|
|
 |
 |
 |
|
|
|
| Home > Communities > Punjabi Literature > Forum > messages |
|
|
|
|
|
|
|
|
| ਸਆਦਤ ਹਸਨ ਮੰਟੋ ਦੀਆਂ ਕਹਾਣੀਆਂ |
ਕੋਸ਼ਿਸ਼ ਕਰਾਂਗੀ ਸਆਦਤ ਹਸਨ ਮੰਟੋ ਦੀਆਂ ਕੁਝ ਕਹਾਣੀਆਂ ਸਭ ਨਾਲ ਸਾਂਝੀਆਂ ਕਰਨ ਦੀ,,,
|
|
03 Dec 2009
|
|
|
|
| ਜੈਲੀ |
ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ
ਬਰਫ਼ ਵੇਚਣ ਵਾਲੇ ਦੇ ਛੁਰਾ ਖੋਭ ਦਿੱਤਾ ਗਿਆ।
ਸੱਤ ਵਜੇ ਤੱਕ ਉਸਦੀ ਲਾਸ਼ ਲੁੱਕ ਵਿਛੀ ਸਡ਼ਕ ਉੱਤੇ
ਪਈ ਰਹੀ, ਅਤੇ ਉਸ 'ਤੇ ਬਰਫ਼ ਪਾਣੀ ਬਣ-ਬਣ ਗਿਰਦੀ ਰਹੀ।
ਸਵਾ ਸੱਤ ਵਜੇ ਪੁਲਿਸ ਲਾਸ਼ ਚੁੱਕ ਕੇ ਲੈ ਗਈ
ਬਰਫ਼ ਅਤੇ ਖੂਨ ਉੱਥੀ ਸਡ਼ਕ ਉੱਤੇ ਪਏ ਰਹੇ।
ਫੇਰ ਟਾਂਗਾ ਕੋਲੋਂ ਲੰਘਿਆ
ਬੱਚੇ ਨੇ ਸਡ਼ਕ ਉੱਤੇ ਤਾਜ਼ੇ ਖੂਨ ਦੇ ਜੰਮੇ ਹੋਏ ਚਮਕੀਲੇ
ਲੋਥਡ਼ੇ ਨੂੰ ਦੇਖਿਆ, ਉਸਦੇ ਮੂੰਹ ਵਿਚ ਪਾਣੀ ਭਰ ਆਇਆ।
ਆਪਣੀ ਮਾਂ ਦੀ ਬਾਂਹ ਖਿੱਚਕੇ ਬੱਚੇ ਨੇ ਆਪਣੀ ਉਂਗਲੀ ਨਾਲ ਉੱਧਰ
ਇਸ਼ਾਰਾ ਕੀਤਾ - "ਦੇਖੋ ਮੰਮੀ, ਜੈਲੀ....।"
|
|
03 Dec 2009
|
|
|
|
| ਦਾਵਤੇ-ਅਮਲ |
ਅੱਗ ਲੱਗੀ ਤਾਂ ਸਾਰਾ ਮੁੱਹਲਾ ਜਲ ਗਿਆ
ਸਿਰਫ ਇਕ ਦੁਕਾਨ ਬਚ ਗਈ,
ਜਿਸਦੇ ਮੱਥੇ ਤੇ ਇਹ ਬੋਰਡ ਲਟਕਿਆ ਹੋਇਆ ਸੀ-
"ਐਥੇ ਇਮਾਰਤ ਸਾਜ਼ੀ ਦਾ ਸਾਰਾ ਸਮਾਨ ਮਿਲਦਾ ਹੈ।"
|
|
03 Dec 2009
|
|
|
|
| ਪਠਾਨੀਸਤਾਨ |
"ਖੂੰ , ਇਕਦਮ ਜਲਦੀ ਬੋਲੋ, ਤੂੰ ਕੌਣ ਏਂ?"
"ਮੈਂ....ਮੈਂ...।"
"ਖੂੰ, ਸ਼ੈਤਾਨ ਦਾ ਬੱਚਾ, ਜਲਦੀ ਬੋਲੋ.... ਹਿੰਦੂ ਏ ਯਾਂ ਮੁਸਲਮਾਨ?"
"ਮੁਸਲਮਾਨ ।"
"ਖੂੰ, ਤੇਰਾ ਰਸੂਲ ਕੌਣ ਏ?"
