Punjabi Poetry
 View Forum
 Create New Topic
  Home > Communities > Punjabi Poetry > Forum > messages
gagandeep singh
gagandeep
Posts: 27
Gender: Male
Joined: 18/Aug/2011
Location: chandigarh
View All Topics by gagandeep
View All Posts by gagandeep
 
ਸਭ ਤੋਂ ਖਤਰਨਾਕ

 (ਅਵਤਾਰ ਸਿੰਘ ਪਾਸ਼)



ਮਿਹਨਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ,
ਪੁਲਿਸ ਦੀ ਮਾਰ ਵੀ ਸਭ ਤੋਂ ਖਤਰਨਾਕ ਨਹੀਂ ਹੁੰਦੀ,
ਗਦਾਰੀ ਅਤੇ ਲਾਲਚ ਦੀ ਮੁੱਠੀ ਸਭ ਤੋਂ ਖਤਰਨਾਕ ਨਹੀਂ ਹੁੰਦੀ,
ਬੈਠੇ ਬਿਠਾਏ ਫੜੇ ਜਾਣਾ ਬੂਰਾ ਤਾਂ ਹੈ,
ਸਹਿਮੀ ਜਿਹੀ ਚੁੱਪ 'ਚ ਜਕੜੇ ਜਾਣਾ ਬੂਰਾ ਤਾਂ ਹੈ,
ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ।

ਧੋਖੇ ਤੇ ਰੋਲੇ 'ਚ ਸਹੀ ਹੁੰਦੇ ਹੋਏ ਵੀ ਦੱਬ ਜਾਣਾ ਬੂਰਾ ਨਹੀਂ ਹੁੰਦਾ,
ਜੁਗਨੂੰਆਂ ਦੀ ਲੋਅ 'ਚ ਪੜ੍ਹਨਾ ਅਤੇ ਮੁੱਠੀਆਂ ਮੀਚਕੇ ਬਸ ਵਕਤ ਕੱਢ ਲੈਣਾ ਬੂਰਾ ਤਾਂ ਹੈ,
ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ।

ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸਾਂਤੀ ਨਾਲ ਮਰ ਜਾਣਾ,
ਘਰ ਤੋਂ ਨਿਕਲਣਾ ਕੰਮ 'ਤੇ ਅਤੇ ਕੰਮ ਤੋ ਵਾਪਸ ਘਰ ਜਾਣਾ,
ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ।

ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ,
ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ,
ਜੋ ਤੁਹਾਡੇ ਗੁੱਟ 'ਤੇ ਚਲਦੇ ਹੋਏ ਵੀ ਤੁਹਾਡੀ ਨਜ਼ਰ 'ਚ ਰੁੱਕੀ ਹੁੰਦੀ ਹੈ।

ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ,
ਜਿਸਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਅਤੇ ਜੋ ਇਕ ਪਲ 'ਚ ਹੀ ਕੰਮ 'ਚ ਖੋ ਜਾਂਦੀ ਹੈ।

ਸਭ ਤੋਂ ਖਤਰਨਾਕ ਉਹ ਚੰਦ ਹੁੰਦਾ ਹੈ,
ਜੋ ਹਰ ਹੱਤਿਆ ਕਾਂਡ ਤੋਂ ਬਾਅਦ ਵਿਰਾਨ ਹੋ ਕੇ ਵਿਹੜੇ 'ਚ ਚੜ੍ਹਦਾ ਹੈ,
ਪਰ ਤੁਹਾਡੀ ਅੱਖਾਂ 'ਚ ਮਿਰਚਾਂ ਦੀ ਤਰ੍ਹਾਂ ਨਹੀਂ ਪੈਂਦਾ।

ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ,
ਜਿਸ ਤੋਂ ਆਤਮਾ ਦਾ ਸੂਰਜ ਡੁੱਬ ਜਾਵੇ ਅਤੇ
ਜਿਸਦੀ ਮੁਰਦਾ ਧੁੱਪ ਦਾ ਕੋਈ ਟੁੱਕੜਾ ਤੁਹਾਡੇ ਜਿਸਮ ਦੇ ਪੂਰਬ 'ਚ ਚੁਭ ਜਾਵੇ।

ਮਿਹਨਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ,
ਪੁਲਿਸ ਦੀ ਮਾਰ ਸਭ ਤੋਂ ਖਤਰਨਾਕ ਨਹੀਂ ਹੁੰਦੀ,
ਗਦਾਰੀ ਅਤੇ ਲਾਲਚ ਦੀ ਮੁੱਠੀ ਸਭ ਤੋਂ ਖਤਰਨਾਕ ਨਹੀਂ ਹੁੰਦੀ।

ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ।

03 Nov 2011

jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 

thanks mr.gagaan for sharing  this type of line...jis nu paadh ke apan apne baare vi soch sekde haan...

03 Nov 2011

gagandeep singh
gagandeep
Posts: 27
Gender: Male
Joined: 18/Aug/2011
Location: chandigarh
View All Topics by gagandeep
View All Posts by gagandeep
 

ਧਨਵਾਦ ਜੀ

09 Nov 2011

Reply