|
 |
 |
 |
|
|
Home > Communities > Punjabi Poetry > Forum > messages |
|
|
|
|
|
ਸਾਡੇ ਸਮਿਆਂ ਦਾ ਸੱਚ |
ਸਾਡੇ ਸਮਿਆਂ ਦਾ ਸੱਚ ਬੱਸ ਐਨਾ ਕੁ ਕੌੜਾ ਹੈ ਕਿ ਰੁਜ਼ਗਾਰ ਦੇ ਮਸਲੇ ਲਈ ਅਸੀਂ ਸਭ ਪੀ ਜਾਂਦੇ ਹਾਂ ਸੜਕਾਂ ਤੇ ਰੁਲਦੀਆਂ ਪੱਗਾਂ ਪਾਟ ਰਹੀਆਂ ਚੁੰਨੀਆਂ ਟੁੱਟਦੀਆਂ ਲੱਤਾਂ-ਬਾਹਾਂ ਦੀ ਦਮ-ਘੋਟੂ ਕੁੜੱਤਣ ਤੇ ਨਿੱਤ ਮਿਲਣ ਵਾਲੇ ਨਵੇਂ-ਨਕੋਰ ਲਾਰਿਆਂ ਦੀ ਫੋਕੀ ਤੇ ਬ੍ਕ੍ਬ੍ਕੀ ਮਿਠਾਸ ਕਿਹੋ ਜਿਹਾ ਵੇਲਾ ਹੈ ਗਲੀਆਂ ਚ' ਰੁਲ ਰਿਹਾ ਹੈ ਅੰਨ-ਦਾਤਾ ਤੇ ਗਿਆਨ-ਦਾਤਾ ਤੇ ਸਾਡੇ ਅਖੌਤੀ ਹਮਦਰਦ ਕੀਤੇ ਉਤਾਂਹ ਬੈਠੇ ਹੱਸਦੇ ਨੇ ਸਾਡੀ ਬੇਬਸ ਤੱਕਣੀ ਤੇ ਦਿਹਾੜੀਦਾਰ ਤੋਂ ਵੀ ਘੱਟ ਤਨਖ਼ਾਹ ਹਰ ਰੋਜ਼ ਮੂੰਹ ਚਿੜਾਉਂਦੀ ਹੈ ਵਿੱਦਿਆ ਦੇ ਮੰਦਿਰ ਚ' ਵੜਦਿਆਂ ਬਹੁਤ ਸਾਰੀਆਂ ਚਲਦੀਆਂ-ਫਿਰਦੀਆਂ ਮਜਬੂਰੀਆਂ ਤੇ ਆਸਾਂ ਦਾ ਹੱਕ ਆਖਿਰ ਮੰਗਣੇ ਕਿਓਂ ਪੈਣ ਜਦ ਜਾਇਜ਼ ਹੈ ਸਭ ਕੁਝ ਤਾਂ ਕਿ ਨਹੀਂ ਮਿਲ ਸਕਦਾ ਸਾਨੂੰ ਵੀ ਇੱਕ ਸ਼ਾਂਤੀ-ਪਸੰਦ ਤੇ ਇਨਸਾਫ਼ ਵਾਲਾ ਤਰੱਕੀ ਦਿਆਂ ਰਾਹਾਂ ਤੇ ਚੱਲਦਾ ਜੀਵਨ ਇਹ ਕਤਈ ਇਨਸਾਫ਼ ਨਹੀਂ ਦੇਸ਼ ਦਾ ਨਿਰਮਾਤਾ ਜੇਲਾਂ ਚ' ਰੁਲੇ ਤੇ ਜੋਕਾਂ ਵਰਗੇ ਲੀਡਰ ਸਾਡੇ ਹੀ ਸਿਰ ਤੇ ਐਸ਼ ਕਰਨ ਸਭ ਜਾਣਦੇ ਨੇ ਕਿ ਬੰਦ ਮੁੱਠੀ ਚ' ਬਹੁਤ ਤਾਕਤ ਹੁੰਦੀ ਤੇ ਹੱਕਾਂ ਦੇ ਮਿਲ ਜਾਣ ਦੀ ਉਮੀਦ ਸਭ ਨੂੰ ਹੁੰਦੀ ਹੈ ਪਰ ਮੇਰਾ ਸਵਾਲ ਕੁਝ ਹੋਰ ਹੈ ਭਲਾ ਕਿਓਂ ਹੋਣ ਬੁਲੰਦ ਇਹ ਆਵਾਜ਼ਾਂ ਸਰਕਾਰ ਮੁਰਦਾਬਾਦ ਆਖਣ ਲਈ ਜੋ ਬਣੀਆਂ ਨੇ ਜਮਾਤ ਚ' ਗਿਆਨ ਦਾ ਚਾਨਣ ਵੰਡਣ ਲਈ ਭਲਾ ਕਿਓਂ ਉਠਣ ਇਹ ਹਥ ਆਪਣੇ ਬਣਦੇ ਹੱਕਾਂ ਲਈ ਜੋ ਬਣੇ ਨੇ ਭਵਿੱਖ ਸਵਾਰਨ ਲਈ ਜੇ ਸਾਡੇ ਹੁਕਮਰਾਨਾਂ ਦੀ ਆਤਮਾ ਨਾ ਮਰੀ ਹੋਵੇ ਜੇ ਜਾਗੀ ਹੋਵੇ ਜ਼ਮੀਰ ਜੇ ਹਰ ਥਾਂ ਹੋਵੇ ਇਨਸਾਫ਼ ਕੁਕਨੂਸ ੧੦-੬-੨੦੧੨
|
|
10 Jun 2012
|
|
|
|
ਨਿਹਾਇਤ ਹੀ ਖੂਬਸੂਰਤ ਰਚਨ ਹੈ ਕੁਕਨੂਸ ਜੀ .......
ਅੰਨਦਾਤਾ - 'ਤੇ ਗਿਆਨ ਦਾਤਾ ਦਾ ਦਰਦ ਪੇਸ਼ ਕੀਤਾ ਹੈ............
ਨਿਹਾਇਤ ਹੀ ਖੂਬਸੂਰਤ ਰਚਨ ਹੈ ਕੁਕਨੂਸ ਜੀ .......
ਅੰਨਦਾਤਾ - 'ਤੇ ਗਿਆਨ ਦਾਤਾ ਦਾ ਦਰਦ ਪੇਸ਼ ਕੀਤਾ ਹੈ............
|
|
11 Jun 2012
|
|
|
|
|
Bahut vadhia likhiya ae Kuknus...
hathan baajh karaariyan vairy hoye na chitt...
es layi eh awaaz balund karni hee paini ae sarkar murdabaad da nahra ucha karna he paina ae
|
|
11 Jun 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|