"ਮੁਹੰਮਦ ਖਾਨ ।"
"ਠੀਕ ਏ... ਜਾਓ।"
|
|
03 Dec 2009
|
|
|
|
| ਖ਼ਬਰਦਾਰ |
ਉਪਦ੍ਰਵੀ, ਮਾਲਿਕ ਮਕਾਨ ਨੂੰ
ਬਡ਼ੀ ਮੁਸ਼ਕਿਲ ਨਾਲ ਘਸੀਟ ਕੇ ਬਾਹਰ ਲੈ ਆਏ।
ਕਪਡ਼ੇ ਝਾਡ਼ ਕੇ ਉਹ ਉੱਠ ਖਡ਼੍ਹਾ ਹੋਇਆ,
ਅਤੇ ਉਪਦ੍ਰਵੀਆਂ ਨੂੰ ਕਹਿਣ ਲੱਗਾ -
" ਤੁਸੀਂ ਮੈਨੂੰ ਮਾਰ ਸੁੱਟੋ, ਲੇਕਿਨ ਖ਼ਬਰਦਾਰ,
ਜੇ ਮੇਰੇ ਰੁਪਏ-ਪੈਸੇ ਨੂੰ ਹੱਥ ਲਾਇਆ...।"
|
|
03 Dec 2009
|
|
|
|
|
|
| ਹਮੇਸ਼ਾ ਦੀ ਛੁੱਟੀ |
"ਪਕਡ਼ ਲਓ... ਪਕਡ਼ ਲਓ... ਵੇਖਿਓ ਜਾਵੇ ਨਾ।"
ਸ਼ਿਕਾਰ ਥੋਡ਼੍ਹੀ ਜਿਹੀ ਦੂਰ ਦੌਡ਼ਣ ਤੋਂ ਬਾਅਦ ਫਡ਼੍ਹਿਆ ਗਿਆ।
ਜਦੋਂ ਭਾਲਾ ਉਸਦੇ ਆਰਪਾਰ ਹੋਣ ਲਈ ਅੱਗੇ ਵਧਿਆ ਤਾਂ
ਉਸਨੇ ਕੰਬਦੀ ਆਵਾਜ਼ ਵਿਚ ਗਿਡ਼ਗਿਡ਼ਾ ਕੇ ਕਿਹਾ -
"ਮੈਨੂੰ ਨਾ ਮਾਰੋ... ਮੈਂ ਛੁੱਟੀਆਂ ਵਿਚ ਆਪਣੇ ਘਰ ਜਾ ਰਿਹਾ ਹਾਂ।"
|
|
03 Dec 2009
|
|
|
|
| ਸਾਅਤੇ ਸ਼ੀਰੀਂ |
ਨਵੀਂ ਦਿੱਲੀ, ਜਨਵਰੀ 31 (ਏ.ਪੀ.) ਨਰਸੰਹਾਰ ਹੋਇਆ,
ਕਿ ਮਹਾਤਮਾ ਗਾਂਧੀ ਦੀ ਮੌਤ ਉੱਤੇ ਬੇਰਹਮੀ ਨਾਲ ਪ੍ਰਗਟਾਵੇ ਲਈ
ਅਮ੍ਰਿਤਸਰ, ਗਵਾਲੀਅਰ ਅਤੇ ਬੰਬਈ ਵਿਚ ਕਈ ਥਾਵਾਂ ਤੇ,
ਲੋਕਾਂ ਵਿਚ ਸ਼ੀਰੀ (ਮੁਸਲਮਾਨੀ ਖੀਰ) ਵੰਡੀ ਗਈ।
|
|
03 Dec 2009
|
|
|
|
| ਹਲਾਲ ਤੇ ਝਟਕਾ |
"ਮੈਂ ਉਸਦੀ ਗਰਦਨ ਉੱਤੇ ਛੁਰੀ ਰੱਖੀ, ਹੌਲੀ-ਹੌਲੀ ਫੇਰੀ ਅਤੇ ਉਸ ਨੂੰ ਹਲਾਲ ਕਰ ਦਿੱਤਾ।"
"ਇਹ ਤੂੰ ਕੀ ਕੀਤਾ?"
"ਕਿਉਂ?"
"ਉਸਨੂੰ ਹਲਾਲ ਕਿਉਂ ਕੀਤਾ?"
