Punjabi Poetry
 View Forum
 Create New Topic
  Home > Communities > Punjabi Poetry > Forum > messages
Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 
ਰੁਪਈਆਂ ਅੱਗੇ ਕਾਹਦਾ ਜੋਰ ਹੁੰਦਾ ਯਾਰੋ ਧੇਲੀ ਦਾ

ਦੋਸਤੋ ਆਪਣੇ ਪਿੰਡ ਤੇ ਲੰਬੀ ਕਵਿਤਾ ਦੀ ਲੜੀ ਨੂੰ ਅੱਗੇ ਤੋਰ ਰਿਹਾ ਹਾਂ, ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ |

ਝੁੱਕ ਜਾਵੇ ਸਿਰ ਜਿਥੇ ਅੱਗੇ ਓਹੋ ਦਰ ਏ
ਸਭਨਾਂ ਦਾ ਸਾਂਝਾ ਸਾਡਾ ਇੱਕੋ ਗੁਰੂ ਘਰ ਏ

ਉਠਕੇ ਸਵੇਰੇ ਸਚੇ ਰੱਬ ਨੂੰ ਧਿਆਉਂਦੇ ਨੇ
ਤਾਹੀਂ ਮੂਹੋਂ ਮੰਗੀਆਂ ਮੁਰਾਦਾਂ ਲੋਕੀਂ ਪਾਉਂਦੇ ਨੇ

ਅੰਮ੍ਰਿਤ ਵੇਲੇ ਕੰਨਾਂ ਵਿਚ ਬਾਣੀ ਰਸ ਘੋਲਦੀ
ਨਾਮ ਜਪੋ ਕਿਰਤ ਕਰੋ ਵੰਡ ਛਕੋ ਸਦਾ ਬੋਲਦੀ

ਪੜਨ ਬਿਠਾਉਂਦੀ ਮਾਂ ਸੀ ਜਦੋਂ ਤੋਤਾ ਸਿੰਘ ਬੋਲਦਾ
ਕਥਾ ਵਿਚ ਬਾਣੀ ਦੀਆਂ ਗੁੰਝਲਾਂ ਨੂੰ ਬੂਟਾ ਸਿੰਘ ਖੋਲਦਾ

ਕਰਾਂ ਮੈਂ ਬਿਆਨ ਕਿਵੇਂ ਪਿੰਡ ਦੀ ਕਹਾਣੀ ਨੂੰ
ਸੁਭਾ - ਸ਼ਾਮ ਫਸਲਾਂ ਵੀ ਸੁਣਦੀਆਂ ਬਾਣੀ ਨੂੰ

ਆਖਦੇ ਨੇ ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਏ
ਨਾਲ ਗੁਰੂ ਘਰ ਦੇ ਸਕੂਲ ਸਾਡਾ ਸਰਕਾਰੀ ਏ

ਰੁਪਈਆਂ ਅੱਗੇ ਕਾਹਦਾ ਜੋਰ ਹੁੰਦਾ ਯਾਰੋ ਧੇਲੀ ਦਾ
ਕੋਨਵੇੰਟਾ ਖਾ ਲਿਆ ਸਕੂਲ ਮੇਰਾ ਕਚੀ ਪਹਿਲੀ ਦਾ

ਭੂਆ ਕੋਲੋਂ ਹਟਕੇ ਸੀ ਮੈਂ ਲਿਆਂਦਾ ਇਥੇ ਬਸਤਾ
ਓਹੀ ਏ ਸਕੂਲ ਹੋਇਆ ਅੱਜ ਹਾਲਤ 'ਚ ਖਸਤਾ

ਬਚਪਨ ਦੇ ਦਿਨਾਂ ਵਾਲੀ ਯਾਦ ਜਦੋਂ ਆਉਂਦੀ ਏ
ਜਾਂਦੀ ਏ ਰੁਮਕ ਪੋਣ ਠੰਡ ਕਾਲਜੇ 'ਚ ਪਾਉਂਦੀ ਏ

ਮੇਰੇ ਵੇਲੇ ਇਹ ਸਕੂਲ ਕੁਝ ਹੋਰ ਹੁੰਦਾ ਸੀ
ਉਦੋਂ ਸਾਰੇ ਪਿੰਡ ਵਿਚ ਇਹਦਾ ਟੋਹਰ ਹੁੰਦਾ ਸੀ

ਇਹਨੂੰ ਚੰਗੇ ਅਧਿਆਪਕ ਮਿਲੇ ਸੀ ਸੁਭਾਗ ਨੂੰ
ਸੀ ਹੁੰਦੀਆਂ ਸਲਾਮਾਂ ਮੰਗਲ ਸਿਓਂ, ਹਾਕਮ ਤੇ ਲਾਭ ਨੂੰ

ਰੁਮਾਲ ਚੱਕ, ਖੋ - ਖੋ, ਸ਼ੇਰ-ਬੱਕਰੀ ਖਿਡਾਉਂਦੇ ਸੀ
ਬਲ ਸਭਾ ਵਿਚ ਸਾਡੇ ਕੋਲੋਂ ਗਾਣੇ ਵੀ ਗਵਾਉਂਦੇ ਸੀ

( ਆਪਣੇ ਪਿੰਡ ਤੇ ਲੰਬੀ ਕਵਿਤਾ ਵਿਚੋਂ ....)

