ ਸਕੂਨ ਮਿਲਿਆ ਇਸ ਲਿਖਤ ਨੂੰ ਪੜ੍ਹਕੇ ,,,
ਬਹੁਤ ਹੀ ਖੂਬਸੂਰਤ ਲਿਖਿਆ ਹੈ Sir ,,,
ਰੂਹ ਖੁਸ਼ ਹੋ ਗਈ,,,
ਜੀਓ,,,
|
|
08 Oct 2014
|
|
|
|
|
|
ਬਹੁਤ ਸੁੰਦਰ ਰਚਨਾ ਗੁਰਮੀਤ ਬਾਈ ਜੀ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
ਬਹੁਤ ਸੁੰਦਰ ਰਚਨਾ ਸਾਂਝੀ ਕੀਤੀ ਹੈ ਗੁਰਮੀਤ ਬਾਈ ਜੀ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
|
|
09 Oct 2014
|
|
|
|
|
|
|
|
|
|
 |
 |
 |
|
|
|