"ਮਜ਼ਾ ਆਉਂਦਾ ਹੈ ਇਸ ਤਰ੍ਹਾਂ।"
"ਮਜ਼ਾ ਆਉਂਦਾ ਹੈ ਦੇ ਬੱਚੇ... ਤੈਨੂੰ ਝਟਕਾ ਕਰਨਾ ਚਾਹੀਦਾ ਸੀ.. ਇਸ ਤਰ੍ਹਾਂ।"
ਅਤੇ ਹਲਾਲ ਕਰਨ ਵਾਲੇ ਦੀ ਗਰਦਨ ਦਾ ਝਟਕਾ ਹੋ ਗਿਆ।
|
|
03 Dec 2009
|
|
|
|
| ਬੇਖ਼ਬਰੀ ਦਾ ਫ਼ਾਇਦਾ |
ਘੋਡ਼ਾ ਦੱਬੀ - ਪਿਸਤੌਲ ਤੋਂ ਝੁੰਝਲਾ ਕੇ ਗੋਲੀ ਬਾਹਰ ਨਿੱਕਲੀ।
ਖਿਡ਼ਕੀ ਵਿਚੋਂ ਬਾਹਰ ਨਿਕਲਣ ਵਾਲਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋਡ਼ਾ ਥੋਡ਼੍ਹੀ ਦੇਰ ਬਾਅਦ ਫਿਰ ਦੱਬਿਆ - ਦੂਜੀ ਗੋਲੀ ਮਚਲਦੀ ਹੋਈ ਬਾਹਰ ਨਿੱਕਲੀ।
ਸਡ਼ਕ ਉੱਤੇ ਮੱਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿਗਿਆ ਅਤੇ
ਉਸਦਾ ਖੂਨ ਮਸ਼ਕ ਦੇ ਪਾਣੀ ਵਿਚ ਘੁਲ ਕੇ ਵਹਿਣ ਲੱਗਾ।
ਘੋਡ਼ਾ ਤੀਜੀ ਵਾਰ ਦੱਬਿਆ - ਨਿਸ਼ਾਨਾ ਖੁੱਸ ਗਿਆ, ਗੋਲੀ ਕੰਧ ਵਿਚ ਦਫ਼ਨ ਹੋ ਗਈ।
ਚੌਥੀ ਗੋਲੀ ਇਕ ਬੁੱਢੀ ਦੀ ਪਿੱਠ ਵਿਚ ਲੱਗੀ, ਉਹ ਚੀਕ ਵੀ ਨਾ ਸਕੀ ਅਤੇ
ਉੱਥੇ ਹੀ ਢੇਰ ਹੋ ਗਈ।
ਪੰਜਵੀਂ ਅਤੇ ਛੇਵੀਂ ਗੋਲੀ ਬੇਕਾਰ ਗਈ, ਕੋਈ ਮਰਿਆ ਨਾ ਜਖ਼ਮੀ।
ਗੋਲੀਆਂ ਚਲਾਉਣ ਵਾਲਾ ਹੈਰਾਨ ਹੋ ਗਿਆ।
ਅਚਾਨਕ ਸਡ਼ਕ ਉੱਤੇ ਇਕ ਛੋਟਾ ਜਿਹਾ ਬੱਚਾ ਦੌਡ਼ਦਾ ਹੋਇਆ ਦਿਖਾਈ ਦਿੱਤਾ
ਗੋਲੀਆਂ ਚਲਾਉਣ ਵਾਲੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ।
ਉਸਦੇ ਸਾਥੀ ਨੇ ਕਿਹਾ - "ਇਹ ਕੀ ਕਰਦਾ ਐਂ?"
ਗੋਲੀਆਂ ਚਲਾਉਣ ਵਾਲੇ ਨੇ ਪੁੱਛਿਆ, "ਕਿਉਂ?"