--------------- ਅਮਨ ਫੱਲੜ --------------

੧. ਸਰਦਾਰ ਤੋਤਾ ਸਿੰਘ ਜੀ ਬਾਰੇ ਮੈਂ ਪਹਿਲਾਂ ਵੀ ਜਿਕਰ ਕਰ ਚੁੱਕਾਂ ਹਾਂ, ਓਹ ਸਾਡੇ ਗੁਰੂਦਵਾਰਾ ਸਾਹਿਬ ਵਿਚ ਸਾਰੀ ਜਿੰਦਗੀ ਸੇਵਾਦਾਰ ਰਹੇ ਨੇ, ਓਹ ਹਮੇਸ਼ਾ ਸਵੇਰੇ ਚਾਰ ਵਜੇ ਗੁਰੂਦਵਾਰਾ ਸਾਹਿਬ ਤੋਂ ਲਾਊਡ ਸਪੀਕਰ ਤੇ ਬੋਲਦੇ ਸਨ - ਸਤਿਨਾਮ ਸ੍ਰੀ ਵਾਹਿਗੁਰੂ, ਭਾਈ ਚਾਰ ਵੱਜ ਗਏ ਨੇ, ਅੰਮ੍ਰਿਤ ਵੇਲਾ ਹੋ ਗਿਆ, ਉਠ ਕੇ ਇਸ਼ਨਾਨ ਕਰੋ , ਨਾਮ ਜਪੋ | ਮੇਰੀ ਦਾਦੀ ਮਾਂ ਸਾਨੂੰ ਸਾਰਿਆਂ ਉਸੇ ਟਾਈਮ ਉਠਾ ਦੇਣਾ ਤੇ ਕਹਿਣਾ - ਉਠੋ ਮੇਰੇ ਲਾਲ ਚਾਰ ਵੱਜ ਗਏ ਨੇ, ਉਠ ਕੇ ਪੜੋ ਸਾਰੇ |

੨. ਸਰਦਾਰ ਬੂਟਾ ਸਿੰਘ ਸਾਡੇ ਪਿੰਡ ਦੇ ਬਹੁਤ ਵਧੀਆ ਕਥਾਕਾਰ ਨੇ , ਹਾਲੇ ਵੀ ਹਰ ਰੋਜ ਸਵੇਰੇ ਪੰਜ ਵਜੇ ਇੱਕ ਘੰਟਾ ਗੁਰਬਾਣੀ ਦੀ ਕਥਾ ਕਰਦੇ ਹਨ |

੩. ਸਰਦਾਰ ਮੰਗਲ ਸਿੰਘ, ਹਾਕਮ ਸਿੰਘ ਤੇ ਲਾਭ ਸਿੰਘ - ਇਹ ਤਿੰਨੋ ਮੇਰੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਨ, ਮੇਰੇ ਦਿਲ ਵਿਚ ਇਹਨਾ ਤਿੰਨਾ ਲਈ ਹਮੇਸ਼ਾ ਸਤਿਕਾਰ ਰਹੇਗਾ ਪਰ ਜਦ ਮੈਂ ਹੁਣ ਕਦੇ ਆਪਣੇ ਉਸ ਪ੍ਰਾਇਮਰੀ ਸਕੂਲ ਵੱਲ ਦੇਖਦਾ ਹਾਂ ਤਾਂ ਮੇਰਾ ਦਿਲ ਪਸੀਜ ਜਾਂਦਾ ਹੈ ਉਸ ਦੀ ਤਰਸਯੋਗ ਹਾਲਤ ਦੇਖਕੇ ਕਿਓਂਕਿ ਹੁਣ ਉਥੇ ਬੱਚੇ ਪੜਣ ਘਟ, ਕਣਕ -ਚਾਵਲ ਲੈਣ ਜਿਆਦਾ ਜਾਂਦੇ ਨੇ ਕਿਓਕੀ ਓਹ ਗਰੀਬਾਂ ਦੇ ਬਚੇ ਨੇ , ਅਮੀਰਾਂ ਦੇ ਲਾਡਲੇ ਤਾਂ ਸ਼ਹਿਰ ਅੰਗਰੇਜੀ ਸਕੂਲਾਂ ਵਿਚ ਪੜਦੇ ਹਨ |

23 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਰੁਪਈਆਂ ਅੱਗੇ ਕਾਹਦਾ ਜੋਰ ਹੁੰਦਾ ਯਾਰੋ ਧੇਲੀ ਦਾ

ਕੋਨਵੇੰਟਾ ਖਾ ਲਿਆ ਸਕੂਲ ਮੇਰਾ ਕਚੀ ਪਹਿਲੀ ਦਾ

parh ke injh lgga jiwe eh mere pind te school di gall howe.. 

i ll wait 4 d othr remaining parts of this poem... thnxx

 

 

 

23 Nov 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

sachi aman veer bahut sarian puranian yaadan taaza ho gaian tuhadi kavita parhke....i cant wait to see more from that lambi kavita of yours.....

23 Nov 2011

Reply