"ਗੋਲੀਆਂ ਤਾ ਖਤਮ ਹੋ ਚੁੱਕੀਆਂ ਹਨ।"
"ਤੂੰ ਚੁੱਪ ਰਹਿ.. ਐਨੇ ਜਿਹੇ ਬੱਚੇ ਨੂੰ ਕੀ ਪਤਾ?"
|
|
03 Dec 2009
|
|
|
|
| ਹੈਵਾਨੀਅਤ |
ਬਡ਼ੀ ਮੁਸ਼ਕਿਲ ਨਾਲ ਮੀਆਂ-ਬੀਵੀ ਘਰ ਦਾ ਥੋਡ੍ਹਾ ਜਿਹਾ ਸਮਾਨ ਬਚਾਉਣ ਵਿਚ ਕਾਮਯਾਬ ਹੋ ਗਏ।
ਇਕ ਜਵਾਨ ਲਡ਼ਕੀ ਸੀ, ਉਸ ਦਾ ਪਤਾ ਨਾ ਚੱਲਿਆ।
ਇਕ ਛੋਟੀ ਜਿਹੀ ਬੱਚੀ ਸੀ, ਉਸਨੂੰ ਮਾਂ ਨੇ ਆਪਣੀ ਛਾਤੀ ਨਾਲ ਚਿਪਕਾ ਕੇ ਰੱਖਿਆ।
ਇਕ ਬੂਰੀ ਮੱਝ ਸੀ, ਉਸਨੂੰ ਠੱਗ ਹੱਕ ਕੇ ਲੈ ਗਏ।
ਇਕ ਗਊ ਸੀ, ਉਹ ਬਚ ਗਈ ਪਰ ਉਸਦਾ ਵੱਛਾ ਨੀ ਮਿਲਿਆ
ਮੀਆਂ-ਬੀਵੀ, ਉਸਦੀ ਛੋਟੀ ਲਡ਼ਕੀ ਅਤੇ ਗਊ ਇਕ ਜਗ੍ਹਾ ਲੁਕੇ ਹੋਏ ਸਨ।
ਸਖ਼ਤ ਹਨੇਰੀ ਰਾਤ ਸੀ, ਬੱਚੀ ਨੇ ਡਰ ਕੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਇਂਝ ਲੱਗ ਰਿਹਾ ਸੀ ਕਿ ਕੋਈ ਖ਼ਾਮੋਸ਼ ਵਾਤਾਵਰਣ ਵਿਚ ਢੋਲ ਵਜਾ ਰਿਹਾ ਹੋਵੇ।
ਮਾਂ ਨੇ ਘਬਰਾ ਕੇ ਬੱਚੀ ਦੇ ਮੂੰਹ ਉੱਤੇ ਹੱਥ ਰੱਖ ਦਿੱਤਾ, ਕਿ ਦੁਸ਼ਮਣ ਸੁਣ ਨਾ ਲੈਣ, ਆਵਾਜ਼ ਦਬ ਗਈ - ਬਾਪ ਨੇ ਜ਼ਰੂਰੀ ਸਮਝਦੇ ਹੋਏ ਬੱਚੀ ਦੇ ਮੂੰਹ ਉੱਪਰ ਮੋਟੀ ਚਾਦਰ ਪਾ ਦਿੱਤੀ।
ਥੋਡ਼੍ਹੀ ਦੂਰ ਜਾਣ ਦੇ ਬਾਅਦ ਦੂਰੋਂ ਕਿਸੇ ਵੱਛੇ ਦੀ ਆਵਾਜ਼ ਆਈ, ਗਊ ਦੇ ਕੰਨ ਖਡ਼੍ਹੇ ਹੋ ਗਏ - ਉਹ ਉੱਠੀ ਤੇ ਪਾਗਲਾਂ ਦੀ ਤਰ੍ਹਾਂ ਦੌਡ਼ਦੀ ਹੋਈ ਰੀਂਗਣ ਲੱਗੀ, ਉਸਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਬੇਕਾਰ।
ਰੌਲਾ ਸੁਣ ਕੇ ਦੁਸ਼ਮਣ ਕਰੀਬ ਆ ਗਏ, ਮਸ਼ਾਲਾਂ ਦੀ ਰੌਸ਼ਨੀ ਦਿਖਣ ਲੱਗੀ।
ਬੀਵੀ ਨੇ ਆਪਣੇ ਮੀਆਂ ਨੂੰ ਬਡ਼ੇ ਗੁੱਸੇ ਨਾਲ ਕਿਹਾ : "ਤੂੰ ਕਿਉਂ ਇਸ ਹੈਵਾਨ ਨੂੰ ਆਪਣੇ ਨਾਲ ਲੈ ਆਇਆ ਸੀ ?"
|
|
03 Dec 2009
|
|
|
|
|
|
|
|
|
|
|
|
 |
 |
 |
|
|
|